Close

The district level committee meeting of Prime Minister Vishwakarma Scheme was held under the chairmanship of Additional Deputy Commissioner

Publish Date : 25/10/2024

ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ

ਤਰਨ ਤਾਰਨ 25 ਅਕਤੂਬਰ: ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਸ੍ਰੀ ਰਾਜਦੀਪ ਸਿੰਘ ਬਰਾੜ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਸ ਸਕੀਮ ਅਧੀਨ ਜ਼ਿਲ੍ਹਾ ਪੱਧਰ ਤੇ ਪ੍ਰਾਪਤ ਅਰਜ਼ੀਆਂ ਨੂੰ ਵਿਚਾਰਿਆ ਗਿਆ ਅਤੇ ਕਮੇਟੀ ਵੱਲੋਂ ਅਰਜ਼ੀਆਂ ਨੂੰ ਰਾਜ ਪੱਧਰੀ ਤੇ ਮੰਜੂਰੀ ਲਈ ਭੇਜਣਾ ਮੰਜੂਰ ਕੀਤਾ ਗਿਆ । ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਦੱਸਿਆ ਗਿਆ ਕਿ ਇਹਨਾਂ ਅਰਜ਼ੀਆਂ ਨੂੰ ਲੈਵਲ 3 ਤੇ ਮੰਜੂਰੀ ਮਿਲਣ ਉਪਰੰਤ ਲਾਭਪਾਤਰੀਆਂ ਦੀ 2 ਤਰੀਕੇ ਦੀ ਟ੍ਰੇਨਿੰਗ 5 ਦਿਨ (ਬੇਸਿਕ) ਅਤੇ 15 ਦਿਨ (ਅਡਵਾਂਸ) ਟ੍ਰੇਨਿੰਗ ਹੋਵੇਗੀ ਜਿਸ ਦੌਰਾਨ ਲਾਭਪਾਤਰੀਆਂ ਨੂੰ ਵਜੀਫਾ ਵੀ ਮਿਲੇਗਾ । ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਲਾਭਪਾਤਰੀਆਂ ਨੂੰ ਆਪਣੇ ਕੰਮ ਨਾਲ ਸਬੰਧਤ ਔਜਾਰਾਂ ਲਈ 15000 ਰੁਪਏ ਦਾ ਵਾਊਚਰ ਵੀ ਮਿਲੇਗਾ । ਸਕੀਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਓਹਨਾ ਦੱਸਿਆ ਕਿ ਇਸ ਸਕੀਮ ਅਧੀਨ 18 ਵੱਖ ਵੱਖ ਤਰਾਂ ਤੇ ਕਿੱਤਿਆਂ ਦਾ ਜੱਦੀ ਪੁਸ਼ਤੀ ਜਾਂ ਗੁਰੂ ਚੇਲਾ ਪ੍ਰੰਪਰਾ ਅਧੀਨ ਹੀ ਕੰਮ ਕਰਨ ਹੁਨਰਮੰਦ ਜਿਵੇ ਕਿ ਤਰਖਾਣ , ਘੁਮਿਆਰ, ਨਾਈ , ਧੋਬੀ, ਦਰਜੀ, ਲੁਹਾਰ, ਮਾਲਾਕਾਰ, ਰਾਜਮਿਸਤਰੀ, ਮੋਚੀ, ਮੂਰਤੀਕਾਰ ਆਦਿ ਟ੍ਰੇਨਿੰਗ, ਟੂਲ ਕਿੱਟ ਅਤੇ ਰਿਆਇਤੀ ਵਿਆਜ ਦਰਾਂ (5 ਪ੍ਰਤੀਸ਼ਤ) ਤੇ ਪਹਿਲਾਂ 1 ਲੱਖ ਰੁਪਏ ਅਤੇ ਕਰਜਾ ਵਾਪਿਸ ਕਰਨ ਉਪਰੰਤ 2 ਲੱਖ ਰੁਪਏ ਦਾ ਲਾਭ ਉਠਾ ਸਕਦੇ ਹਨ ਅਤੇ ਆਪਣੇ ਹੁਨਰ ਵਿੱਚ ਨਿਖਾਰ ਲਿਆਉਂਦੇ ਹੋਏ ਕੰਮ ਨੂੰ ਵਧਾ ਸਕਦੇ ਹਨ । ਇਸ ਸਕੀਮ ਦਾ ਲਾਭ ਉਠਾਉਣ ਦੇ ਇੱਛੁਕ ਵਿਅਕਤੀ ਆਪਣੇ ਨਜ਼ਦੀਕੀ ਸੀ.ਐੱਸ.ਸੀ. (ਕਾਮਨ ਸਰਵਿਸ ਸੈਂਟਰ) ਵਿਖੇ ਜਾ ਕੇ ਪੀ.ਐੱਮ  ਵਿਸ਼ਵਕਰਮਾ ਪੋਰਟਲ https://pmvishwakarma.gov.in/ ‘ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ । ਮੀਟਿੰਗ ਵਿੱਚ ਸ਼੍ਰੀ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ, ਸ਼੍ਰੀ ਕਰਨਜੀਤ ਸਿੰਘ ਫੰਕਸ਼ਨਲ ਮੈਨੇਜਰ, ਦਫਤਰ ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਸ਼੍ਰੀ ਹਰਜਿੰਦਰ ਸਿੰਘ ਡੀ.ਡੀ.ਪੀ.ਓ. ਤਰਨ ਤਾਰਨ, ਸ਼੍ਰੀ ਕੰਵਲ ਕੁਮਾਰ ਲੀਡ ਜ਼ਿਲ੍ਹਾ ਮੈਨੇਜਰ ਤਰਨ ਤਾਰਨ, ਸ਼੍ਰੀ ਸੁਰਜੀਤ ਸਿੰਘ ਸਾਗਰ ਡੋਮੇਨ ਐਕਸਪਰਟ, ਸ਼੍ਰੀ ਮਨਜਿੰਦਰ ਸਿੰਘ ਬੀ.ਐੱਮ.ਐੱਮ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਹਾਜ਼ਰ ਰਹੇ ।