Gram Panchayat village Musse Kalan District Magistrate during the election

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਗ੍ਰਾਮ ਪੰਚਾਇਤ ਪਿੰਡ ਮੂਸਾ ਕਲ਼ਾਂ ਦੀ ਚੋਣ ਦੇ ਮੱਦੇਨਜਰ ਜਿਲ੍ਹਾ ਮੈਜਿਸਟਰੇਟ
ਵੱਲੋਂ 16 ਫਰਵਰੀ ਤੋਂ 17 ਫਰਵਰੀ ਸਵੇਰੇ 10.00 ਵਜੇ ਤੱਕ ਡਰਾਈ ਡੇ ਘੋਸ਼ਿਤ
ਤਰਨ ਤਾਰਨ, 14 ਫਰਵਰੀ
ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਿੰਡ ਮੂਸਾ ਕਲ਼ਾਂ ਤਹਿ ਅਤੇ ਜਿਲ੍ਹਾ ਤਰਨ ਤਾਰਨ ਦੀ ਗ੍ਰਾਮ ਪੰਚਾਇਤ ਦੀ ਚੋਣ ਮਿਤੀ 16 ਫਰਵਰੀ, 2025 ਨੂੰ ਕਰਵਾਈ ਜਾ ਰਹੀ ਹੈ। ਇਹਨਾਂ ਚੋਣਾਂ ਦੇ ਮੱਦੇਨਜ਼ਰ ਗ੍ਰਾਮ ਪੰਚਾਇਤ ਪਿੰਡ ਮੂਸਾ ਕਲ਼ਾਂ ਦੇ ਮਾਲੀਏ ਹਦੂਦ ਅੰਦਰ ਪੈਂਦੇ ਇਲਾਕੇ ਵਿੱਚ ਮਿਤੀ 16 ਫਰਵਰੀ, 2025 ਤੋਂ ਲੈ ਕੇ ਮਿਤੀ 17 ਫਰਵਰੀ, 2025 ਨੂੰ ਸਵੇਰੇ 10.00 ਵਜੇ ਤੱਕ ਡਰਾਈ ਡੇ ਘੋਸ਼ਿਤ ਕੀਤਾ ਜਾਣਾ ਹੈ।
ਇਸ ਲਈ ਜਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. ਐਸ. ਵੱਲੋ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਹਦਾਇਤਾਂ ਦੇ ਸਨਮੁੱਖ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜਿਲ੍ਹਾ ਤਰਨ ਤਾਰਨ ਦੇ ਪਿੰਡ ਮੂਸਾ ਕਲਾਂ ਦੇ ਮਾਲੀਏ ਹਦੂਦ ਅੰਦਰ ਪੈਂਦੇ ਇਲਾਕੇ ਵਿੱਚ ਮਿਤੀ 16 ਫਰਵਰੀ 2025 ਤੋਂ ਲੈ ਕੇ ਮਿਤੀ 17 ਫਰਵਰੀ 2025 ਨੂੰ ਸਵੇਰ 10.00 ਵਜੇ ਤੱਕ “ਡਰਾਈ ਡੇ ” ਘੋਸ਼ਿਤ ਕੀਤਾ ਗਿਆ ਹੈ।