Workshop organized to provide information about laws made for the rights of women and girls under the Beti Bachao Beti Padhao scheme

ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਮਹਿਲਾਵਾਂ ਅਤੇ ਲੜਕੀਆਂ ਦੇ ਅਧਿਕਾਰਾਂ ਲਈ ਬਣੇ ਕਾਨੂੰਨਾਂ ਬਾਰੇ ਜਾਣਕਰੀ ਦੇਣ ਲਈ ਕਰਵਾਈ ਗਈ ਵਰਕਸ਼ਾਪ
ਤਰਨ ਤਾਰਨ, 20 ਮਾਰਚ:
ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਰਾਹੁਲ ਦੇ ਦਿਸ਼ਾ-ਨਿਰਦੇਸ਼ਾ ਹੇਠ ਅਤੇ ਸ਼੍ਰੀ ਰਾਹੁਲ ਅਰੋੜਾ ਜਿਲ੍ਹਾ ਪ੍ਰੋਗਰਾਮ ਅਫਸਰ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਮਹਿਲਾਵਾਂ ਅਤੇ ਲੜਕੀਆਂ ਦੇ ਅਧਿਕਾਰਾਂ ਲਈ ਬਣੇ ਕਾਨੂੰਨਾ ਬਾਰੇ ਜਾਣਕਰੀ ਦੇਣ ਲਈ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਕਾਲਜਾਂ ਦੀਆਂ ਲੜਕੀਆਂ ਅਤੇ ਅਧਿਆਪਕਾਂ ਵਲੋਂ ਹਿੱਸਾ ਲਿਆ ਗਿਆ I
ਇਸ ਵਰਕਸ਼ਾਪ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ , ਸਿਹਤ ਵਿਭਾਗ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਿਖਿਆ ਵਿਭਾਗ , ਰੋਜਗਾਰ ਵਿਭਾਗ ਵਲੋਂ ਆਪਣੇ ਅਧੀਨ ਆਉਂਦੀ ਵੱਖ-ਵੱਖ ਸਕੀਮਾਂ ਅਤੇ ਕਾਨੂੰਨਾ ਬਾਰੇ ਲੜਕੀਆਂ ਨੂੰ ਜਾਗਰੂਕ ਕੀਤਾ, ਜਿਸ ਵਿੱਚ ਘਰੇਲੂ ਹਿੰਸਾ, ਬਾਲ ਵਿਆਹ, ਯੋਨ ਹਿੰਸਾ ਅਤੇ ਸੈਕਸ਼ੁਅਲ ਹਰਾਸਮਿੰਟ ਐਟ ਵਰਕ ਪਲੇਸ ਕਾਨੂੰਨ ਬਾਰੇ ਜਾਣਕਾਰੀ ਦਿਤੀ ਗਈ I ਇਸ ਤੋਂ ਇਲਾਵਾ ਸਖੀ ਵਨ ਸਟਾਪ ਸੈਟਰ ਵਿੱਚ ਦਿਤੀਆਂ ਜਾਣ ਵਾਲੀਆਂ ਲੋੜੀਂਦਾ ਸੁਵਿਧਾਵਾਂ ਜਾਗਰੂਕ ਕੀਤਾ ਗਿਆ I ਅੱਜ ਦੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ਼੍ਰੀ ਕਰਨਵੀਰ ਸਿੰਘ, ਸਹਾਇਕ ਕਮਿਸ਼ਨਰ ਤਰਨ ਤਾਰਨ ਵਲੋਂ ਸ਼ਿਰਕਤ ਕੀਤੀ ਗਈ I ਉਨ੍ਹਾ ਵਲੋਂ ਦੱਸਿਆ ਗਿਆ ਕਿ ਜਦ ਤੱਕ ਦੇਸ਼ ਵਿੱਚ ਲੜਕੀਆਂ ਆਪਣੇ ਕਾਨੂੰਨੀ ਹੱਕਾਂ ਬਾਰੇ ਜਾਣੂ ਨਹੀ ਹੋ ਜਾਂਦੀਆਂ, ਉਦੋ ਤੱਕ ਦੇਸ਼ ਅਗੇ ਨਹੀ ਵੱਧ ਸਕਦਾ ਅਤੇ ਦੇਸ਼ ਵਿੱਚ ਔਰਤਾ ਅਤੇ ਲੜਕੀਆਂ ਨਾਲ ਸੋਸ਼ਣ ਹੁੰਦਾ ਰਹੇਗਾ I ਜਦੋਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਗੇ ਉਦੋ ਹੀ ਆਪਣੀ ਆਵਾਜ ਬੁਲੰਦ ਕਰ ਸਕਣਗੀਆਂ I ਇਸ ਲਈ ਲੜਕੀਆਂ ਅਤੇ ਮਹਿਲਾਵਾਂ ਨੂੰ ਕਾਨੂੰਨ ਦੀ ਜਾਣਕਾਰੀ ਬਹੁਤ ਜਰੂਰੀ ਹੈ, ਜਿਸ ਲਈ ਸ਼੍ਰੀ
ਰਾਹੁਲ ਆਈ.ਏ.ਐਸ. ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਔਰਤਾ ਅਤੇ ਲੜਕੀਆਂ ਨੂੰ ਕਾਨੂੰਨੀ ਜਾਣਕਾਰੀ ਦੇਣ ਲਈ ਅਹਿਮ ਕਦਮ ਚੁੱਕੇ ਗਏ ਹਨ I ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਵਲੋਂ ਲੜਕੀਆਂ ਲਈ ਬਣੇ ਕਾਨੂੰਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜੇਕਰ ਕਿਸੇ ਔਰਤ ਜਾਂ ਲੜਕੀਆਂ ਨਾਲ ਕੋਈ ਕੁੱਝ ਗਲਤ ਹੋ ਰਿਹਾ ਹੈ ਜਾਂ ਘਰੇਲੂ ਹਿੰਸਾ , ਯੋਨ ਸੋਸ਼ਣ ਜਾਂ ਸਿੱਖਿਆ ਵਿੱਚ ਸਮੱਸਿਆ ਆ ਰਹੀ ਹੈ ਤਾਂ ਉਹ ਟੋਲ ਫ੍ਰੀ ਨੰਬਰ 112 ਜਾਂ 1098 ‘ਤੇ ਕਾਲ ਕਰ ਸਕਦੇ ਹਨ ਜਾਂ ਕਮਰਾ ਨੰ 311, ਤੀਜੀ ਮੰਜਿਲ , ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸੂਚਨਾ ਦੇ ਸਕਦੇ ਹਨ I ਇਸ ਸਮਾਗਮ ਵਿੱਚ ਮਾਈ ਭਾਗੋ ਲਾਅ ਕਾਲਜ , ਮਾਝਾ ਕਾਲਜ ਅਤੇ ਵੱਖ-ਵੱਖ ਕਾਲਜਾ ਦੇ ਚੈਂਪੀਅਨ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ I