Close

A district level committee meeting was held under the chairmanship of Honorable Deputy Commissioner-cum-Chairman District Level Micro Small Enterprise Facilitation Council Taran Taran.

Publish Date : 24/09/2024
ਜਿਲ੍ਹਾ ਪੱਧਰੀ ਮਾਈਕਰੋ ਸਮਾਲ ਇੰਟਰਪ੍ਰਾਇਸਿਸ ਫੈਸਿਲੀਟੇਸ਼ਨ ਕੌਂਸਲ ਦੀ ਮੀਟਿੰਗ
 
ਤਰਨਤਾਰਨ 21 ਸਤੰਬਰ : ਮਾਨਯੋਗ ਡਿਪਟੀ ਕਮਿਸ਼ਨਰ–ਕਮ-ਚੇਅਰਮੈਨ ਜਿਲ੍ਹਾ ਪੱਧਰੀ ਮਾਈਕਰੋ ਸਮਾਲ ਇੰਟਰਪ੍ਰਾਇਸਿਸ ਫੈਸਿਲੀਟੇਸ਼ਨ ਕੌਂਸਲ ਤਰਨ  ਤਾਰਨ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ ।ਮੀਟਿੰਗ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਕੌਂਸਲ ਮੈਂਬਰਾਂ ਵਲੋਂ ਜਿਲ੍ਹਾ ਤਰਨ ਤਾਰਨ ਅਧੀਨ ਉਦਯੋਗਿਕ ਇਕਾਈਆਂ ਦੀ ਡਿਲੇਅਡ ਪੇਅਮੈਂਟ ਦੀ ਅਦਾਇਗੀ ਹਿੱਤ ਕੇਸ ਉੱਤੇ ਸੁਣਵਾਈ ਕੀਤੀ ਗਈ। ਮੀਟਿੰਗ ਵਿੱਚ ਹਾਜਰ ਮਾਨਵਪ੍ਰੀਤ ਸਿੰਘ ਮੈਂਬਰ ਸੈਕਟਰੀ-ਕਮ-ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ,ਤਰਨ ਤਾਰਨ ਵਲੋਂ ਦੱਸਿਆ ਗਿਆ ਕਿ ਉਦਯੋਗਪਤੀ ਐੱਮ.ਐੱਸ.ਐੱਮ.ਈ. ਡਿਲੇਅਡ ਪੇਅਮੈਂਟ ਐਕਟ ਤਹਿਤ ਸੇਲ ਕੀਤੇ ਉਦਪਾਦ ਦੀ ਵਸੂਲੀ ਲਈ ਜਿਲ੍ਹੇ ਵਿੱਚ ਮਾਈਕਰੋ ਸਮਾਲ ਫੈਸਿਲੀਟੇਸ਼ਨ ਕੌਂਸਲ ਵਿੱਖੇ ਅਪਲਾਈ ਕਰ ਸਕਦੇ ਹਨ।ਉਨ੍ਹਾਂ ਵਲੋਂ ਦੱਸਿਆ ਗਿਆ ਕਿ ਉਦਯੋਗ ਵਿਭਾਗ ਦੀ ਇਸ ਸਕੀਮ ਦਾ ਮੁੱਖ ਉਦਯੋਗਾਂ ਲਈ ਵਧੇਰੇ ਸਹਾਇਕ ਅਤੇ ਸੁਖਾਲਾ ਕਾਰੋਬਾਰੀ ਮਾਹੌਲ ਦੀ ਸਿਰਜਣਾ ਕਰਨਾ ਹੈ। ਮੀਟਿੰਗ ਵਿੱਚ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ,ਕਮਲ ਕੁਮਾਰ ਲੀਡ ਬੈਂਕ ਮੈਨੇਜਰ ਮੈਂਬਰ,ਗੁਰਬਚਨ ਸਿੰਘ ਮੈਂਬਰ,ਸੁਪਰਡੰਟ ਇਕਬਾਲ ਸਿੰਘ,ਸੀਨੀਅਰ ਸਹਾਇਕ ਰਮਨ ਕੁਮਾਰ ਅਤੇ ਦਇਆ ਸਿੰਘ ਇੰਡਸਟਰੀ ਅਫਸਰ ਤਰਨ ਤਾਰਨ ਹਾਜਰ ਸਨ।