Mr. Anup Singh Maini, the diamond of district Tarn Taran awarded with the state award
Publish Date : 09/09/2024
ਸਟੇਟ ਐਵਾਰਡ ਨਾਲ ਸਨਮਾਨਿਤ ਜ਼ਿਲ੍ਹਾ ਤਰਨ ਤਾਰਨ ਦਾ ਹੀਰਾ ਸ੍ਰ ਅਨੂਪ ਸਿੰਘ ਮੈਣੀ
ਤਰਨ ਤਾਰਨ 6 ਸਤੰਬਰ- ਨਿੱਕੀ ਉਮਰੇ ਹੀ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਅਤੇ ਆਪਣੀ ਮਿਹਨਤ, ਲਗਨ, ਇਮਾਨਦਾਰੀ ਅਤੇ ਕਿੱਤੇ ਨੂੰ ਸਮਰਪਿਤ ਹੋ ਕੇ ਚੱਲਣ ਵਾਲਾ, ਆਪਣੇ ਮਿੱਠ ਬੋਲੜੇ ਸੁਭਾਅ ਅਤੇ ਕਿਸੇ ਵੀ ਔਖੇ ਤੋਂ ਔਖੇ ਕੰਮ ਨੂੰ ਸਹਿਜੇ ਹੀ ਕਰ ਦੇਣ ਵਾਲੇ ਸ੍ਰ ਅਨੂਪ ਸਿੰਘ ਮੈਣੀ ਨੂੰ ਉਹਨਾਂ ਦੀਆਂ ਸਿੱਖਿਆ ਵਿਭਾਗ ਪ੍ਰਤੀ ਬਿਹਤਰੀਨ ਸੇਵਾਵਾਂ ਲਈ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਹੁਸ਼ਿਆਰਪੁਰ ਵਿਖੇ ਸਟੇਟ ਐਵਾਰਡ ਨਾਲ ਸਨਮਾਨਿਤ ਹੋਣਾ ਜਿੱਥੇ ਉਹਨਾਂ ਲਈ ਮਾਣ ਵਾਲੀ ਗੱਲ ਹੈ, ਉਥੇ ਜਿਲਾ ਤਰਨ ਤਰਨ ਦਾ ਹਰੇਕ ਅਧਿਆਪਕ ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਫਖਰ ਮਹਿਸੂਸ ਕਰ ਰਿਹਾ ਹੈ। ਯੰਗ ਟੀਚਰ ਸਟੇਟ ਐਵਾਰਡ ਨਾਲ ਸਨਮਾਨਿਤ ਹੋਣ ਵਾਲੇ ਸ੍ਰੀ ਅਨੂਪ ਸਿੰਘ ਮੈਣੀ ਜ਼ਿਲ੍ਹਾ ਤਰਨ ਤਾਰਨ ਦੇ ਪਹਿਲੇ ਅਧਿਆਪਕ ਬਣ ਗਏ ਹਨ। ਸਰਕਾਰੀ ਐਲੀਮੈਂਟਰੀ ਸਕੂਲ ਦੇਸੂਵਾਲ ਤੋਂ ਆਪਣੀ ਨੌਕਰੀ ਦੀ ਸ਼ੁਰੂਆਤ ਕਰਨ ਵਾਲੇ ਇਸ ਨੌਜਵਾਨ ਨੇ ਆਪਣੇ ਕੰਮ ਦੇ ਨਾਲ ਪਹਿਲਾਂ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਫਿਰ ਜ਼ਿਲ੍ਹਾ ਕੋਆਰਡੀਨੇਟਰ ਅਤੇ ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਦੀ ਪੋਸਟ ਦੀ ਉੱਤੇ ਕੰਮ ਕਰਕੇ ਆਪਣੇ ਕੰਮ ਦੇ ਨਾਲ ਹਰੇਕ ਅਧਿਆਪਕ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਪਣੀ ਬਿਹਤਰੀਨ ਅਧਿਆਪਣ ਕੁਸ਼ਲਤਾ ਦੇ ਨਾਲ ਜਿੱਥੇ ਜਿਲ੍ਹੇ ਵਿੱਚ ਕੰਮ ਕੀਤਾ ਉੱਥੇ ਸਟੇਟ ਪੱਧਰ ਉੱਤੇ ਸਮੁੱਚੇ ਪੰਜਾਬ ਤੇ ਅਧਿਆਪਕਾਂ ਦੇ ਸੈਮੀਨਾਰ ਵੀ ਲਗਾਏ। ਪ੍ਰੀ ਪ੍ਰਾਈਮਰੀ ਅਤੇ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਸਿੱਖਣ ਸਹਾਇਕ ਸਮੱਗਰੀ ਤਿਆਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਅੱਜ ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ ਉੱਤੇ ਸਮੁੱਚਾ ਅਧਿਆਪਕ ਵਰਗ ਮਾਣ ਮਹਿਸੂਸ ਕਰ ਰਿਹਾ ਹੈ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਐ/ਸੈ)ਤਰਨ ਤਾਰਨ ਸ੍ਰ ਰਾਜੇਸ ਕੁਮਾਰ ਸ਼ਰਮਾਂ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਪਰਮਜੀਤ ਸਿੰਘ,ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐ ਸਿ ਸ੍ਰੀ ਸੁਰਿੰਦਰ ਕੁਮਾਰ ਜੀ ਸਟੇਟ ਐਵਾਰਡੀ ਸ੍ਰੀ ਅਨੂਪ ਸਿੰਘ ਮੈਣੀ ਨੂੰ ਜ਼ਿਲ੍ਹਾ ਤਰਨ ਤਾਰਨ ਦਾ ਸੂਬੇ ਵਿੱਚ ਨਾਮ ਰੋਸ਼ਨ ਕਰਨ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ ।