Close

The Punjab State Election Commission has been written to fix the date of re-election

Publish Date : 06/03/2025
dc

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਨਗਰ ਕੌਂਸਲ ਤਰਨ ਤਾਰਨ ਆਮ ਚੋਣਾਂ-2025

ਜਿਲ੍ਹਾ ਮੈਜਿਸਟ੍ਰੇਟ ਵੱਲੋਂ ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਮੁਲਤਵੀ

ਦੁਬਾਰਾ ਚੋਣ ਕਰਵਾਉਣ ਦੀ ਮਿਤੀ ਨੀਯਤ ਕਰਨ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ

ਤਰਨ ਤਾਰਨ, 02 ਮਾਰਚ :

ਨਗਰ ਕੌਂਸਲ ਤਰਨ ਤਾਰਨ ਆਮ ਚੋਣਾਂ-2025 ਮਿਤੀ 02 ਮਾਰਚ 2025 ਨੂੰ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ, ਚੰਡੀਗੜ੍ਹ ਵੱਲੋ ਦਿੱਤੇ ਗਏ ਹੁਕਮਾਂ ਮੁਤਾਬਕ ਕਰਵਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. ਐਸ. ਨੇ ਦੱਸਿਆ ਕਿ ਇਹਨਾਂ ਚੋਣਾਂ ਵਿੱਚ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਤਰਨ ਤਾਰਨ ਨੂੰ ਵਾਰਡ ਨੰਬਰ 1 ਤੋ 13 ਤੱਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਪੋਲਿੰਗ ਦੌਰਾਨ ਤਕਰੀਬਨ 10.00 ਵਜੇ ਇਹ ਧਿਆਨ ਵਿੱਚ ਆਇਆ ਹੈ, ਕਿ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਛਪ ਗਿਆ ਹੈ। ਸਵੇਰੇ 9.00 ਵਜੇ ਤੱਕ ਇਹਨਾਂ ਤਿੰਨਾਂ ਬੂਥਾਂ ਵਿੱਚ ਕਾਫੀ ਵੋਟਿੰਗ ਹੋ ਚੁੱਕੀ ਹੈ।
ਇਸ ਗਲਤੀ ਕਰਕੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ,1994 ਦੀ ਧਾਰਾ 58 ਤਹਿਤ ਅਤੇ ਪੰਜਾਬ ਮਿਉਂਸਪਲ ਚੋਣ ਨਿਯਮ,1994 ਦੇ ਨਿਯਮ 73 ਦੇ ਅਧੀਨ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਪ੍ਰੀਕਿਰਿਆ ਮੁਲਤਵੀ ਕੀਤੀ ਜਾਂਦੀ ਹੈ ਅਤੇ ਦੁਬਾਰਾ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਕਰਵਾਉਣ ਦੀ ਮਿਤੀ ਨੀਯਤ ਕਰਨ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ।