Close

District Bureau of employment & Enterprises will organize a placement camp on January 27 at Sarhali Road (Village Piddi).

Publish Date : 24/01/2025
Deputy Commissioner

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਹਾਲੀ ਰੋਡ (ਪਿੰਡ ਪਿੱਦੀ) ਵਿਖੇ 27 ਜਨਵਰੀ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਤਰਨ ਤਾਰਨ 24 ਜਨਵਰੀ

ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਆਈ.ਏ.ਐਸ ਸ਼੍ਰੀ ਰਾਹੁਲ  ਦੇ ਦਿਸ਼ਾ ਨਿਰਦੇਸ਼ਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿ.) ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਮਿਤੀ 27 ਜਨਵਰੀ 2025 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ  ਕਮਰਾ ਨੰਬਰ 115, ਪਹਿਲੀ ਮੰਜਿਲ, ਡੀ,ਸੀ. ਦਫਤਰ ਕੰਪਲੈਕਸ ਸਰਹਾਲੀ ਰੋਡ (ਪਿੰਡ ਪਿੰਦੀ) ਤਰਨ ਤਾਰਨ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਸਵੈ-ਰੋਜ਼ਗਾਰ / ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ  ਸ੍ਰੀ ਵਿਕਰਮ ਜੀਤ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ  ਵੱਲੋਂ ਬੇਰੋਜਗਾਰ ਉਮੀਦਵਾਰਾ ਨੂੰ ਇਸ ਪਲੇਸਮੈਂਟ ਕੈਂਪ / ਸਵੈ- ਰੋਜਗਾਰ ਕੈਂਪ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ।

ਸਵੈ ਰੋਜਗਾਰ ਕੈਂਪ ਵਿੱਚ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ , ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਡਿਪਟੀ ਡਾਇਰੈਕਟਰ ਮੱਛੀ ਪਾਲਣ ਤਰਨ ਤਰਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜਿਲ੍ਹਾ ਮੈਨੇਜਰ ਐਸ.ਸੀ.ਐਫ.ਸੀ, ਲੀਡ ਜਿਲ੍ਹਾ ਮੈਨੇਜਰ ਤਰਨ ਤਾਰਨ ਦੇ ਸਹਿਯੋਗ ਨਾਲ ਆਯੋਜਨ ਕੀਤਾ ਜਾ ਰਿਹਾ ਹੈ।  ਇਸ ਕੈਂਪ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਉਪਲੱਬਧ ਸਵੈ-ਰੋਜ਼ਗਾਰ ਸਕੀਮਾਂ / ਟ੍ਰੇਨਿੰਗ / ਰੋਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਚਾਹਵਾਨ ਪ੍ਰਾਰਥੀਆਂ ਨੂੰ ਸਕੀਮਾਂ ਅਤੇ ਲੋਨ ਸਬੰਧੀ  ਵੱਖ-ਵੱਖ ਵਿਭਾਗੀ ਸਕੀਮਾਂ ਅਧੀਨ ਮੌਕੇ ਤੇ ਹੀ ਫਾਰਮ ਵੀ ਭਰਵਾਏ ਜਾਣਗੇ ।

ਪਲੇਸਮੈਂਟ ਕੈਂਪ ਵਿੱਚ ਬੇਰੋਜਗਾਰ ਉਮੀਦਵਾਰਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਰਕਸ਼ਾ ਸਕਿਉਰਟੀ ਅਤੇ Toyota  ਕੰਪਨੀ ਭਾਗ ਲੇ ਰਹੀ ਹੈ। ਪਲੇਸਮੈਂਟ ਲਈ Toyota ਕੰਪਨੀ ਨੂੰ ਸੇਲਜ ਅਡਵਾਇਜ਼ਰਾ ਦੀ ਲੋੜ ਹੈ ।  ਯੋਗਤਾ ਘੱਟੋ ਘੱਟ  ਬਾਰਵੀਂ / ਗ੍ਰੇਜੂਏਟ ਪਾਸ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। (ਤਨਖਾਹ 12000 ਤੋਂ 15000/-ਰੁ:) (ਉਮਰ ਹੱਦ 18 ਤੋਂ 35) ਸਾਲ ਅਤੇ ਰਕਸ਼ਾ ਸਕਿਉਰਟੀ ਨੂੰ ਸਕਿਉਰਟੀ ਗਾਰਡਾ ਦੀ ਲੋੜ ਹੈ ( ਉਮਰ 18 ਤੋਂ 35 ਸਾਲ) ਯੋਗਤਾ ਘੱਟੋ ਘੱਟ ਦਸਵੀ ਪਾਸ ( ਤਨਖਾਹ 15000/- ਤੋਂ 20000 (ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ) ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।