Close

The program of correction of votes regarding the general elections of Nagar Panchayat Khemkaran and the by-election of Nagar Panchayat Bhikhiwind Ward No. 13 (Reserved for Women) has been released by the District Election Officer.

Publish Date : 14/11/2024
dc

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਨਗਰ ਪੰਚਾਇਤ ਖੇਮਕਰਨ ਦੀਆਂ ਆਮ ਚੋਣਾਂ ਅਤੇ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 (ਔਰਤਾਂ ਲਈ ਰਾਖਵਾਂ) ਦੀ ਉੱਪ ਚੋਣ ਸਬੰਧੀ ਵੋਟਾਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ-ਜ਼ਿਲਾ ਚੋਣ ਅਫ਼ਸਰ

ਤਰਨ ਤਾਰਨ 14 ਨਵੰਬਰ :

ਜ਼ਿਲ੍ਹਾ ਤਰਨਤਾਰਨ ਦੀ ਨਗਰ ਪੰਚਾਇਤ ਖੇਮਕਰਨ ਆਮ ਚੋਣਾਂ 2024 ਅਤੇ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 (ਔਰਤਾਂ ਲਈ ਰਾਖਵਾਂ) ਦੀ ਉੱਪ ਚੋਣ ਦੀਆ ਹੋਣ ਵਾਲੀਆ ਚੋਣਾਂ ਲਈ ਮਾਨਯੋਗ ਰਾਜ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਸੁਧਾਈ ਦੇ ਪ੍ਰੋਗਰਾਮ ਨੂੰ ਉਲੀਕਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਤਰਨ ਤਾਰਨ ਸੀ੍ ਰਾਹੁਲ ਨੇ ਦੱਸਿਆ ਕਿ ਜਾਰੀ ਪੋ੍ਗਰਾਮ
ਅਨੁਸਾਰ 14 ਨਵੰਬਰ, 2024 ਤੱਕ ਇਲੈਕਟ੍ਰੋਲਰ ਰੋਲਜ ਦੀ ਤਿਆਰੀ ਡਰਾਫਟ ਪਬਲੀਕੇਸ਼ਨ ਆਫ ਇਲੈਕਟ੍ਰੋਲਰ ਰੋਲਜ ਦਾਅਵੇ ਇਤਰਾਜ ਮਿਤੀ 18 ਨਵੰਬਰ, 2024 ਤੋਂ ਮਿਤੀ 25 ਨਵੰਬਰ, 2024 ਤੱਕ ਲਏ ਜਾਣਗੇ। ਦਾਅਵੇ ਇਤਰਾਜਾ ਦਾ ਨਿਪਟਾਰਾ ਮਿਤੀ 03 ਦਸੰਬਰ, 2024 ਤੱਕ ਕੀਤਾ ਜਾਵੇਗਾ ਅਤੇ ਫਾਈਨਲ ਪ੍ਰਕਾਸ਼ਨ 07 ਦਸੰਬਰ, 2024 (ਦਿਨ ਸ਼ਨੀਵਾਰ) ਨੂੰ ਕੀਤੀ ਜਾਵੇਗੀ। ਇਸ ਲਈ ਜੇਕਰ ਕਿਸੇ ਵੀ ਨਗਰ ਨਿਵਾਸੀ ਵਲੋਂ ਆਪਣੇ ਕਲੇਮ ਜਾ ਆਬਜੈਕਸ਼ਨ ਦਾਇਰ ਕਰਨਾ ਹੈ ਤਾਂ ਉਹ ਮਿਤੀ 18 ਨਵੰਬਰ, 2024 ਤੋਂ ਮਿਤੀ 25 ਨਵੰਬਰ, 2024 ਤੱਕ ਨਗਰ ਪੰਚਾਇਤ ਖੇਮਕਰਨ ਲਈ ਈ. ਆਰ. ਓ.-ਕਮ-ਸਬ ਡਵੀਜਨਲ ਮੈਜਿਟ੍ਰੇਟ ਪੱਟੀ ਪਾਸ ਅਤੇ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 (ਔਰਤਾਂ ਲਈ ਰਾਖਵਾਂ) ਲਈ ਈ. ਆਰ. ਓ. -ਕਮ- ਸਬ ਡਵੀਜਨਲ ਮੈਜਿਟ੍ਰੇਟ ਭਿੱਖੀਵਿੰਡ ਕੋਲ ਦਾਇਰ ਕਰਨਗੇ। ਕਿਸੇ ਕਿਸਮ ਦੀ ਹੋਰ ਜਾਣਕਾਰੀ ਲਈ ਸਬੰਧਤ ਇਲੈਕਟ੍ਰੋਲਰ ਅਫਸਰ-ਕਮ-ਸਬ ਡਵੀਜਨਲ ਮੈਜਿਸਟ੍ਰੇਟ ਪੱਟੀ ਨਗਰ ਪੰਚਾਇਤ ਖੇਮਕਰਨ ਦੀਆ ਆਮ ਚੋਣਾਂ ਲਈ ਅਤੇ ਈ. ਆਰ. ਓ.-ਕਮ-ਸਬ ਡਵੀਜਨਲ ਮੈਜਿਟ੍ਰੇਟ ਭਿੱਖੀਵਿੰਡ ਕੋਲ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 (ਔਰਤਾਂ ਲਈ ਰਾਖਵਾਂ) ਲਈ ਉਨ੍ਹਾ ਦੇ ਦਫਤਰ ਸੰਪਰਕ ਕਰ ਸਕਦੇ ਹਨ।