A special meeting held by the Deputy Commissioner to discuss the action plan of the sponsored schemes related to agriculture and allied departments

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਅਤੇ ਸਹਾਇਕ ਵਿਭਾਗਾਂ ਨਾਲ ਸਬੰਧਿਤ ਪ੍ਰਯੋਜਿਤ ਸਕੀਮਾਂ ਦੇ ਐਕਸ਼ਨ ਪਲਾਨ ਨੂੰ ਵਿਚਾਰਨ ਲਈ ਕੀਤੀ ਗਈ ਵਿਸ਼ੇਸ਼ ਮੀਟਿੰਗ
ਤਰਨ ਤਾਰਨ, 19 ਫਰਵਰੀ :
ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਰਾਹੁਲ ਆਈ. ਏ. ਐਸ. ਨੇ ਅੱਜ ਜ਼ਿਲਾ ਪ੍ਬੰਧਕੀ ਕੰਪਲੈਕਸ ਵਿਖੇ ਖੇਤੀਬਾੜੀ ਅਤੇ ਸਹਾਇਕ ਵਿਭਾਗਾਂ ਜਿਵੇ ਕਿ ਬਾਗਬਾਨੀ, ਡੇਅਰੀ, ਭੂਮੀ ਰੱਖਿਆ ਵਿਭਾਗ, ਮੱਛੀ ਪਾਲਣ, ਕੇ. ਵੀ. ਕੇ, ਪਸ਼ੂ ਪਾਲਣ, ਸਹਿਕਾਰੀ ਸਭਾਵਾਂ ਦੇ ਕੰਮਾਂ ਦੀ ਪ੍ਰਗਤੀ ਰਿਵਿਊ ਕਰਨ ਅਤੇ ਵਿਭਾਗਾਂ ਅੰਦਰ ਚੱਲ ਰਹੀਆਂ, ਕੇਂਦਰੀ ਅਤੇ ਪੰਜਾਬ ਪ੍ਰਯੋਜਿਤ ਸਕੀਮਾਂ ਦੇ ਐਕਸ਼ਨ ਪਲਾਨ ਨੂੰ ਵਿਚਾਰਨ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੀ੍ ਰਾਜਦੀਪ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫਸਰ, ਡਿਪਟੀ ਡਾਇਰੈਟਰ ਬਾਗਬਾਨੀ, ਡੇਅਰੀ, ਮੱਛੀ ਪਾਲਣ, ਕੇ.ਵੀ.ਕੇ, ਪਸ਼ੂ ਪਾਲਣ, ਮੰਡਲ ਭੂਮੀ ਰੱਖਿਆ ਅਫਸਰ ਅਤੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਹਾਜ਼ਰ ਸਨ। ਮੀਟਿੰਗ ਦੀ ਆਰੰਭਤਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਸਾਨੀ ਹਿੱਤਾਂ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਵਿਭਾਗ ਵਾਰ ਰੀਵਿਊ ਕੀਤਾ ਅਤੇ ਸਾਲ 2025-26 ਦੌਰਾਨ ਵੱਖ-ਵੱਖ ਵਿਭਾਗਾਂ ਅੰਦਰ ਚੱਲ ਰਹੀਆਂ ਕੇਂਦਰੀ ਅਤੇ ਪੰਜਾਬ ਪ੍ਰਯੋਜਿਤ ਸਕੀਮਾਂ ਦੇ ਕੰਮਾਂ ਦੇ ਐਕਸ਼ਨ ਪਲਾਨ ਨੂੰ ਵਿਸਥਾਰ ਨਾਲ ਵਿਚਾਰਿਆ।
ਉਹਨਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ, ਕਿ ਜ਼ਿਲੇ ਵਿੱਚ ਝੋਨੇ ਹੇਠੋਂ ਰਕਬਾ ਕੱਢ ਕੇ ਫਸਲੀ/ ਖੇਤੀ ਵਿੰਭਿੰਨਤਾ ਅਧੀਨ ਲਿਆਂਦਾ ਜਾਵੇ, ਤਾਂ ਜੋ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਉਹਨਾਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਸਹਾਇਕ ਕਿੱਤਿਆ ਸਬੰਧੀ ਜਾਣਕਾਰੀ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਸਵੈ ਮਾਰਕੀਟ ਵਿੱਚ ਲਿਆਦਾ ਜਾਵੇ ਤਾਂ ਜੋ ਕਿਸਾਨ ਖੇਤੀਬਾੜੀ ਦੇ ਨਾਲ ਹੋਰ ਕਿੱਤਿਆ ਤੋਂ ਵੀ ਕਮਾਈ ਕਰ ਸੱਕਣ । ਉਹਨਾਂ ਆਦੇਸ਼ ਜਾਰੀ ਕੀਤੇ ਕਿ ਵੱਖ -ਵੱਖ ਵਿਭਾਗਾਂ ਅੰਦਰ ਚੱਲ ਰਹੀਆਂ ਕੇਂਦਰੀ ਅਤੇ ਪੰਜਾਬ ਪ੍ਰਯੋਜਿਤ ਕਿਸਾਨ ਭਲਾਈ ਸਕੀਮਾਂ ਦੇ ਲਾਭ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਏ ਜਾਣ ਅਤੇ ਮਿੱਥੇ ਗਏ ਸਮੇਂ ਦੌਰਾਨ ਟੀਚੇ ਪੂਰੇ ਕਰ ਲਏ ਜਾਣ।