The tenth day of Apada Mitra training in the school has been successfully completed at Seva Devi SD College of Education of Tarn Taran and SBS of Tehsil Patti.
Publish Date : 12/12/2023
ਤਰਨਤਾਰਨ ਦੇ ਸੇਵਾ ਦੇਵੀ ਐੱਸ.ਡੀ.ਕਾਲਜ ਆਫ਼ ਐਜੂਕੇਸ਼ਨ ਅਤੇ ਤਹਿਸੀਲ ਪੱਟੀ ਦੇ ਐੱਸ.ਬੀ.ਐੱਸ . ਸਕੂਲ ਵਿੱਚ ਚੱਲ ਰਹੀ ਆਪਦਾ ਮਿੱਤਰ ਸਿਖਲਾਈ ਦਾ ਦਸਵਾਂ ਦਿਨ ਸਫਲਤਾਪੂਰਵਕ ਸਮਾਪਤ।
ਤਰਨਤਾਰਨ (ਪੱਟੀ) 9 ਦਸੰਬਰ-
ਭਾਰਤ ਸਰਕਾਰ, ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਚੰਡੀਗੜ੍ਹ ਨੇ ਦੇਸ਼ ਭਰ ਵਿੱਚ ਹਰ ਕਿਸਮ ਦੀਆਂ ਕੁਦਰਤੀ ਆਫ਼ਤਾਂ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਆਫ਼ਤ ਪਰਬੰਧਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਦਾ ਆਯੋਜਨ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਤਰਨਤਾਰਨ ਜਿਲੇ ਵਿਖੇ ਕੀਤਾ ਗਿਆ ਹੈ। ਤਰਨਤਾਰਨ ਜਿਲੇ ਵਿੱਚ ਲਗਭਗ 300 ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਹਰ ਤਬਾਹੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਅਤੇ ਜ਼ਿਲ੍ਹੇ ਨੂੰ ਪੇਸ਼ ਆ ਰਹੀ ਹਰ ਚੁਣੌਤੀ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਣ। ਸਿਖਲਾਈ ਦੇ ਦਸਵੇਂ ਦਿਨ ਆਪਦਾ ਮਿੱਤਰ ਟਰੇਨਿੰਗ ਪਰੋਗਰਾਮ ਵਿਖੇ ਅੱਗ ਬਜਾਉਣ ਵਾਲੀ ਟੀਮ ਵੀ ਪਹੁੰਚੀ।
ਇਸ ਟੀਮ ਨੇ ਵਲੰਟੀਅਰਾਂ ਨੂੰ ਪਰੈਕਟੀਕਲ ਜਾਣਕਾਰੀ ਦਿੱਤੀ ਅਤੇ ਅੱਗ ਲੱਗਣ ਦੇ ਭਿੰਨ ਭਿੰਨ ਕਾਰਣਾ ਬਾਰੇ ਵੀ ਜਾਣਕਾਰੀ ਦਿੱਤੀ। ਫਾਇਰ ਟੀਮ ਨੇ ਅੱਗ ਬਜਾਉਣ ਵਾਲੇ ਯੰਤਰਾਂ ਦਾ ਪ੍ਰਯੋਗ ਕਰਨਾ ਸਿਖਾਇਆ ਸਾਰੇ ਹੀ ਵਲੰਟੀਅਰਾਂ ਨੇ ਪਰੈਕਟੀਕਲ ਕੀਤਾ ਅੱਗ ਬਜਾਉਣ ਵਾਲੇ ਯੰਤਰ ਵਲੰਟੀਅਰਾਂ ਨੇ ਆਪ ਚਲਾ ਕੇ ਦੇਖੇ ਉਨ੍ਹਾਂ ਨੂੰ ਇਹ ਪਰੈਕਟੀਕਲ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਨੇ ਦੱਸਿਆ ਕਿ ਟਰੇਨਿੰਗ ਪਰੋਗਰਾਮ ਸਾਡੇ ਲਈ ਬਹੁਤ ਲਾਭਦਾਇਕ ਸਿੱਧ ਹੋ ਰਿਹਾ ਹੈ। ਇਸ ਦੇ ਨਾਲ ਹੀ ਵਲੰਟੀਅਰਾਂ ਨੂੰ ਨਸ਼ਿਆ ਤੋ ਬਚਾਉ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਨਸ਼ੇ ਕਿਸ ਤਰ੍ਹਾਂ ਸਾਡੇ ਸਰੀਰ ਲਈ ਹਾਨੀਕਾਰਕ ਹਨ। ਵਲੰਟੀਅਰਾਂ ਨੂੰ ਹੜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਹੜ ਆਉਣ ਤੇ ਅਸੀ ਘਰੇਲੂ ਸਮਾਨ ਖਾਲੀ ਬੋਤਲਾਂ, ਪੀਪੇ, ਟੀਨ, ਟੋਕਰੀਆਂ, ਰੱਸੀਆਂ, ਟਾਇਰ, ਟਿਊਬ ਆਦਿ ਦੀ ਵਰਤੋਂ ਕਿਵੇ ਕਰ ਸਕਦੇ ਹਾਂ ਉਸ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸਭ ਪਰੈਕਟੀਕਲ ਦੇ ਦੌਰਾਨ ਮੈਗਸੀਪਾ ਸੀਨੀਅਰ ਕੋਰਸ ਡਾਇਰੈਕਟਰ ਡਾ. ਪਰੋਫੈਸਰ ਜੋਗ ਸਿੰਘ ਭਾਟੀਆ ਅਤੇ ਉਨ੍ਹਾਂ ਦੀ ਆਪਦਾ ਮਿੱਤਰ ਟਰੇਨਿੰਗ ਇੰਸਟਰਕਟਰ ਟੀਮ ਵੀ ਸ਼ਾਮਿਲ ਸਨ।