Close

Booth No. 31 of Ward No. 13 Now Built at Kid G School, Bath Road, Tarn Taran-Electoral Registration Officer

Publish Date : 27/02/2025

ਨਗਰ ਕੌਸਲ ਤਰਨ ਤਾਰਨ ਆਮ ਚੋਣਾ-2025

ਵਾਰਡ ਨੰਬਰ 13 ਦਾ ਬੂਥ ਨੰਬਰ 31 ਹੁਣ ਕਿਡ ਜੀ ਸਕੂਲ, ਬਾਠ ਰੋਡ, ਤਰਨ ਤਾਰਨ ਵਿਖੇ ਬਣਾਇਆ ਗਿਆ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ

ਤਰਨ ਤਾਰਨ, 26 ਫਰਵਰੀ :
ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ ਉਪ ਮੰਡਲ ਮੈਜਿਸਟਰੇਟ ਤਰਨ ਤਾਰਨ ਸੀ੍ ਅਰਵਿੰਰਦਰਪਲ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਕੌਸਲ ਤਰਨ ਤਾਰਨ ਦੀਆਂ ਹੋਣ ਵਾਲੀਆਂ ਆਮ ਚੋਣਾ-2025 ਦੇ ਬੂਥ ਨੂੰ ਬਦਲਣ ਸਬੰਧੀ ਸਮੂਹ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਦਫਤਰ ਉਪ ਮੰਡਲ ਮੈਜਿਸਟਰੇਟ ਤਰਨ ਤਾਰਨ ਵਿਖੇ ਇੱਕ ਵਿਸ਼ੇਸ ਮੀਟਿੰਗ ਹੋਈ, ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ |
ਉਹਨਾਂ ਦੱਸਿਆ ਕਿ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਸਡਿਊਲ ਅਨੁਸਾਰ ਮਿਤੀ 02 ਮਾਰਚ, 2025 ਨੂੰ ਨਗਰ ਕੌਂਸਲ ਤਰਨ ਤਾਰਨ ਦੀਆਂ ਵੋਟਾਂ ਹੋਣ ਜਾ ਰਹੀਆਂ ਹਨ । ਇਸ ਸਬੰਧੀ ਸਿਆਸੀ ਪਾਰਟੀਆਂ ਨੂੰ ਦੱਸਿਆ ਗਿਆ ਕਿ ਵਾਰਡ ਨੰਬਰ 13 ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਦਰਖਾਸਤ ਦਿੱਤੀ ਗਈ ਹੈ ਕਿ ਨਗਰ ਕੌਸਲ ਤਰਨ ਤਾਰਨ ਦੀਆਂ ਚੋਣਾਂ ਲਈ ਵਾਰਡ ਨੰਬਰ 13 ਦਾ ਬੂਥ ਨੰਬਰ 31, ਜੋ ਕਿ ਬਲਾਕ ਐਲੀਮੈਂਟਰੀ ਐਜੂਕੇਸ਼ਨ ਦਫਤਰ-2, ਮਲੀਆ, ਤਰਨ ਤਾਰਨ ਵਿੱਚ ਬਣਾਇਆ ਗਿਆ ਹੈ, ਉਹ ਨਗਰ ਨਿਵਾਸੀਆਂ ਦੀ ਰਿਹਾਇਸ਼ ਤੋਂ 2 ਕਿਲੋ ਮੀਟਰ ਦੀ ਦੂਰੀ ‘ਤੇ ਸਥਿੱਤ ਹੈ ਅਤੇ ਉਹਨਾਂ ਵੱਲੋਂ ਬਾਠ ਰੋਡ ‘ਤੇ ਸਥਿੱਤ ਕਿਡ ਜੀ ਸਕੂਲ, ਤਰਨ ਤਾਰਨ ਵਿੱਚ ਬੂਥ ਬਨਾਉਣ ਦੀ ਮੰਗ ਕੀਤੀ ਗਈ ਹੈ । ਇਸ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵਾਰਡ ਨੰਬਰ 13 ਦਾ ਬੂਥ ਨੰਬਰ 31, ਬਲਾਕ ਐਲੀਮੈਂਟਰੀ ਐਜੂਕੇਸ਼ਨ ਦਫਤਰ-2, ਮਲੀਆ ਤੋਂ ਕਿਡ ਜੀ ਸਕੂਲ, ਬਾਠ ਰੋਡ, ਤਰਨ ਤਾਰਨ ਬਦਲਣ ਲਈ ਸਹਿਮਤੀ ਪ੍ਰਗਟਾਈ ਗਈ।
ਉਹਨਾਂ ਕਿਹਾ ਕਿ ਹੁਣ
ਵਾਰਡ ਨੰਬਰ 13 ਦਾ ਬੂਥ ਨੰਬਰ 31, ਬਲਾਕ ਐਲੀਮੈਂਟਰੀ ਐਜੂਕੇਸ਼ਨ ਦਫਤਰ-2, ਮਲੀਆ ਤੋਂ ਕਿਡ ਜੀ ਸਕੂਲ, ਬਾਠ ਰੋਡ, ਤਰਨ ਤਾਰਨ ਬਣਾਇਆ ਗਿਆ ਹੈ|
ਉਹਨਾਂ ਦੱਸਿਆ ਕਿ ਸ਼ਹਿਰ ਦੀਆਂ ਵੋਟਾਂ ਨੂੰ ਅਮਨ ਅਤੇ ਸ਼ਾਤੀ ਨਾਲ ਕਰਵਾਉਣ ਲਈ ਸਮੂਹ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਦੀ ਉਮੀਦ ਰੱਖਦੇ ਹਾਂ ।