Close

The 24-member team of village boys was seeded with PAU Seeder

Publish Date : 29/10/2024

ਪਿੰਡ ਚੀਮਾ ਕਲਾਂ ਵਿਖੇ 24 ਏਕੜ ਕਣਕ ਦੀ ਬਿਜਾਈ ਪੀਏਯੂ ਸਮਾਰਟ ਸੀਡਰ ਨਾਲ ਸ਼ੁਰੂਆਤ ਕੀਤੀ

ਜਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਪਰਾਲੀ ਪ੍ਰਬੰਧਨ ਤਕਨੀਕਾਂ ਨੂੰ ਅਪਣਾਇਆ ਜਾਵੇ: ਡਾ ਭੁਪਿੰਦਰ ਸਿੰਘ ਏਓ

ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਤਹਿਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਉਤਸਾਹਿਤ ਕਰਨ ਹਿਤ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ ਅਤੇ ਸਰਕਲ ਅਧਿਕਾਰੀ, ਘਰਿਆਲਾ ਰਜਿੰਦਰ ਕੁਮਾਰ ਏਈਓ ਨੇ ਪਿੰਡ ਚੀਮਾ ਕਲਾਂ ਵਿਖੇ ਵਿਜਟ ਕੀਤਾ। ਇਸ ਮੌਕੇ ਪੀਏਯੂ ਸਮਾਰਟ ਸੀਡਰ ਨਾਲ 24 ਏਕੜ ਕਣਕ ਦੀ ਬਿਜਾਈ ਕਰ ਰਹੇ ਸੂਝਵਾਨ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ ਭੱਗੂਪੁਰ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੁਆਰਾ ਜੁਗਰਾਜ ਸਿੰਘ ਦੇ ਖੇਤਾਂ ਵਿੱਚ ਪੀਏਯੂ ਸਮਾਰਟ ਸੀਡਰ ਨਾਲ ਲਗਾਈ ਕਣਕ ਬਿਜਾਈ ਦੀ ਪ੍ਰਦਰਸ਼ਨੀ ਦੇਖੀ ਸੀ। ਪ੍ਰਦਰਸ਼ਨੀ ਤੋਂ ਪ੍ਰਭਾਵਿਤ ਹੋ ਕੇ 9 ਏਕੜ ਰਕਬੇ ਵਿੱਚ ਪੀਏਯੂ ਸਮਾਰਟ ਸੀਡਰ ਅਤੇ 15 ਏਕੜ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ। ਇਸ ਤਰ੍ਹਾਂ ਅਨੁਭਵ ਹੋਇਆ ਕਿ ਜਿੱਥੇ ਰਵਾਇਤੀ ਕਣਕ ਬਿਜਾਈ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਿਆਂ ਵਾਤਾਵਰਨ ਗੰਧਲਾ ਹੋ ਜਾਂਦਾ ਸੀ ਅਤੇ ਖੇਤ ਤਿਆਰੀ ਅਤੇ ਬਿਜਾਈ ਲਈ ਤੇਲ ਅਤੇ ਸਮੇਂ ਦੀ ਵੱਡੀ ਖਪਤ ਹੁੰਦੀ ਸੀ ਉੱਥੇ ਇਸ ਤਕਨੀਕ ਨਾਲ ਬਹੁਤ ਹੀ ਘੱਟ ਖਰਚ ਅਤੇ ਥੋੜੇ ਸਮੇਂ ਨਾਲ ਕਣਕ ਦੀ ਵਧੀਆ ਬਿਜਾਈ ਹੋ ਜਾਂਦੀ ਹੈ ।ਇਸ ਤਕਨੀਕ ਨਾਲ ਜਮੀਨ ਵਿਚ ਨਮੀਂ ਬਣੀ ਰਹਿਣ ਨਾਲ ਜਮੀਨ ਪੋਲੀ ਰਹਿੰਦੀ ਹੈ। ਤਜਰਬਾ ਸਾਂਝਾ ਕਰਦਿਆਂ ਸੁਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਖੇਤਾਂ ਵਿੱਚ ਲਗਾਏ ਝੋਨੇ ਦਾ ਵੀ ਵਧੀਆ ਝਾੜ ਮਿਲਿਆ ਹੈ। ਮਿਲੇ ਚੰਗੇ ਅਨੁਭਵ ਤੋਂ ਸਿੱਖਦਿਆਂ ਇਸ ਸਾਲ 24 ਏਕੜ ਕਣਕ ਦੀ ਬਿਜਾਈ ਪੀਏਯੂ ਸਮਾਰਟ ਸੀਡਰ ਨਾਲ ਹੀ ਕਰ ਰਿਹਾ ਹਾਂ। ਇਸ ਮੌਕੇ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲੀ ਵਾਰ 40 ਏਕੜ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਜਾ ਰਿਹਾ ਹੈ ਬਿਜਾਈ ਨਰੀਖਣ ਮੌਕੇ ਡਾ ਭੁਪਿੰਦਰ ਸਿੰਘ ਏਓ ਨੇ ਕਿਹਾ ਕਿ ਦੂਜੇ ਕਿਸਾਨ ਵੀ ਪਰਾਲੀ ਪ੍ਰਬੰਧਨ ਤਕਨੀਕਾਂ ਨੂੰ ਸਮਝ ਕੇ ਅਪਣਾਉਣ ਤਾਂ ਜੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹਿ ਸਕੇ ਅਤੇ ਰਸਾਇਣਕ ਖਾਦਾਂ ਤੋਂ ਖਰਚਾ ਘਟੇ। ਇਸ ਮੌਕੇ ਉਨਾਂ ਕਿਹਾ ਕਿ ਬਿਜਾਈ ਲਈ ਬੀਜ ਨੂੰ ਸਿਫਾਰਸ਼ ਕੀਟ ਨਾਸ਼ਕ ਅਤੇ ਉੱਲੀ ਨਾਸ਼ਕ ਦਵਾਈਆਂ ਨਾਲ ਸੋਧ ਲੈਣਾ ਚਾਹੀਦਾ ਹੈ। ਇਸ ਮੌਕੇ ਸੁਰਿੰਦਰ ਸਿੰਘ, ਬਲਰਾਜ ਬਾਜਾ ਸਿੰਘ ਖੇਤੀ ਉਪ ਨਿਰੀਖਕ ਅਤੇ ਦਿਲਬਾਗ ਸਿੰਘ ਫੀਲਡ ਵਰਕਰ ਨੇ ਸਹਿਯੋਗ ਤੇ ਜਾਣਕਾਰੀ ਸਾਂਝੀ ਕੀਤੀ ਅਤੇ ਮੌਕੇ ਤੇ ਮਿੱਟੀ ਦੇ ਨਮੂਨੇ ਲਏ।