Beneficiaries can go to their nearest depot holder and get their thumbs scanned at the e-POS machine for free and get e-KYC done.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਆਪਣੇ ਤੇ ਪਰਿਵਾਰਕ ਮੈਂਬਰਾਂ ਦੀ 31 ਮਾਰਚ, 2025 ਤੱਕ ਈ. ਕੇ. ਵਾਈ. ਸੀ. ਲਾਜਮੀ ਕਰਵਾਉਣ-ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ
ਲਾਭਪਾਤਰੀ ਆਪਣੇ ਨੇੜੇ ਦੇ ਡਿਪੂ ਹੋਲਡਰ ਪਾਸ ਜਾ ਕੇ ਮੁਫਤ ਵਿਚ ਈ. ਪੋਜ਼ ਮਸ਼ੀਨ ‘ਤੇ ਅੰਗੂਠਾ ਲਗਵਾਉਂਦੇ ਹੋਏ ਕਰਵਾ ਸਕਦੇ ਹਨ ਈ -ਕੇ. ਵਾਈ. ਸੀ.
ਤਰਨ ਤਾਰਨ, 17 ਮਾਰਚ :
ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਤਰਨ ਤਾਰਨ ਸ਼੍ਰੀਮਤੀ ਜਸਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੁੱਲ 187040 ਰਾਸ਼ਨ ਕਾਰਡ ਹਨ, ਜਿਹਨਾਂ ਦੇ ਕੁੱਲ 773280 ਲਾਭਪਾਤਰੀ ਹਨ ਜੋ ਕਿ ਸਰਕਾਰ ਵੱਲੋ ਚੱਲ ਰਹੀ ਸਕੀਮ ਅਧੀਨ ਮੁਫਤ ਰਾਸ਼ਨ ਦੀ ਸਰਕਾਰੀ ਸਹੁਲਤ ਪ੍ਰਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਦੇ ਪਰਿਵਾਰਾਂ ਦੀ 31 ਮਾਰਚ, 2025 ਤੱਕ 100 ਪ੍ਰਤੀਸ਼ਤ ਮੁਕੰਮਲ ਈ. ਕੇ. ਵਾਈ. ਸੀ. ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹਾ ਤਰਨ ਤਾਰਨ ਵਿਚ ਖੁਰਾਕ ਸਿਵਲ ਸਪਲਾਈ ਵਿਭਾਗ ਤਰਨ ਤਾਰਨ ਵੱਲੋ ਕੁੱਲ ਰਾਸ਼ਨ ਕਾਰਡ ਲਾਭਪਾਤਰੀਆਂ 773280 ਵਿਚੋਂ 561196 ਲਾਭਪਾਤਰੀਆਂ ਦੀ ਈ-ਕੇ. ਵਾਈ. ਸੀ ਮੁਕੰਮਲ ਕੀਤੀ ਜਾ ਚੁੱਕੀ ਹੈ। ਜਿਹੜੇ ਰਾਸ਼ਨ ਕਾਰਡ ਧਾਰਕਾ ਵੱਲੋ ਈ-ਕੇ. ਵਾਈ. ਸੀ. ਨਹੀ ਕਰਵਾਈ ਗਈ ਹੈ, ਉਹ ਆਪਣੇ ਪਿੰਡ/ਵਾਰਡ ਦੇ ਨਾਲ ਲੱਗਦੇ ਰਾਸ਼ਨ ਡਿਪੂ ਹੋਲਡਰ ਤੇ ਜਾ ਕੇ ਈ-ਕੇ. ਵਾਈ. ਸੀ. ਕਰਵਾ ਸਕਦੇ ਹਨ। ਜੇਕਰ ਕਿਸੇ ਲਾਭਪਾਤਰੀ ਵੱਲੋ ਈ-ਕੇ. ਵਾਈ. ਸੀ. ਨਹੀ ਕਰਵਾਈ ਜਾਂਦੀ ਹੈ ਤਾ ਭਾਰਤ ਸਰਕਾਰ ਵੱਲੋ ਜਾਰੀ ਨਿਰਦੇਸ਼ਾ ਅਨੁਸਾਰ ਉਹ ਅਪ੍ਰੈਲ, 2025 ਤੋਂ ਬਾਅਦ ਆਪਣਾ ਰਾਸ਼ਨ ਪ੍ਰਾਪਤ ਕਰਨ ਦੇ ਯੋਗ ਨਹੀ ਹੋਵੇਗਾ।
ਉਨ੍ਹਾਂ ਕਿਹਾ ਕਿ 31 ਮਾਰਚ ਤੱਕ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਪਰਿਵਾਰਾਂ ਨੂੰ ਆਗਾਮੀ ਫੇਜ਼ `ਚ ਸਰਕਾਰ ਵਲੋਂ ਦਿੱਤੀ ਜਾ ਰਹੀ ਮੁਫ਼ਤ ਕਣਕ ਦਾ ਲਾਭ ਨਹੀਂ ਮਿਲ ਸਕੇਗਾ। ਇਸ ਲਈ ਲਾਭਪਾਤਰੀ ਆਪਣੇ ਨੇੜੇ ਦੇ ਡਿਪੂ ਹੋਲਡਰ ਪਾਸ ਜਾ ਕੇ ਮੁਫਤ ਵਿਚ 31 ਮਾਰਚ, 2025 ਤੱਕ ਈ. ਪੋਜ਼ ਮਸ਼ੀਨ ‘ਤੇ ਅੰਗੂਠਾ ਲਗਵਾਉਂਦੇ ਹੋਏ ਈ-ਕੇ. ਵਾਈ. ਸੀ. ਕਰਵਾ ਸਕਦੇ ਹਨ।