Close

A special meeting was held by the Deputy Commissioner with the concerned departments and Sarpanches to review the ongoing works of canal water project Bhuchar Kalan.

Publish Date : 27/02/2025

ਨਹਿਰੀ ਪਾਣੀ ਪ੍ਰੋਜੈਕਟ ਭੁੱਚਰ ਕਲਾਂ ਦੇ ਚੱਲ ਰਹੇ ਕੰਮਾਂ ਨੂੰ ਰੀਵਿਊ ਕਰਨ ਲਈ ਸਬੰਧਤ ਵਿਭਾਗਾਂ ਅਤੇ ਸਰਪੰਚਾਂ ਨਾਲ ਡਿਪਟੀ ਕਮਿਸ਼ਨਰ ਵੱਲੋ ਕੀਤੀ ਗਈ ਵਿਸ਼ੇਸ਼ ਮੀਟਿੰਗ

ਤਰਨ ਤਾਰਨ, 25 ਫਰਵਰੀ:
ਨਹਿਰੀ ਪਾਣੀ ਪ੍ਰੋਜੈਕਟ ਭੁੱਚਰ ਕਲਾਂ ਦੇ ਚੱਲ ਰਹੇ ਕੰਮਾਂ ਨੂੰ ਰੀਵਿਊ ਕਰਨ ਲਈ ਅੱਜ ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸੀ੍ ਰਾਹੁਲ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਕਨਵੀਨਰ ਸ਼੍ਰੀ ਸਿਮਰਨਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 1 ਤਰਨ ਤਾਰਨ ਵੱਲੋ ਨਹਿਰੀ ਪਾਣੀ ਪ੍ਰੋਜੈਕਟ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ ।
ਉਹਨਾਂ ਵੱਲੋ ਦੱਸਿਆ ਗਿਆ ਕਿ 188.65 ਲੱਖ ਰੁਪਏ ਲਾਗਤ ਵਾਲੇ ਇਸ ਪ੍ਰੋਜੈਕਟ ਰਾਂਹੀ 99 ਪਿੰਡਾਂ ਦੇ ਲੋਕਾਂ ਨੂੰ ਨਹਿਰੀ ਪਾਣੀ ਨੂੰ ਟਰੀਟ ਕਰਨ ਉਪਰੰਤ ਸਾਫ ਅਤੇ ਸੁੱਧ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ । ਜਿਸ ਵਿੱਚ ਬਲਾਕ ਭਿੱਖੀਵਿੰਡ ਦੀਆਂ 48 ਜਲ ਸਪਲਾਈ ਸਕੀਮਾ ਅਤੇ 61 ਪਿੰਡ, ਬਲਾਕ ਗੰਡੀਵਿੰਡ ਦੀਆ 2 ਜਲ ਸਪਲਾਈ ਸਕੀਮਾਂ ਅਤੇ 4 ਪਿੰਡ , ਬਲਾਕ ਤਰਨ ਤਾਰਨ ਦੀਆ 3 ਜਲ ਸਪਲਾਈ ਸਕੀਮਾਂ ਅਤੇ 3 ਪਿੰਡ, ਬਲਾਕ ਵਲਟੋਹਾ ਦੀਆ 20 ਜਲ ਸਪਲਾਈ ਸਕੀਮਾ ਅਤੇ 27 ਪਿੰਡ, ਬਲਾਕ ਪੱਟੀ ਦੀਆ 3 ਜਲ ਸਪਲਾਈ ਸਕੀਮਾਂ ਅਤੇ 4 ਪਿੰਡ ਸ਼ਾਮਿਲ ਹਨ । ਇਸ ਪ੍ਰੋਜੈਕਟ ਤਹਿਤ 35201 ਘਰਾਂ ਅਤੇ 211199 ਆਬਾਦੀ ਨੂੰ ਕਵਰ ਕੀਤਾ ਜਾਵੇਗਾ । ਜਿੱਥੇ ਇਸ ਪ੍ਰੋਜੈਕਟ ਰਾਂਹੀ ਪੇਂਡੂ ਖੇਤਰਾ ਦੇ ਲੋਕਾ ਨੂੰ ਸਾਫ ਅਤੇ ਸੁੱਧ ਪੀਣ ਯੋਗ ਪਾਣੀ ਦਾ ਲਾਭ ਪ੍ਰਾਪਤ ਹੋਵਾਗਾ, ਉੱਥੇ ਇਹ ਪ੍ਰੋਜੈਕਟ ਜ਼ਮੀਨੀ ਹੇਠਲੇ ਪਾਣੀ ਦੇ ਲਗਾਤਾਰ ਗਿਰਦੇ ਜਾ ਰਹੇ ਪੱਧਰ ਨੂੰ ਵੀ ਉੱਚਾ ਚੁੱਕਣ ਵਿੱਚ ਸਹਾਈ ਹੋਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋ ਵੱਖ-ਵੱਖ ਲਾਈਨ ਵਿਭਾਗਾਂ ਨੂੰ ਪ੍ਰੋਜੈਕਟ ਨੂੰ ਸਹੀ ਢੰਗ ਨਾਲ ਚਲਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ, ਜਿਸ ਵਿੱਚ ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ ਨੰਬਰ 2, ਲੋਕ ਨਿਰਮਾਣ ਵਿਭਾਗ,(ਭਵਨ ਅਤੇ ਮੰਡਲ) ਸਾਵਾ, ਅੰਮ੍ਰਿਤਸਰ ਨੂੰ ਹਦਾਇਤ ਕੀਤੀ ਗਈ ਕਿ ਨਹਿਰੀ ਪਾਣੀ ਪ੍ਰੋਜੈਕਟ ਤਹਿਤ ਵੱਖ-ਵੱਖ ਸਾਇਟਾਂ ਤੇ ਪਾਈ ਜਾਣ ਵਾਲੀ 74 ਕਿੱਲੋਮੀਟਰ ਪਾਈਪਲਾਈਨ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ ਅਤੇ ਬੀ. ਟੀ. ਬਿੱਲ ਜਗ੍ਹਾ ਤੇ ਬੈਂਕ ਗਰੰਟੀ ਜਾਂ ਕੋਈ ਬਦਲਵਾ ਹੱਲ ਕੀਤਾ ਜਾਵੇ । ਰੈਜੀਡੇਸ਼ੀਅਲ ਇੰਜੀਨੀਅਰ ਨੂੰ ਹਦਾਇਤ ਕੀਤੀ ਗਈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ ਆਉਂਦਾ ਏਰੀਆ ਸੁਰ ਸਿੰਘ ਤੋਂ ਲੈ ਕੇ ਭੂਰਾ ਕੋਹਨਾ ਵਿੱਚ ਜਿੱਥੇ ਆਰ. ਓ. ਡਬਲਿਯੂ ਪਾਈਪਲਾਈਨ ਵਿਛਾਉਣ ਲਈ ਮੌਜੂਦ ਹੈ, ਉੱਥੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ NHAI ਦੁਆਰਾ ਸਾਂਝਾ ਦੌਰਾ ਕਰਕੇ ਤੁਰੰਤ ਪਾਈਪਲਾਈਨ ਵਿਛਾਉਣ ਦੇ ਕੰਮ ਆਰੰਭੇ ਜਾਣ ਅਤੇ ਜਿੱਥੇ ਪਾਈਪਲਾਈਨ ਵਿਛਾਉਣ ਸਬੰਧੀ ਰੂਟ ਕਲੀਅਰ ਨਹੀ ਹੈ, ਉੱਥੇ ਨਵੇਂ ਰੂਟ ਲੱਭਣ ਲਈ ਉਪਰਾਲਾ ਕੀਤਾ ਜਾਵੇ। ਕਾਰਜਕਾਰੀ ਇੰਜੀਨੀਅਰ ਜੰਡਿਆਲਾ ਕੈਨਾਲ ਅਤੇ ਗਰਾਊਡ ਵਾਟਰ ਮੰਡਲ ਜ. ਸ. ਵ ਅੰਮ੍ਰਿਤਸਰ ਨੂੰ ਹਦਾਇਤ ਕੀਤੀ ਗਈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਤਾਲਮੇਲ ਕਰਕੇ ਨਹਿਰੀ ਪਾਣੀ ਪ੍ਰੋਜੈਕਟ ਭੁੱਚਰ ਕਲਾਂ ਨਾਲ ਸਬੰਧਤ ਆਪਣੇ ਅਧੀਨ ਆਉਦੇ ਏਰੀਆ ਦਾ ਨਰੀਖਣ ਕਰਨ ਉਪਰੰਤ ਪੈਡਿੰਗ ਐਨ. ਓ. ਸੀ. ਨੂੰ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ । ਵੱਖ-ਵੱਖ ਪਿੰਡਾਂ ਤੋਂ ਮੀਟਿੰਗ ਵਿੱਚ ਸ਼ਾਮਿਲ ਹੋਏ ਸਰਪੰਚ ਅਤੇ ਗ੍ਰਾਮ ਪੰਚਾਇਤ ਮੈਬਰਾਂ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਜਲਦ ਤੋਂ ਜਲਦ ਆਪਣੇ ਪਿੰਡਾਂ ਨਾਲ ਸਬੰਧਤ ਲਾਭਪਾਤਰੀ ਹਿੱਸਾ ਜਮ੍ਹਾ ਕਰਵਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ ,ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤਰਨ ਤਾਰਨ, ਗੰਡੀਵਿੰਡ , ਭਿੱਖੀਵਿੰਡ, ਵਲਟੋਹਾ ਅਤੇ ਪੱਟੀ ਨੂੰ ਨਹਿਰੀ ਪਾਣੀ ਪ੍ਰੋਜੈਕਟ ਭੁੱਚਰ ਕਲਾਂ ਅਧੀਨ ਆਉਂਦੀਆ ਗ੍ਰਾਮ ਪੰਚਾਇਤਾਂ ਨਾਲ ਤਾਲਮੇਲ ਕਰਕੇ ਮਿਤੀ 05.03.2025 ਤੱਕ ਬਣਦਾ ਲਾਭਪਾਤਰੀ ਹਿੱਸਾ ਜਮ੍ਹਾਂ ਕਰਵਾਉਣ ਸਬੰਧੀ ਹਦਾਇਤ ਕੀਤੀ ਗਈ ।
ਇਸ ਮੌਕੇ ‘ਤੇ ਦਵਿੰਦਰਪਾਲ ਸਿੰਘ, ਕਾਰਜਕਾਰੀ ਇੰਜੀਨੀਅਰ , ਪੀ.ਡਬਲਿਯੂ.ਡੀ (ਬੀ.ਐਂਡ.ਆਰ), ਸਰਫਰਾਸ ਖਾਨ, ਪ੍ਰੋਜੈਕਟ ਮੈਨੇਜਰ , ਦਵਿੰਦਰਾ ਕੰਨਰਕਸ਼ਨ ਕੰਪਨੀ, ਪਰਵੀਨ ਕੁਮਾਰ , ਉਪ ਮੰਡਲ ਇੰਜੀਨੀਅਰ, ਇਰੀਗੇਸ਼ਨ ਵਿਭਾਗ, ਪਵਨ ਸਿੰਘ , ਆਰ.ਈ, ਐੱਨ.ਐੱਚ.ਏ.ਆਈ, ਹਰਜੀਤ ਸਿੰਘ ,ਬੀ.ਡੀ.ਪੀ.ਓ ਗੰਡੀਵਿੰਡ , ਹਰਦਿਆਲ ਸਿੰਘ , ਪੰਚਾਇਤ ਸਕੱਤਰ, ਜਸਦੀਪ ਸਿੰਘ ਬੋਪਾਰਾਏ , ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ ਪੱਧਰੀ ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ, ਕਸ਼ਮੀਰ ਸਿੰਘ ਏ.ਈ, ਮੌਹਿਤ ਕੁਮਾਰ, ਸੁਖਦੇਵ ਸਿੰਘ, ਤਰਲੋਚਨ ਸਿੰਘ,ਸੰਜੀਵ ਰਾਏ, ਹਰਜੀਤ ਸਿੰਘ ਜੂਨੀਅਰ ਇੰਜੀਨੀਅਰ, ਜ/ਸ ਅਤੇ ਸੈਨੀਟੇਸਨ ਵਿਭਾਗ ਤਰਨ ਤਾਰਨ,.ਅਵਤਾਰ ਸਿੰਘ , ਜ਼ਿਲ੍ਹਾ ਪਬਲਿਕ ਰਿਲੇਸ਼ਨ ਅਫਸਰ, ਜਗਦੀਪ ਸਿੰਘ, ਜ਼ਿਲ੍ਹਾ ਕੌਆਰਡੀਨੇਟਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਅਮੋਲਕ ਸਿੰਘ , ਸਰਪੰਚ ਮਰਗਿੰਦਪੁਰਾ , ਗੁਰਬੀਰ ਸਿੰਘ , ਸਰਪੰਚ ਅਮਰਕੋਟ, ਲੱਖਾ ਸਿੰਘ , ਸਰਪੰਚ ਚੀਮਾ ਖੁਰਦ , ਪਰਮਜੀਤ ਕੌਰ , ਸਰਪੰਚ ਅਮੀਰਕੇ , ਪ੍ਰਗਟ ਸਿੰਘ , ਸਰਪੰਚ ਮਹਿਮੂਦਪੁਰਾਂ , ਦਿਲਬਾਗ ਸਿੰਘ , ਸਰਪੰਚ ਸਿੰਘਪੁਰਾਂ, ਰਾਜਬੀਰ ਕੌਰ, ਸਰਪੰਚ ਖਾਲੜਾ, ਨਵਪ੍ਰੀਤ ਸਿੰਘ, ਸਰਪੰਚ ਧੁੰਨ, ਵਰਿੰਦਰ ਸਿੰਘ , ਸਰਪੰਚ ਬੈਂਕਾ, ਪ੍ਰਭਦੀਪ ਸਿੰਘ , ਸਰਪੰਚ ਭੈਣੀ ਮੱਸਾ ਸਿੰਘ, ਅਮ੍ਰਿੰਤਪਾਲ ਸਿੰਘ,ਸਰਪੰਚ ਦਿਆਲਪੁਰਾ, ਨਵਦੀਪ ਕੌਰ, ਸਰਪੰਚ ਸੁਰ ਸਿੰਘ, ਨਰਿੰਦਰ ਕੌਰ , ਸਰਪੰਚ ਮੁਗਲਵਾਲਾ, ਰਣਜੀਤ ਸਿੰਘ ,ਸਰਪੰਚ ਜਮਾਲਪੁਰ ਆਦਿ ਹਾਜ਼ਰ ਸਨ ।