Registration to apply in Prime Minister Internship Scheme has started

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਵਿੱਚ ਅਪਲਾਈ ਕਰਨ ਲਈ ਰਜਿਸਟਰੇਸ਼ਨ ਸ਼ੁਰੂ
ਤਰਨ ਤਾਰਨ, 28 ਫਰਵਰੀ :
ਭਾਰਤ ਸਰਕਾਰ ਵੱਲੋਂ ਆਰੰਭੀ ਗਈ ਪੀ. ਐੱਮ. ਇੰਟਰਨਸ਼ਿਪ ਸਕੀਮ ਅਧੀਨ 2024-25 ਲਈ 1.25 ਲੱਖ ਇੰਟਰਨਸ਼ਿਪ ਦੇਣ ਦਾ ਟੀਚਾ ਮਿੱਥਿਆ ਗਿਆ ਹੈ।
ਜਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ ਸ੍ਰੀ ਵਿਕਰਮ ਜੀਤ ਵਲੋਂ ਦੱਸਿਆ ਗਿਆ, ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ ਤਰਨ ਤਾਰਨ ਜ਼ਿਲੇ ਅੰਦਰ ਕੁੱਲ 35 ਮੌਕੇ ਉਪਲੱਬਧ ਹਨ, ਜੋ ਕਿ ਐਚ. ਡੀ. ਐਫ. ਸੀ. ਬੈਂਕ ਵਿੱਚ ਕੁੱਲ ਮੌਕੇ ਅੱਠ, ਯੋਗਤਾ ਗ੍ਰੈਜੂਏਸ਼ਨ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ ਵਿਚ ਕੁੱਲ ਮੌਕੇ ਅੱਠ, ਯੋਗਤਾ ਦਸਵੀਂ ਪਾਸ ਹੈ। ਕਨਸਈ ਨੈਰੋਲੈਕ ਪੇਂਟ ਲਿਮਟਡ ਗੋਇੰਦਵਾਲ ਸਾਹਿਬ ਕੁੱਲ ਮੌਕੇ 9, ਜਿਸ ਵਿਚ ਡਿਪਲੋਮਾ ਹੋਲਡਰ ਲਈ ਇੱਕ, ਗੈਜੂਏਸ਼ਨ ਲਈ ਛੇ ਅਤੇ ਆਈ ਟੀ ਆਈ ਲਈ ਦੋ, ਇਸੇ ਤਰ੍ਹਾਂ ਹੀ ਪਾਵਰ ਗ੍ਰੇਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਡ ਵਿੱਚ ਕੁੱਲ ਮੌਕੇ 10 ( ਡਿਪਲੋਮਾ ਹੋਲਡਰ ਲਈ ਚਾਰ, ਗ੍ਰੈਜੂਏਸ਼ਨ ਲਈ ਦੋ, ਆਈ ਟੀ ਆਈ ਲਈ ਚਾਰ ) ਇਸ ਸਕੀਮ ਤਹਿਤ ਇੰਟਰਨਸ਼ਿਪ ਕਰਨ ਵਾਲੇ ਪ੍ਰਾਰਥੀ ਦੀ ਉਮਰ 21 ਤੋਂ 24 ਸਾਲ ਦੇ ਵਿਚ ਹੋਣੀ ਚਾਹੀਦੀ ਹੈ।
ਪ੍ਰਾਰਥੀ ਰੈਗੂਲਰ ਪੜ੍ਹਾਈ ਨਾ ਕਰਦਾ ਹੋਵੇ ਅਤੇ ਪ੍ਰਾਰਥੀ ਦੇ ਘਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਨਾ ਕਰਦਾ ਹੋਵੇ ਅਤੇ ਪ੍ਰਾਰਥੀ ਦੀ ਸਾਲ 2023-24 ਦੀ ਪਰਿਵਾਰਿਕ ਆਮਦਨ 8 ਲੱਖ ਰੁਪਏ ਤੋਂ ਵੱਧ ਨਾ ਹੋਵੇ। ਇੰਟਰਨਸ਼ਿਪ ਦੌਰਾਨ ਪ੍ਰਾਰਥੀ ਨੂੰ 6000 ਰੁਪਏ ਇੱਕ ਵਾਰ ਅਤੇ ਪੰਜ ਹਜਾਰ ਰੁਪਏ ਹਰ ਮਹੀਨੇ ਸਰਕਾਰ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਵੱਲੋਂ ਵਿਦਿਆਰਥੀ ਦੀ ਯੋਗਤਾ ਅਨੁਸਾਰ ਪ੍ਰਤੀ ਮਹੀਨੇ ਤਨਖਾਹ ਵੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ, ਕਿ ਇਸ ਇੰਟਰਨਸ਼ਿਪ ਪ੍ਰੋਗਰਾਮ ਲਈ 12 ਮਾਰਚ 2025 ਤੱਕ ਵੈੱਬਸਾਈਟ https://pminternship.mca.gov.in ‘ਤੇ ਰਜਿਸਟਰ ਕੀਤਾ ਜਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 7717302484, 8437970900, 7717397013 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ, ਜਾਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ. ਸੀ. ਦਫਤਰ ਪਿੰਡ ਪਿੱਦੀ, ਪਹਿਲੀ ਮੰਜਿਲ, ਕਮਰਾ ਨੰਬਰ 115-ਏ, ਤਰਨ ਤਾਰਨ ਵਿਖੇ ਵਿਜਟ ਕੀਤਾ ਜਾ ਸਕਦਾ ਹੈ।