Close

National Newborn Week launched for good health of newborns: Civil Surgeon Dr. Gurpreet Singh Roy

Publish Date : 14/11/2024

ਨਵਜੰਮੇ ਬੱਚਿਆਂ ਦੀ ਚੰਗੀ ਸਿਹਤ ਲਈ ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ ਦੀ ਸ਼ੁਰੂਆਤ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਤਰਨ ਤਾਰਨ, 14 ਨਵੰਬਰ : ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਦੇ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਟੀਕਾਕਰਨ ਅਫਸਰ, ਡਾਕਟਰ ਵਰਿੰਦਰ ਪਾਲ ਕੌਰ ਵਲੋਂ ਬੁੱਧਵਾਰ ਨੂੰ ਦਫਤਰ ਸਿਵਲ ਸਰਜਨ ਵਿਖ਼ੇ ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ ਦੀ ਸ਼ੁਰੂਆਤ ਕੀਤੀ ਗਈ। ਇਹ ਹਫਤਾ 15 ਨਵੰਬਰ ਤੋਂ ਸ਼ੁਰੂ ਹੋ ਕੇ 21 ਨਵੰਬਰ ਤੱਕ ਚੱਲੇਗਾ ਨਵਜਾਤ ਬੱਚਿਆਂ ਵੀ ਚੰਗੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਗਤੀਵਿਧੀਆਂ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ ਵਿੱਚ ਕੀਤੀਆਂ ਜਾਣਗੀਆਂ।

ਅਧਿਕਾਰੀਆਂ ਵਲੋਂ ਕੀਤੀ ਗਈ ਆਨਲਾਈਨ ਮੀਟਿੰਗ ਕਮ ਵਰਕਸ਼ਾਪ ਵਿਚ ਵੱਖ ਵੱਖ ਸਿਹਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ, ਬਲਾਕ ਐਕਸਟੇਂਸ਼ਨ ਐਜੂਕੇਟਰਜ਼, ਸਟਾਫ ਨਰਸਜ਼ ਵਲੋਂ ਹਿਸਾ ਲਿਆ ਗਿਆ। ਇੱਸ ਮੌਕੇ ਬੱਚਿਆਂ ਦੇ ਮਾਹਿਰ ਡਾ. ਨੀਰਜ ਲਤਾ ਵਲੋਂ ਵੀ ਸ਼ਮੂਲੀਅਤ ਕੀਤੀ ਗਈ।

ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ ਦੇ ਸਬੰਧ ਵਿੱਚ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਹਫਤੇ ਨੂੰ ਮਨਾਉਣ ਦਾ ਮੁੱਖ ਮੰਤਵ ਨਵ ਜੰਮੇ ਬੱਚਿਆਂ ਦੀ ਚੰਗੀ ਸਿਹਤ ਸੰਭਾਲ ਹੈ ਤਾਂ ਜੋ ਬੱਚਿਆਂ ਨੂੰ ਜਨਮ ਉਪਰੰਤ ਕਿਸੇ ਤਰ੍ਹਾਂ ਦੀ ਕੋਈ ਵੀ ਸਿਹਤ ਸਮੱਸਿਆ ਪੇਸ਼ ਨਾ ਆਵੇ। ਉਹਨਾਂ ਕਿਹਾ ਕਿ ਜਿਲੇ ਦੀਆਂ ਸਾਰੀਆਂ ਹੀ ਸਿਹਤ ਸੰਸਥਾਵਾਂ ਵੱਲੋਂ ਹਫਤੇ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਸੰਸਥਾਵਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਨਵ ਜੰਮੇ ਬੱਚਿਆਂ ਦੇ ਲਈ ਵਿਸ਼ੇਸ਼ ਕਾਰਨਰ ਸਥਾਪਿਤ ਕੀਤੇ ਜਾਣ।

ਜ਼ਿਲਾ ਟੀਕਾਕਰਨ ਅਫਸਰ ਕੰਮ ਨੋਡਲ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਸਾਲ 2024 ਦੀ ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ ਦੀ ਥੀਮ “ਰੋਗਾਣੂਨਾਸ਼ਕ ਪ੍ਰਤੀਰੋਧ ਨੂੰ ਰੋਕਣ ਲਈ ਐਂਟੀਮਾਈਕਰੋਬਾਇਲ ਵਰਤੋਂ ਨੂੰ ਅਨੁਕੂਲ ਬਨਾਉਣਾ” ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਹੀ ਸਿਹਤ ਬਲਾਕਾਂ ਉੱਤੇ ਨਵਜੰਮੇ ਬੱਚਿਆਂ ਦੇ ਚੱਲ ਰਹੇ ਹਫਤੇ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਉਣ ਤੇ ਨਾਲ ਨਾਲ ਸਿਹਤ ਕਰਮੀਆਂ ਦੀ ਟ੍ਰੇਨਿੰਗ ਕਰਵਾਈ ਜਾਵੇਗੀ।

ਉਹਨਾਂ ਕਿਹਾ ਕਿ ਹਰ ਬਲਾਕ ਦੇ ਵਿਚ ਨਵਜਾਤ ਸ਼ਿਸ਼ੂ ਸੁਰੱਖਿਆ ਕਰਿਆਕਰਮ ਦੀ ਟ੍ਰੇਨਿੰਗ ਦਿਤੀ ਜਾਵੇ ਅਤੇ ਨਾਲ ਹੀ ਹਰ ਸਿਹਤ ਸੰਸਥਾ ਵਿਖ਼ੇ ਇਸ ਹਫਤੇ ਦੌਰਾਨ ਨਵਜਮੇ ਬੱਚਿਆਂ ਦੀ ਸੂਚੀ ਤਿਆਰ ਕੀਤੀ ਜਾਵੇ। ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਇੱਸ ਮੁਹਿੰਮ ਦੌਰਾਨ ਕੰਗਰੂ ਕੇਅਰ ਬਾਰੇ ਵੀ

ਬੱਚਿਆਂ ਦੇ ਮਾਹਿਰ, ਡਾ. ਨੀਰਜ ਲਤਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਸੰਸਥਾਵਾਂ ਵਿਖੇ ਜਨਮ ਲੈਣ ਵਾਲੇ ਨਵਜਾਤ ਬੱਚਿਆਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਬੱਚਿਆਂ ਨੂੰ ਨਿਮੋਨੀਆ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਵਿਭਾਗ ਵਲੋਂ ਇੱਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਨਵਜਾਤ ਸ਼ਿਸ਼ੂ ਹਫਤਾ ਅਤੇ ਸਾਂਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜੇਕਰ ਮਾਪਿਆਂ ਨੂੰ ਬੱਚਿਆਂ ਦੇ ਵਿੱਚ ਮੌਜੂਦਾ ਸਮੇਂ ਦੌਰਾਨ ਸਾਹ ਲੈਣ ਵਿੱਚ ਦਿੱਕਤ, ਖੰਘ ਅਤੇ ਜੁਕਾਮ ਦਾ ਵੱਧਣਾ, ਤੇਜੀ ਨਾਲ ਸਾਹ ਲੈਣਾ, ਤੇਜ਼ ਬੁਖਾਰ ਹੋਣਾ ਅਤੇ ਸਾਹ ਲੈਂਦੇ ਸਮੇਂ ਪਸਲੀ ਚੱਲਣਾ ਜਾ ਛਾਤੀ ਦਾ ਥੱਲੇ ਧੱਸਣਾ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖ਼ੇ ਸੰਪਰਕ ਕਰਨ।