Secretary District Legal Services Authority Taran Taran Madam Pratima Arora attended the free medical camp organized by Sarbat Da Bhala Society as the chief guest.
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਮੈਡਮ ਪ੍ਰਤਿਮਾ ਅਰੋੜਾ ਨੇ ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ ਵਿੱਚ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ
ਤਰਨ ਤਾਰਨ, 16 ਦਸੰਬਰ
ਸ਼੍ਰੀਮਤੀ ਪ੍ਰਤਿਮਾ ਅਰੋੜਾ, ਚੀਫ ਜੁਡੀਸ਼ੀਅਲ ਮੈਜੀਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਅਤੇ ਸ਼੍ਰੀ ਪੰਕਜ ਸ਼ਰਮਾ, ਰੀਡਰ ਨੇ ਐਨ. ਜੀ. ਓ. ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ। ਇਹ ਮੈਡੀਕਲ ਕੈਂਪ ਡਾਕਟਰ ਐਸ. ਪੀ. ਸਿੰਘ ਓਬਰਾਏ ਅਤੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਦਿਲਬਾਗ ਸਿੰਘ ਵੱਲੋਂ ਰਣਜੀਤ ਹਸਪਤਾਲ ਪੁਤਲੀ ਘਰ, ਅੰਮ੍ਰਿਤਸਰ ਦੇ ਐਮ. ਡੀ. ਡਾਕਟਰ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਡਾਕਟਰ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਮੁੱਖ ਤੌਰ ਤੇ ਜਨਰਲ ਮੈਡੀਸਨ, ਡੈਂਟਲ, ਹੱਡੀਆਂ ਦੀ ਘਣਤਾ, ਸ਼ੂਗਰ ਟੈਸਟ, ਬਲੱਡ ਪ੍ਰੈਸ਼ਰ ਟੈਸਟ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਐਨ. ਜੀ. ਓ. ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਆਮ ਜਨਤਾ ਲਈ ਲੰਗਰ ਅਤੇ ਚਾਹ ਪਾਣੀ ਦਾ ਇੰਤਜਾਮ ਵੀ ਕੀਤਾ ਗਿਆ।
ਇਸ ਮੌਕੇ ਮਾਨਯੋਗ ਜੱਜ ਸਾਹਿਬ ਮੈਡਮ ਪ੍ਰਤਿਮਾ ਅਰੋੜਾ ਨੇ ਮੀਡਿਆ ਨਾਲ ਗੱਲ ਕਰਦੇ ਹੋਏ ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਲਗਾਏ ਮੈਡੀਕਲ ਕੈਂਪ ਦੀ ਤਾਰੀਫ਼ ਕੀਤੀ ਅਤੇ ਦੱਸਿਆ ਕੀ ਲੋਕੀਂ ਕੋਈ ਬਿਮਾਰੀ ਆਉਣ ‘ਤੇ ਕਾਬਲ ਡਾਕਟਰਾਂ ਕੋਲ ਜਾਣ ਦੀ ਬਜਾਏ ਜਾਂ ਤਾਂ ਆਪਣੇ ਆਪ ਜਾਂ ਬਿਨਾਂ ਡਾਕਟਰ ਦੀ ਸਲਾਹ ਤੋਂ ਕੈਮੀਸਟ ਤੋਂ ਦਵਾਈ ਲੈ ਕਿ ਖਾ ਲੈਂਦੇ ਹਨ, ਜਿਸ ਨਾਲ ਕਈ ਵਾਰੀ ਤਾਂ ਉਹ ਠੀਕ ਹੋ ਜਾਂਦੇ ਹਨ ਕਿਸੇ ਟਾਈਮ ਬਿਮਾਰੀ ਵਧਾ ਲੈਂਦੇ ਹਨ। ਇਸ ਮੌਕੇ ਸਰੱਬਤ ਦਾ ਭਲਾ ਐਨ. ਜੀ. ਓ ਦੀ ਪੂਰੀ ਟੀਮ ਹਾਜ਼ਰ ਰਹੀ ਅਤੇ ਉਹਨਾਂ ਵੱਲੋਂ ਬਹੁਤ ਵਧੀਆਂ ਅਤੇ ਸੁਚਾਰੂ ਢੰਗ ਨਾਲ ਮੈਡੀਕਲ ਕੈਂਪ ਦੀ ਦੇਖ ਰੇਖ ਕੀਤੀ ਗਈ।
ਮਾਨਯੋਗ ਜੱਜ ਸਾਹਿਬ ਜੱਜ ਸਾਹਿਬ ਨੇ ਦੱਸਿਆ ਕਿ ਜਿਸ ਤਰ੍ਹਾ ਅੱਜ ਅਸੀ ਇਸ ਮੈਡੀਕਲ ਕੈਂਪ ਵਿੱਚ ਮੈਡੀਕਲ ਸੁਵਿਧਾਵਾਂ ਦਾ ਫਰੀ ਵਿੱਚ ਫਾਈਦਾ ਉਠਾ ਰਹੇ ਹਾਂ ਉਸੇ ਤਰ੍ਹਾਂ ਹੀ ਮੁਫਤ ਕਾਨੂੰਨੀ ਸੇਵਾਵਾਂ ਲੈਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਦਫ਼ਤਰ ਵਿਖੇ ਮਿਲਣ ਜਾਂ ਜਾਣਕਾਰੀ ਵਾਸਤੇ ਜ਼ਿਲ੍ਹਾ ਕਚਹਿਰੀ, ਤਰਨ ਤਾਰਨ ਵਿਖੇ ਦਫ਼ਤਰ ਦੇ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਵਾਸਤੇ ਟੋਲ ਫ੍ਰੀ ਨੰਬਰ 15100, 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਨੰਬਰ 01852-223291 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।