Last date for online registration for Pradhan Mantri Rashtriya Bal Puraskar July 31- Deputy Commissioner

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁੁਰਸਕਾਰ ਲਈ ਆਨਲਾਇਨ ਰਜਿਸਟ੍ਰੇਸ਼ਨ ਕਰਨ ਦੀ ਅੰਤਿਮ ਮਿਤੀ 31 ਜੁਲਾਈ- ਡਿਪਟੀ ਕਮਿਸ਼ਨਰ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਵੈੱਬਸਾਇਟ https://awards.gov.in ਤੇ ਕਰ ਸਕਦੇ ਹਨ ਆਨਲਾਇਨ ਅਪਲਾਈ
ਤਰਨ ਤਾਰਨ, 07 ਜੂਨ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਇਨ ਰਜਿਸਟ੍ਰੇਸ਼ਨ ਕਰਨ ਦੀ ਅੰਤਿਮ ਮਿਤੀ 31 ਜੁਲਾਈ 2024 ਤੱਕ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਸੰਦੀਪ ਕੁਮਾਰ ਨੇ ਦੱਸਿਆ ਕਿ ਜੋ ਬੱਚੇ ਭਾਰਤ ਦੇ ਨਾਗਰਿਕ ਹਨ ਅਤੇ ਅਰਜ਼ੀ ਦੇਣ ਦੀ ਅੰਤਿਮ ਮਿਤੀ ਤੱਕ 18 ਸਾਲ ਤੋਂ ਘੱਟ ਉਮਰ ਦੇ ਹਨ, ਮੰਗੀ ਗਈ ਯੋਗਤਾ ਵਾਲੇ ਬੱਚੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਵੈੱਬਸਾਇਟ https://awards.gov.in ਤੇ ਆਨਲਾਇਨ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਪੁਰਸਕਾਰ ਵਿੱਚ ਇੱਕ ਮੈਡਲ ਹੁੰਦਾ ਹੈ, ਜੋ ਕਿ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਹਰ ਸਾਲ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਹਨਾਂ ਬੱਚਿਆਂ ਨੇ ਅਸਧਾਰਨ ਬਹਾਦਰੀ ਦਾ ਕੰਮ ਕੀਤਾ ਹੋਵੇ, ਸਪੈਸ਼ਲ ਬੱਚੇ, ਜਿਹਨਾਂ ਵਿੱਚ ਅਸਧਾਰਨ ਯੋਗਤਾਵਾਂ ਨਾਲ ਵਿਸ਼ੇਸ਼ ਅਸਧਾਰਨ ਉਪਲੱਬਧੀ ਹਾਸਿਲ ਕੀਤੀ ਹੋਵੇ। ਉਹ ਅਸਧਾਰਨ ਬੱਚੇ ਜਿਹਨਾਂ ਨੇ ਖੇਡਾਂ. ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਕਲਾ ਅਤੇ ਸੱਭਿਆਚਾਰ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਜੋ ਕਿ ਰਾਸ਼ਟਰੀ ਪੱਧਰ ਤੇ ਮਾਨਤਾ ਦੇ ਹੱਕਦਾਰ ਹਨ।
ਇਸ ਤੋਂ ਇਲਾਵਾ ਵੀਰਤਾ ਪੁਰਸਕਾਰ ਲਈ ਚਰਚਿਤ “ਭਾਰਤੀ ਬਾਲ ਕਲਿਆਣ ਪਰਿਸ਼ਦ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਵੱਲੋਂ ਕੋਈ ਮਾਨਤਾ ਜਾਂ ਸਹਾਇਤਾ ਨਹੀਂ ਦਿੱਤੀ ਜਾਂਦੀ ਹੈ, ਇਸ ਲਈ “ਭਾਰਤੀ ਬਾਲ ਕਲਿਆਣ ਪਰਿਸ਼ਦ” ਵੱਲੋਂ ਜਾਰੀ ਕਿਸੇ ਵੀ ਤਰ੍ਹਾਂ ਦੇ ਰਾਸ਼ਟਰੀ ਬਾਲ ਪੁਰਸਕਾਰ ਲਈ ਰਜਿਸਟ੍ਰੇਸ਼ਨ ਨਾ ਕੀਤਾ ਜਾਵੇ। ਸਿਰਫ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੀ ਵੈੱਬਸਾਇਟ https://awards.gov.in ਤੇ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਇਹ ਪੁਰਸਕਾਰ ਪਹਿਲਾ ਰਾਸ਼ਟਰੀ ਪੁਰਸਕਾਰ ਹੈ, ਇਸ ਲਈ ਜ਼ਿਲ੍ਹੇ ਦੇ ਅਜਿਹੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਤਾਂ ਜੋ ਇੰਨਾਂ ਬੱਚਿਆਂ ਨੂੰ ਇੱਕ ਵੱਖਰੀ ਪਹਿਚਾਣ ਮਿਲ ਸਕੇ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਸੀ੍ ਰਾਜੇਸ਼ ਕੁਮਾਰ ਦੇ ਕਮਰਾ ਨੰਬਰ 311, ਤੀਸਰੀ ਮੰਜਲ, ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜਾਂ ਮੋਬਾਈਲ 9463903411 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।