Unexpected checking of schools by District Education Officer Tarn Taran Mr. Rajesh Kumar Sharma
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ
ਤਰਨ ਤਾਰਨ, 10 ਸਤੰਬਰ :
ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਸੀਈਪੀ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਵੱਖ -ਵੱਖ ਸਰਕਾਰੀ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਮੌਕੇ ਸਿੱਖਿਆ ਅਧਿਕਾਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਠੱਠੀਆਂ ਮਹੰਤਾਂ, ਸੈਂਟਰ ਸਕੂਲ ਸੇ਼ਰੋ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਅਤੇ ਸਰਕਾਰੀ ਮਿਡਲ ਸਕੂਲ ਮੋਹਨਪੁਰ ਪਹੁੰਚ ਕੇ ਸੀਈਪੀ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਉਹਨਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਸੀਈਪੀ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਨੂੰ ਪੰਜਾਬ ਐਜੁਕੇਅਰ ਐਪ ਜਿਸਨੂੰ ਸਿੱਖਿਆ ਵਿਭਾਗ ਦਾ ਆਨਲਾਈਨ ਬਸਤਾ ਵੀ ਕਿਹਾ ਜਾਂਦਾ ਹੈ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਜਾਵੇ।ਸੀਈਪੀ ਆਨਲਾਈਨ ਅਭਿਆਸ ਸ਼ੀਟ ਜੋ ਲਗਾਤਾਰ ਐਜੂਕੇਅਰ ਐਪ ਉੱਤੇ ਸਮੇਂ ਸਮੇਂ ਤੇ ਅਪਲੋਡ ਹੋ ਰਹੀ ਹੈ ਵਿਦਿਆਰਥੀਆਂ ਨੂੰ ਉਨ੍ਹਾਂ ਵਰਕਸੀ਼ਟਾ ਦਾ ਕੰਮ ਕਰਵਾਇਆ ਜਾਵੇ ਤਾਂ ਜੋ ਉਹ ਇਹਨਾਂ ਵਰਕਸੀ਼ਟਾ ਵਿੱਚ ਪ੍ਰਸ਼ਨਾਂ, ਸਵਾਲਾਂ ਦੇ ਪੈਟਰਨ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਸਕਣ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸੈਕੰਡਰੀ ਤਰਨਤਾਰਨ ਸ੍ਰੀ ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਵਰਕਸੀ਼ਟਾ ਉਹਨਾਂ ਦੇ ਭਵਿੱਖ ਵਿੱਚ ਦਿੱਤੀਆਂ ਜਾਣ ਵਾਲੀਆਂ ਦਾਖਲਾ, ਭਰਤੀ ਪ੍ਰੀਖਿਆਵਾਂ ਨੂੰ ਸੌਖਾਲਾ ਸਮਝਣ ਵਿੱਚ ਮਦਦਗਾਰ ਸਾਬਿਤ ਹੋਣਗੀਆਂ। ਉਹਨਾਂ ਇਸ ਮੌਕੇ ਸਕੂਲ ਮੁਖੀ ਸਾਹਿਬਾਨ ਅਤੇ ਅਧਿਆਪਕਾਂ ਨੂੰ ਕਿਹਾ ਕਿ ਸੀਈਪੀ ਵਰਕਸੀ਼ਟਾ ਨੂੰ ਧਿਆਨ ਨਾਲ ਅਤੇ ਸਮੇਂ ਸਿਰ ਚੈੱਕ ਕਰਨ ਉਪਰੰਤ ਇਸਦਾ ਰਿਕਾਰਡ ਐਕਸਲ ਸੀ਼ਟਾ ਉੱਪਰ ਭਰਿਆ ਜਾਵੇ।
ਚੱਲ ਰਹੇ ਸਵੱਛਤਾ ਪੰਦਰਵਾੜੇ ਸਬੰਧੀ ਉਹਨਾਂ ਕਿਹਾ ਕਿ ਸਵੱਛਤਾ ਪੰਦਰਵਾੜਾ ਮਿਤੀ ਇੱਕ ਸਤੰਬਰ ਤੋਂ ਸ਼ੁਰੂ ਹੋ ਕੇ ਪੰਦਰਾਂ ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਅਤੇ ਨਿਰਧਾਰਿਤ ਮਿਤੀਆਂ ਵਿੱਚ ਨਿਰਧਾਰਿਤ ਗਤੀਵਿਧੀਆਂ ਨੂੰ ਇੰਨ-ਬਿੰਨ ਮਨਾਇਆ ਜਾਵੇ ਅਤੇ ਵਿਦਿਆਰਥੀ ਨੂੰ ਇਹਨਾਂ ਦੇ ਮਾਪਿਆਂ ਨੂੰ ਅਤੇ ਪਿੰਡ ਵਾਸੀਆਂ ਤੱਕ ਇਸ ਪੰਦਰਵਾੜੇ ਸਬੰਧੀ ਗਤੀਵਿਧੀਆਂ ਰਾਹੀਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ।
————-
ਫੋਟੋਆਂ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਤਰਨਤਾਰਨ ਵੱਖ ਵੱਖ ਸਕੂਲਾਂ ਦੀ ਵਿਜ਼ਟ ਦੌਰਾਨ।