Close

Manjinder Singh Lalpura campaigned in favor of Aam Aadmi Party candidate Dargesh Pathak from Rajinder Nagar Vidhan Sabha constituency of Delhi.

Publish Date : 20/01/2025

ਮਨਜਿੰਦਰ ਸਿੰਘ ਲਾਲਪੁਰਾ ਨੇ ਦਿੱਲੀ ਦੇ ਵਿਧਾਨ ਸਭਾ ਹਲਕਾ ਰਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਰਗੇਸ਼ ਪਾਠਕ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਖਡੂਰ ਸਾਹਿਬ, (ਤਰਨ ਤਾਰਨ), 17 ਜਨਵਰੀ :

ਦਿੱਲੀ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਇਸ ਸਮੇਂ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ l ਜਿਸ ਦੇ ਸਬੰਧ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਮਨਜਿੰਦਰ ਸਿੰਘ ਲਾਲਪੁਰਾ ਐਮ ਐਲ ਏ ਹਲਕਾ ਖਡੂਰ ਸਾਹਿਬ ਵੱਲੋਂ ਦਿੱਲੀ ਦੇ ਵਿਧਾਨ ਸਭਾ ਹਲਕਾ ਰਜਿੰਦਰ ਨਗਰ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਰਗੇਸ਼ ਪਾਠਕ ਜੀ ਦੇ ਹੱਕ ਵਿੱਚ ਦਿੱਲੀ ਪਹੁੰਚ ਕੇ ਚੋਣ ਪ੍ਰਚਾਰ ਕਰਦਿਆਂ ਹਲਕਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਵੱਖ ਵੱਖ ਸਕੀਮਾਂ ਤਹਿਤ ਸਹੂਲਤਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਰਗੇਸ਼ ਪਾਠਕ ਨੂੰ ਜਿਤਾ ਕੇ ਰਜਿੰਦਰ ਨਗਰ ਤੋਂ ਵਿਧਾਇਕ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਢੰਗ ਦੇ ਨਾਲ ਆਪ ਹਲਕੇ ਦੀ ਨੁਹਾਰ ਬਦਲੀ ਜਾ ਸਕੇ l ਇਸ ਸਬੰਧੀ ਐਮ ਐਲ ਏ ਗੋਲਡੀ ਕੰਬੋਜ ਹਲਕਾ ਜਲਾਲਾਬਾਦ, ਐਮ ਐਲ ਏ ਗੈਰੀ ਬੜਿੰਗ ਹਲਕਾ ਅਮਲੋਹ ਨਾਲ ਵਿਚਾਰ ਵਟਾਂਦਰਾ ਕੀਤਾ ਗਿਆl ਇਸ ਸਮੇਂ ਡਾਇਰੈਕਟਰ ਸੀਵਰੇਜ ਬੋਰਡ ਪੰਜਾਬ ਸੇਵਕ ਪਾਲ ਸਿੰਘ ਝੰਡੇਰ, ਜਿਲਾ ਤਰਨ ਤਾਰਨ ਯੂਥ ਪ੍ਰਧਾਨ ਅੰਗਦ ਦੀਪ ਸਿੰਘ ਸੋਹਲ, ਚੇਅਰਮੈਨ ਇਮਪਰੂਵਮੈਂਟ ਟਰਸਟ ਤਰਨ ਤਾਰਨ ਰਜਿੰਦਰ ਸਿੰਘ ਉਸਮਾ, ਇੰਦਰਜੀਤ ਸਿੰਘ ਹੈਰੀ ਗਿੱਲ, ਰਜਿੰਦਰ ਸਿੰਘ ਪੰਨੂ, ਆਦਿ ਸਾਥੀ ਹਾਜਰ ਸਨ l