Sans program is being run to protect children from pneumonia: Civil surgeon Dr. Gurpreet Singh Roy

ਸਿਹਤ ਵਿਭਾਗ ਵਲੋਂ ਸਾਂਸ ਮੁਹਿੰਮ ਅਤੇ ਏ.ਈ.ਐਫ.ਆਈ ਪ੍ਰੋਗਰਾਮ ਸਬੰਧੀ ਰਿਵਿਊ ਵਰਕਸ਼ਾਪ
ਬੱਚਿਆਂ ਨੂੰ ਨਿਮੂਨੀਆ ਤੋਂ ਬਚਾਉਣ ਲਈ ਚਲਾਇਆ ਜਾ ਰਿਹਾ ਹੈ ਸਾਂਸ ਪ੍ਰੋਗਰਾਮ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਤਰਨ ਤਾਰਨ, ਫਰਵਰੀ 18
ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ, ਜ਼ਿਲਾ ਟੀਕਾਕਰਨ ਅਫਸਰ, ਡਾਕਟਰ ਵਰਿੰਦਰਪਾਲ ਕੌਰ ਦੀ ਯੋਗ ਅਗਵਾਈ ਹੇਠ ਮੰਗਲਵਾਰ ਨੂੰ ਸਾਂਸ ਅਤੇ ਏ.ਈ.ਐਫ.ਆਈ ਪ੍ਰੋਗਰਾਮ ਸਬੰਧੀ ਵਰਕਸ਼ਾਪ ਦਫਤਰ ਸਿਵਲ ਸਰਜਨ ਵਿਖੇ ਲਗਾਈ ਗਈ। ਇਸ ਵਰਕਸ਼ਾਪ ਦੇ ਵਿੱਚ ਵੱਖ-ਵੱਖ ਬਲਾਕਾਂ ਤੋਂ ਨੋਡਲ ਅਫ਼ਸਰ, ਬਲਾਕ ਐਕਸਟੈਨਸ਼ਨ ਐਜੂਕੇਟਰਾਂ, ਕਮਿਊਨਿਟੀ ਹੈਲਥ ਅਫਸਰਾਂ ਅਤੇ ਸਟਾਫ ਨਰਸਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਬੱਚਿਆਂ ਦੇ ਮਾਹਿਰ ਡਾ.ਨੀਰਜ ਲਤਾ ਵੱਲੋਂ ਸਿਹਤ ਕਰਮੀਆਂ ਨੂੰ ਨਿਮੂਨੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਮੁਹਈਆ ਕਰਵਾਈ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੱਚਿਆਂ ਵਿੱਚ ਨਿਮੋਨੀਆ ਦੀ ਰੋਕਥਾਮ ਦੇ ਮੰਤਵ ਨਾਲ ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਊਟਰਲਾਇਜ ਨਿਮੂਨੀਆ (ਸਾਂਸ) ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿੱਚ 0 ਤੋਂ 5 ਸਾਲਾਂ ਦੇ ਬੱਚਿਆਂ ਵਿੱਚ ਨਿਮੂਨੀਆ ਦੇ ਲਛਣ ਅਤੇ ਬਚਾਅ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ ਨਵੰਬਰ ਮਹੀਨੇ ਤੋਂ ਫਰਵਰੀ ਮਹੀਨੇ ਤੱਕ ਸਾਂਸ ਪ੍ਰੋਗਰਾਮ ਤਹਿਤ ਯੋਗ ਬੱਚਿਆਂ ਦੀ ਨਿਮੂਨੀਆ ਨੂੰ ਲੈ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਕਮ ਨੋਡਲ ਅਫ਼ਸਰ , ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਸਿਹਤ ਸੰਸਥਾਵਾਂ ਵਿਖੇ ਤੈਨਾਤ ਸੀ.ਐਚ.ਓਜ਼, ਏਐਨਐਮਜ਼ ਅਤੇ ਨਰਸਿੰਗ ਸਟਾਫ ਨੂੰ ਨਵਜਾਤ ਬੱਚਿਆਂ ਦੇ ਨਾਲ-ਨਾਲ ਹਸਪਤਾਲ ਚ ਟੀਕਾਕਰਨ ਲਈ ਆਉਣ ਵਾਲੇ ਬੱਚਿਆਂ ਦੇ ਆਕਸੀਜਨ ਲੈਵਲ ਅਤੇ ਸਿਹਤ ਜਾਂਚ ਕਰਨ ਦੀ ਹਦਾਇਤ ਜਾਰੀ ਕੀਤੀ।
ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਨਿਮੂਨੀਆ ਤੋਂ ਬਚਾਉਣ ਲਈ ਸਾਂਸ ਮੁਹਿੰੰਮ ਬਾਰੇ ਜ਼ਿਲੇ ਦੇ ਵੱਖ-ਵੱਖ ਬਲਾਕਾਂ ਵਿੱਖੇ ਮਾਸ ਮੀਡੀਆ ਵਿੰਗ ਅਤੇ ਫੀਲਡ ਸਟਾਫ ਵੱਲੋਂ ਨਿਰੰਤਰ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋਂ ਵੱਧ ਤੋਂ ਵੱਧ ਨਾਗਰਿਕਾਂ ਨੂੰ ਨਵਜੰਮਿਆਂ ਅਤੇ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਜ਼ਰੂਰੀ ਜਾਣਕਾਰੀ ਮੁਹੱਇਆ ਕਰਵਾਈ ਜਾ ਰਹੀ ਹੈ।
ਉਨਾਂ ਦਸਿਆ ਕਿ ਬੱਚੇ ਦੇ ਮਾਤਾ ਪਿਤਾ ਨੂੰ ਠੰਡ ਦੇ ਮੌਸਮ ਦੌਰਾਨ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਜੇਕਰ ਚੰਗੀ ਤਰਾਂ ਪਤਾ ਹੋਵੇਗਾ, ਤਾਂ ਬੱਚੇ ਨੂੰ ਨਿਮੂਨੀਆ ਵਰਗੀ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।
ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਜੇਕਰ ਮਾਪਿਆਂ ਨੂੰ ਬੱਚਿਆਂ ਦੇ ਵਿੱਚ ਨਿਮੂਨੀਆ ਦੇ ਲੱਛਣ ਜਿਵੇਂ ਕਿ ਸਾਹ ਲੈਣ ਵਿੱਚ ਦਿੱਕਤ, ਖੰਘ ਅਤੇ ਜੁਕਾਮ ਦਾ ਵੱਧਣਾ, ਤੇਜੀ ਨਾਲ ਸਾਹ ਲੈਣਾ, ਤੇਜ਼ ਬੁਖਾਰ ਹੋਣਾ ਅਤੇ ਸਾਹ ਲੈਂਦੇ ਸਮੇਂ ਪਸਲੀ ਚੱਲਣਾ ਜਾ ਛਾਤੀ ਦਾ ਥੱਲੇ ਧੱਸਣਾ ਪ੍ਰਮੁੱਖ ਹਨ। ਇਸ ਤੋਂ ਇਲਾਵਾ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਏ.ਈ.ਐਫ.ਆਈ ਪ੍ਰੋਗਰਾਮ ਤਹਿਤ ਸਿਹਤ ਕਰਮੀਆਂ ਨੂੰ ਟੀਕਾਕਰਨ ਉਪਰੰਤ ਜੇਕਰ ਬੱਚੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ, ਤਾਂ ਉਸਦਾ ਤੁਰੰਤ ਕਿਹੜਾ ਇਲਾਜ ਕਰਨਾ ਚਾਹੀਦਾ ਹੈ, ਉਸ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿਹਤ ਕਰਮੀਆਂ ਨੂੰ ਏ ਈ ਐਫ ਆਈ ਕਿਟ ਵਿਚ ਮੌਜੂਦ ਜੀਵਨ ਰੱਖਿਅਕ ਦਵਾਈਆਂ ਬਾਰੇ ਵੀ ਦੱਸਿਆ ਗਿਆ।
ਬੱਚਿਆਂ ਦੇ ਮਾਹਿਰ, ਡਾ. ਨੀਰਜ ਲੱਤਾ ਨੇ ਦੱਸਿਆ ਸਿਹਤ ਸੰਸਥਾਵਾਂ ਵਿਖੇ ਜਨਮ ਲੈਣ ਵਾਲੇ ਨਵਜਾਤ ਬੱਚਿਆਂ ਦੇ ਆਕਸੀਜਨ ਲੈਵਲ ਦੀ ਸਿਹਤ ਕਰਮੀਆਂ ਵੱਲੋਂ ਨਿਰੰਤਰ ਜਾਂਚ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਬੱਚਾ ਚੰਗੀ ਤਰ੍ਹਾਂ ਖਾ ਪੀ ਨਹੀਂ ਰਿਹਾ, ਸੁਸਤ ਰਹਿ ਰਿਹਾ ਹੈ, ਉਲਟੀਆਂ ਜਾਂ ਫਿਰ ਬੱਚੇ ਨੂੰ ਕਿਸੇ ਤਰ੍ਹਾਂ ਦਾ ਦੌਰਾ ਪੈ ਰਿਹਾ ਹੋਵੇ, ਤਾਂ ਅਜਿਹੀ ਸੂਰਤ ਵਿੱਚ ਬਿਨਾਂ ਸਮਾਂ ਗਵਾਏ ਮਾਤਾ ਪਿਤਾ ਤੁਰੰਤ ਸਿਹਤ ਸੰਸਥਾ ਵਿਖੇ ਇਲਾਜ ਲਈ ਜਾਣ।