Close

Special visit of Deputy Commissioner Mr. Sandeep Kumar at Samarpan Special School

Publish Date : 18/12/2023
ਸਮਰਪਣ ਸਪੈਸ਼ਲ ਸਕੂਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਦੀ ਵਿਸ਼ੇਸ਼ ਫੇਰੀ
ਤਰਨ ਤਾਰਨ, 17 ਦਸੰਬਰ :
ਸਮਰਪਣ ਸਪੈਸ਼ਲ ਸਕੂਲ ਦੇ ਵਿਦਿਆਰਥੀਆਂ ਵਲੋਂ 24ਵੀਆਂ ਪੰਜਾਬ ਰਾਜ ਸਪੈਸ਼ਲ ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿਲੇ ਦੀ ਝੋਲੀ ਵਿਚ ਦੋ ਟਰਾਫੀਆਂ ਪਾ ਕੇ ਰਾਜ ਭਰ ਵਿੱਚ  ਜਿਲੇ ਦਾ ਨਾਂ ਰੌਸ਼ਨ ਕਰਨ ਕਰਕੇ  ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਦਿਵੇਸ਼ ਗੁਪਤਾ ਸਮਰਪਣ ਸਪੈਸ਼ਲ ਸਕੂਲ ਵਿੱਚ ਬੱਚਿਆਂ ਨੂੰ ਵਿਸ਼ੇਸ਼ ਰੂਪ ਵਿੱਚ ਆਸ਼ੀਰਵਾਦ  ਦੇਣ ਅਤੇ ਮੁਲਾਕਾਤ ਕਰਨ ਪਹੁੰਚੇ।  
ਸ਼੍ਰੀ ਸੰਦੀਪ ਕੁਮਾਰ ਅਤੇ ਉਹਨਾਂ ਦੀ ਪਤਨੀ ਵੱਲੋਂ ਬੱਚਿਆਂ ਨਾਲ ਵਿਸ਼ੇਸ਼ ਸਮਾਂ ਬਿਤਾਇਆ ਗਿਆ। ਉਹ ਤਕਰੀਬਨ ਦੋ ਘੰਟੇ ਤੱਕ ਬੱਚਿਆਂ ਕੋਲ ਰੁਕੇ,  ਇਸ ਮੌਕੇ ਉਹਨਾਂ ਬੱਚਿਆਂ ਦੀਆਂ ਜਰੂਰਤਾਂ ਅਤੇ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਲਈ ਅਤੇ ਭਵਿੱਖ ਵਿੱਚ  ਸੰਸਥਾ ਨੂੰ ਹਰ ਤਰ੍ਹਾਂ ਦੇ ਸਮਰਥਨ ਦੇਣ ਦਾ ਵਿਸ਼ਵਾਸ ਦੁਆਇਆ । 
ਜਿਕਰਯੋਗ ਹੈ ਕਿ ਮੈਡਮ ਦਿਵੇਸ਼ ਗੁਪਤਾ ਇਸ ਤੋਂ ਪਹਿਲਾਂ ਵੀ ਭਾਵਨਾਤਮਕ ਤੌਰ ਤੇ ਸੰਸਥਾ ਨਾਲ ਜੁੜੇ ਹੋਏ ਹਨ। ਸੰਸਥਾ ਦੇ ਪ੍ਰਧਾਨ ਸ਼੍ਰੀ ਸੁਖਜੀਤ ਪਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਸਮਰਪਣ ਸੰਸਥਾ ਵਲੋਂ ਚਲਾਏ ਜਾ ਰਹੇ ਸਮਰਪਣ ਸਕੂਲ  ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਸੇਵਾਵਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਬੱਚਿਆਂ ਨੂੰ ਮਿਠਾਈਆਂ ਭੇਂਟ ਕੀਤੀਆਂ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ,  ਇਨਾਮ ਲੈਣ ਵਾਲੇ ਬੱਚੇ ਕ੍ਰਮਵਾਰ ਸੁਪਰੀਤ ਫਤਿਹ ਸਿੰਘ,  ਰੌਬਿਨ ਦੀਪ ਸਿੰਘ,  ਗੁਰਤੇਜ ਸਿੰਘ,  ਸੁਖਮਨਦੀਪ ਸਿੰਘ,  ਸਮਾਇਲ ਪ੍ਰੀਤ ਸਿੰਘ, ਸਿਵਤੇਗ ਸਿੰਘ,  ਸਾਹਿਲਦੀਪ ਅਰੋੜਾ,  ਹਰਪ੍ਰੀਤ ਸਿੰਘ,  ਮਨਿੰਦਰ ਸਿੰਘ,  ਗੁਰਨੂਰ ਕੌਰ,  ਅਮਨਦੀਪ ਕੌਰ, ਰਮਨਦੀਪ ਕੌਰ ਆਦਿ ਐਥਲੀਟ ਖਿਡਾਰੀ ਸਨ,  ਇਹਨਾਂ ਤੋਂ ਇਲਾਵਾ ਸੋਸਾਇਟੀ ਮੈਂਬਰ ਅਤੇ ਅਧਿਆਪਕਾਂਵਾਂ ਖੁਸ਼ਪ੍ਰੀਤ ਕੌਰ ਅਤੇ ਰਾਜਵਿੰਦਰ ਕੌਰ ਆਦਿ ਹਾਜਰ ਸਨ।