Close

At Civil Hospital Tarn Taran, Civil Surgeon Dr. Gurpreet Singh Rai appealed to the general public under the National Eye Donation Fortnight.

Publish Date : 03/09/2024
ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ  ਵੱਲੋ  ਕੌਮੀ ਅੱਖਾਂ ਦਾਨ ਪੰਦਰਵਾੜੇ ਤਹਿਤ ਆਮ ਲੋਕਾ ਨੂੰ ਕੀਤੀ ਅਪੀਲ                        
                     
 ਤਰਨ ਤਾਰਨ 30 ਅਗਸਤ :  ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਵੱਲੋ ਸਿਵਲ ਹਸਪਤਾਲ ਤਰਨ ਤਾਰਨ ਵੱਲੋ ਕੌਮੀ ਅੱਖਾਂ ਦਾਨ ਪੰਦਰਵਾੜੇ ਤਹਿਤ ਆਮ ਲੋਕਾ ਨੂੰ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ । 
ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕੌਮੀ ਅੱਖਾਂ ਦਾਨ ਪੰਦਰਵਾੜੇ ਤਹਿਤ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹ ਪੰਦਰਵਾੜਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 25 ਅਗਸਤ ਤੋ 8 ਸਤੰਬਰ ਤੱਕ ਮਨਾਇਆਂ ਜਾ ਰਿਹਾਂ ਹੈ । ਉਹਨਾ ਕਿਹਾ ਕਿ ਕੋਈ ਵੀ ਵਿਅੱਕਤੀ ਜੀਵਨ ਤੋ ਬਾਅਦ ਅੱਖਾਂ ਦਾਨ ਕਰਕੇ ਕਿਸੇ ਨੇਤਰ ਹੀਣ ਵਿਅੱਕਤੀ ਦੀ ਜਿੰਦਗੀ ਨੂੰ ਰੋਸ਼ਨ ਕਰ ਸਕਦਾਂ ਹੈ । ਉਹਨਾਂ ਕਿਹਾ ਅੱਖਾਂ ਦਾ ਦਾਨ ਸਭ ਤੋ ਮਹਾਨ ਦਾਨ ਹੈ ਅੱਖਾਂ ਦਾਨ ਮੋਤ ਚਾਰ ਤੋ ਛੇ ਘੰਟੇ ਦੇ ਵਿੱਚ ਹੀ ਦੇਣੀਆਂ ਚਾਹੀਦੀਆਂ ਹਨ । ਡਾ ਰਾਏ ਨੇ ਕਿਹਾ ਕਿ ਕਿਸੇ ਵੀ ਉਮਰ ਦੇ ਚਾਹੇ ਵਿਅੱਕਤੀ ਦੇ ਐਨਕਾਂ ਲੱਗੀਆਂ ਹੋਣ , ਅੱਖਾਂ ਦਾ ਅਪ੍ਰੇਸ਼ਨ ਹੋਇਆਂ ਹੋਵੇ ਅਤੇ ਅੱਖਾਂ ਵਿੱਚ ਲੈਨਜ ਪਾਏ ਹੋਣ ਆਦਿ ਵਿਅੱਕਤੀ ਵੀ ਮੌਤ ਤੋ ਬਾਅਦ ਅੱਖਾਂ ਦਾਨ ਕਰ ਸਕਦਾ ਹੈ । 
ਸੀਨੀਅਰ ਮੈਡੀਕਲ ਅਫਸਰ ਡਾ ਸਰਬਜੀਤ ਸਿੰਘ ਸਿਵਲ ਹਸਪਤਾਲ ਤਰਨ ਤਾਰਨ ਨੇ ਕਿਹਾ ਕਿ ਅੱਖਾਂ ਦਾਨ ਲਈ ਆਪਣੇ ਨੇੜੇ ਦੇ ਆਈ ਬੈਕ ਜਾਂ ਸਬ ਡਵੀਜਨ ਹਸਪਤਾਲ ਜਾਂ ਜਿਲ੍ਹਾ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾਂ ਹੈ । ਉਹਨਾਂ ਕਿਹਾ ਕਿ ਇਹ ਅੱਖਾਂ ਦਾਨ ਦੀ ਪ੍ਰਕਿਿਰਆਂ ਦੱਸ ਪੰਦਰਾ ਮਿੰਟ ਵਿੱਚ ਹੀ ਮੁਕੰਮਲ ਕਰ ਲਈ ਜਾਦੀ ਹੈ । ਇਸ ਮੋਕੇ ਡਾH ਨਵਨੀਤ ਸਿੰਘ ਆਈ ਸਰਜਨ ਸਿਵਲ ਹਸਪਤਾਲ ਤਰਨ ਤਾਰਨ ਨੇ ਕਿਹਾ ਕਿ ਇਸ ਪੰਦਰਵਾੜੇ ਦਾ ਆਮ ਲੋਕਾ ਨੂੰ ਪੂਰਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਆਪਣੀਆਂ ਅੱਖਾਂ ਦੀ ਸਕਰੀਨਿੰਗ ਜਾਂਚ ਆਦਿ ਵੀ ਜਰੂਰ ਕਰਵਾਉ । ਡਾ ਨਵਨੀਤ ਸਿੰਘ ਨੇ ਕਿਹਾ ਕਿ ਇਸ ਪੰਦਰਵਾੜੇ ਤਹਿਤ ਲੋੜਵੰਦ ਮਰੀਜਾਂ ਨੂੰ ਐਨਕਾਂ ਮੁਹੱਇਆਂ ਕਰਵਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਅੱਖਾਂ ਸਰੀਰ ਦਾ  ਵੱਡਮੱੁਲਾ ਅੰਗ ਹਨ ਸਾਨੂੰ ਅੱਖਾਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਇਸ ਮੋਕੇ ਜਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ , ਜਿਲ੍ਰਾ ਪ੍ਰੀਵਾਰ ਭਲਾਈ ਅਫਸਰ ਡਾH ਸਤਵਿੰਦਰ ਕੁਮਾਰ ਭਗਤ , ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ , ਡਾ ਨਵਨੀਤ ਸਿੰਘ ਆਈ ਸਰਜਨ, ਡਾ ਸੁਰਿੰਦਰ ਸਿੰਘ , ਡਾ ਹਰਪ੍ਰੀਤ ਸਿੰਘ,  ਜਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ, ਸ੍ਰੀਮਤੀ ਪਰਮਜੀਤ ਕੌਰ ਅਪਥਾਲਮਿਕ ਅਫਸਰ,ਆਰੂਸ਼ ਭੱਲਾ ਬੀਸੀਸੀ ਕੁਆਰਡੀਨੇਟਰ, ਸ੍ਰੀ ਅੰਮ੍ਰਿਤਪਾਲ ਸਿੰਘ ਆਈ ਵਿੰਗ ਕੰਪਿਊਟਰ ਅਪ੍ਰੇਟਰ ਆਦਿ ਹਾਜਰ ਸਨ ।