Close

The Punjab government has extended the date for applying on the portal for firearms license holders to 31 January

Publish Date : 14/01/2025
dc

ਪੰਜਾਬ ਸਰਕਾਰ ਨੇ ਅਸਲਾ ਲਾਇਸੰਸਧਾਰਕਾਂ ਲਈ ਪੋਰਟਲ ਉੱਪਰ ਅਪਲਾਈ ਕਰਨ ਦੀ ਤਰੀਕ ਵਧਾ ਕੇ ਕੀਤੀ 31 ਜਨਵਰੀ

ਤਰਨ ਤਾਰਨ, 13 ਜਨਵਰੀ : ਪੰਜਾਬ ਰਾਜ ਵਿੱਚ ਅਸਲਾ ਲਾਇਸੰਸ ਸਬੰਧੀ ਸਰਵਿਸਾਂ ਈ-ਸੇਵਾ ਪੋਰਟਲ ਰਾਹੀਂ ਸੇਵਾ ਕੇਂਦਰ ਰਾਹੀਂ ਦਿੱਤੀਆਂ ਜਾਂਦੀਆਂ ਹਨ। ਈ-ਗਵਰਨਸ ਸੋਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਮੋਹਾਲੀ ਵੱਲੋਂ ਜਾਰੀ ਪੱਤਰ ਅਨੁਸਾਰ ਜਿਨ੍ਹਾਂ ਲਾਇਸੰਸਧਾਰਕ ਨੇ ਸਤੰਬਰ 2019 ਤੋਂ ਬਾਅਦ ਆਪਣੇ ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ਵਿੱਚ ਕੋਈ ਸਰਵਿਸ ਅਪਲਾਈ ਨਹੀਂ ਕੀਤੀ ਹੈ, ਉਹਨਾਂ ਵਿਅਕਤੀਆਂ ਨੂੰ 31 ਜਨਵਰੀ 2025 ਤੋਂ ਬਾਅਦ ਅਸਲਾ ਲਾਇਸੰਸ ਸਬੰਧੀ ਈ-ਸੇਵਾ ਵਿੱਚ ਕੋਈ ਸਰਵਿਸ ਨਹੀਂ ਦਿੱਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸੀ੍ ਰਾਹੁਲ, ਆਈ. ਏ. ਐੱਸ. ਨੇ ਜਿਲ੍ਹਾ ਤਰਨ ਤਾਰਨ ਦੇ ਵਾਸੀ ਜੋ ਅਸਲਾ ਧਾਰਕ ਹਨ, ਨੂੰ ਹਦਾਇਤ ਕੀਤੀ ਹੈ ਕਿ ਜਿਹਨਾਂ ਅਸਲਾ ਲਾਇਸੰਸਧਾਰਕਾਂ ਵੱਲੋਂ ਸੇਵਾ ਕੇਂਦਰ ਵਿੱਚ ਚਲਦੇ ਈ-ਸੇਵਾ ਪੋਰਟਲ ਵਿੱਚ ਸਤੰਬਰ 2019 ਤੋਂ ਬਾਅਦ ਕੋਈ ਸਰਵਿਸ ਅਪਲਾਈ ਨਹੀਂ ਕੀਤੀ ਗਈ ਹੈ, ਉਹ ਤੁਰੰਤ ਆਪਣੇ ਅਸਲਾ ਲਾਇਸੰਸ ਰੀਨਿਊ ਕਰਨ ਅਤੇ ਹੋਰ ਕੋਈ ਸਰਵਿਸ ਲਈ ਮਿਤੀ 31 ਜਨਵਰੀ, 2025 ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਵਿੱਚ ਅਪਲਾਈ ਕਰਨ ਲਈ ਨਜ਼ਦੀਕੀ ਸੇਵਾ ਕੇਂਦਰ ਪਾਸ ਲੋੜੀਦੇ ਦਸਤਾਵੇਜ ਜਮ੍ਹਾ ਕਰਵਾਉਣ।
ਉਨ੍ਹਾਂ ਦੱਸਿਆ ਕਿ ਪਹਿਲਾਂ ਅਪਲਾਈ ਕਰਨ ਦੀ ਮਿਤੀ 31 ਦਸੰਬਰ 2024 ਦੀ ਸੀ ਜੋ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਲਾਇਸੰਸਾਂ ਨੂੰ ਅਪਲਾਈ ਕਰਨ ਲਈ ਸਮਾਂ ਸੀਮਾ ਮਿਤੀ 31 ਜਨਵਰੀ, 2025 ਨਿਰਧਾਰਿਤ ਕੀਤੀ ਗਈ ਹੈ। ਇਸ ਲਈ ਜਿਹਨਾਂ ਲਾਇਸੰਸਧਾਰਕਾਂ ਵੱਲੋਂ 2019 ਤੋਂ ਬਾਅਦ ਈ-ਸੇਵਾ ਰਾਹੀਂ ਕੋਈ ਸਰਵਿਸ ਨਹੀਂ ਲਈ ਗਈ। ਉਹ ਤੁੁਰੰਤ ਸੇਵਾ ਕੇਂਦਰ ਰਾਹੀਂ ਆਪਣਾ ਲਾਇਸੰਸ ਰੀਨਿਊ ਕਰਵਾਉਣ।