Close

Residents of Tarn Taran to take full advantage of Food Safety on Village Van :- Additional Deputy Commissioner

Publish Date : 28/11/2024

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਫੂਡ ਸੇਫ਼ਟੀ ਆੱਨ ਵੀਲਜ ਵੈੱਨ ਦਾ ਪੂਰਾ ਲਾਭ ਉਠਾਉਣ ਤਰਨ ਤਾਰਨ ਵਾਸੀ :- ਵਧੀਕ ਡਿਪਟੀ ਕਮਿਸ਼ਨਰ

ਤਰਨ ਤਾਰਨ 27 ਨਵੰਬਰ

ਅੱਜ ਦਫ਼ਤਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ.ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ। ਇਸ ਸੰਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਹਰ ਫੂਡ fpiB?; ਉਪਰੇਟਰ ਲਈ ਫੂਡ ਦਾ ਲਾਇਸੰਸ ਅਤੇ ਰਜ਼ਿਸਟ੍ਰੇਸ਼ਨ ਲਾਜ਼ਮੀ ਹੈ। ਜੇਕਰ ਕੋਈ ਵੀ ਦੁਕਾਨਦਾਰ, ਰੈਸਟੋਰੈੱਟ, ਢਾਬੇ ਵਾਲਾ, ਲਾਇਸੰਸ ਜਾਂ ਰਜ਼ਿਸਟ੍ਰੇਸ਼ਨ ਲਈ ਅਪਲਾਈ ਨਹੀਂ ਕਰਦਾ ਤਾਂ ਉਸਦੇ ਉੱਪਰ ਫੂਡ ਐੱਕਟ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ  ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਵੀ ਫੂਡ ਸੇਫਟੀ ਦਾ ਰਜ਼ਿਸਟ੍ਰੇਸ਼ਨ ਕਰਵਾਉਣ ਲਈ ਹਦਾਇਤ ਦਿੱਤੀ।

     ਇਸ ਮੌਕੇ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ (ਕੰਨਵੀਨਰ) ਨੇ ਸਾਰੇ ਮੈਂਬਰਾਂ ਨੂੰ nes{po ਮਹੀਨੇ ਵਿੱਚ ਫੂਡ ਸੇਫ਼ਟੀ ਦੀਆਂ ਹੋਈਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਵਾਇਆ । ਵਧੀਕ ਡਿਪਟੀ ਕਮਿਸ਼ਨਰ ਜੀ ਨੇ ਸਕੂਲਾਂ ਨਾਲ  ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਫੂਡ ਸੇਫਟੀ ਦੀ ਰਜ਼ਿਸਟ੍ਰੇਸ਼ਨ ਜਲਦ ਤੋਂ ਜਲਦ ਕਰਵਾਈ ਜਾਵੇ। ਅਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਨੂੰ ਫੂਡ ਸੇਫਟੀ ਦੀਆਂ ਹਦਾਇਤਾਂ ਅਨੁਸਾਰ ਬਣਾਇਆ ਜਾਵੇ।

 

        ਫੂਡ ਸੇਫਟੀ ਆੱਨ ਵੀਲਜ਼ ਵੈੱਨ ਬਾਰੇ ਜਾਣਕਾਰੀ ਦਿੰਦਿਆ ਹੋਇਆ ਡਾ. ਸੁਖਬੀਰ ਕੌਰ ਨੇ  ਕਿਹਾ ਕਿ ਜਨਵਰੀ 2024 ਤੋਂ ਤਰਨ ਤਾਰਨ ਦੀ ਫੂਡ ਸੇਫ਼ਟੀ ਆੱਨ ਵੀਲਸ ਉਪਰੇਸ਼ਨਲ ਹੋ ਗਈ ਹੈ। ਅਤੇ ਉਹ ਵੱਖ-ਵੱਖ ਪਿੰਡਾਂ ਵਿੱਚ ਅਤੇ ਸਕੂਲਾਂ ਵਿੱਚ ਅਵੇਰਨੈਸ ਟੈਸਟਿੰਗ ਅਤੇ ਟਰੇਨਿੰਗ ਦਾ ਕੰਮ ਕਰ ਰਹੀ ਹੈ। ਨਾਲ ਹੀ ਇਹ ਅਪੀਲ ਕੀਤੀ ਕਿ ਸਭ ਮੈਬਰਾਨ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਬਾਰੇ ਦੱਸਣ( ਮੋਬਾਇਲ ਨੰ. 8360237546 ਇਸ ਸੰਬੰਧੀ ਰਾਬਤਾ ਕੀਤਾ ਜਾਂ ਸਕਦਾ ਹੈ)। ਇਸ ਤੋਂ ਇਲਾਵਾ ਮੀਟਿੰਗ ਵਿੱਚ ਆਏ  ਹਲਵਾਈ ਯੂਨੀਅਰ ਦੇ ਨੁਮਾਇੰਦੀਆਂ ਨੂੰ ਹਦਾਇਤ ਕੀਤੀ ਗਈ।  ਕਿ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਫਰਾਈ ਕਰਨ ਵਾਲੇ ਤੇਲ ਨੂੰ ਵਾਰ ਵਾਰ ਫਰਾਈ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਇਸ ਵਿੱਚ ਟਰਾਸਫੇਟਸ ਬਣਦੇ ਹਨ ਜਿਹੜੇ ਕਿ ਸਿਹਤ ਵਾਸਤੇ ਹਾਨੀਕਾਰਕ ਹਨ ਅਤੇ ਨਾਲ ਹੀ ਕਿਹਾ ਕਿ ਰੀਪਰਪਸ ਯੂਜਡ ਕੁਕਿੰਗ ਉਇਲ ਮੁਹਿੰਮ (RUCO) ਦੇ ਤਹਿਤ ਵਧੇ ਹੋਏ ਤੇਲ ਨੂੰ ਬਾਇਉਡੀਜ਼ਲ ਬਣਾਉਣ ਵਾਸਤੇ ਦੇ ਦਿੱਤਾ ਜਾਵੇ। ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ih B/ nghb ehsh fe ਫੂਡ ਸੇਫ਼ਟੀ ਆੱਨ ਵੀਲਜ ਵੈੱਨ ਦਾ ਪੂਰਾ ਲਾਭ ਉਠਾਉਣ ਤਰਨ ਤਾਰਨ ਵਾਸੀ