Close

Honorable Deputy Commissioner of District Tarn Taran Mr. Sandeep Kumar I. A. S said that meetings are being held with the officials every day to ensure proper straw management in the district.

Publish Date : 24/09/2024
ਜ਼ਿਲ੍ਹੇ ਵਿੱਚ ਸੁੱਚਜੇ ਪਰਾਲੀ ਪ੍ਬੰਧਨ ਨੂੰ ਯਕੀਨੀ ਬਣਾਉਣ  ਲਈ ਹਰ ਰੋਜ਼ ਅਧਿਕਾਰੀਆ ਨਾਲ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ -ਡਿਪਟੀ ਕਮਿਸ਼ਨਰ                                      ਤਰਨਤਾਰਨ 20 ਸਤੰਬਰ : ਜ਼ਿਲ੍ਹਾ ਤਰਨਤਾਰਨ ਦੇ ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈ. ਏ. ਐਸ ਨੇ ਦਸਿਆ ਕਿ ਜ਼ਿਲ੍ਹੇ ਵਿੱਚ ਸੁੱਚਜੇ ਪਰਾਲੀ ਪ੍ਬੰਧਨ ਨੂੰ ਯਕੀਨੀ ਬਣਾਉਣ  ਲਈ ਹਰ ਰੋਜ਼ ਅਧਿਕਾਰੀਆ ਨਾਲ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ ਅਤੇ PRSC ਵਲੋਂ  ਆ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।  ਉਹਨਾ ਦੱਸਿਆ ਕਿ ਅੱਜ ਬੇਲਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ 
  ਇਸ ਮੌਕੇ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਬੇਲਰ ਮਾਲਕਾਂ ਨੂੰ ਕਿਹਾ ਕਿ ਇਸ ਸਾਲ ਝੋਨੇ ਦੀ ਕਟਾਈ ਤੋਂ ਬਾਦ ਐਕਸ ਸੀਟੂ ਮੈਂਨਜ਼ਮੈਂਟ ਤਕਨੀਕ ਜਿਵੇਂ ਕਿ ਬੇਲਰਾਂ ਰਾਹੀਂ ਵੱਧ ਤੋਂ ਵੱਧ ਪਰਾਲੀ ਦੀ ਸਾਭ ਸੰਭਾਲ ਕੀਤੀ ਜਾਣੀ ਹੈ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਬੇਲਰ ਜ਼ਿਲ੍ਹੇ ਵਿਚ ਹੀ ਚੱਲਣਗੇ। ਉਨ੍ਹਾਂ ਬੇਲਰ ਮਾਲਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪ ਵੀ  ਕਿਸਾਨਾਂ ਨਾਲ ਸੰਪਰਕ ਕਰਕੇ ਪਰਾਲੀ ਦੀ ਸਾਂਭ-ਸੰਭਾਲ ਕਰਨ। 
ਬੇਲਰ ਮਾਲਕਾਂ ਨੇ ਵੀ ਜਿਲਾ ਤਰਨਤਾਰਨ ਵਿੱਚ ਵੱਧ ਤੋਂ ਵੱਧ ਪਰਾਲੀ ਬੇਲਰ ਨਾਲ ਸਾਂਭਣ ਪ੍ਤੀ ਆਪਣੀ ਸਹਿਮਤੀ ਪ੍ਰਗਟਾਈ।