Close

Two-day camp at Sri Goindwal Sahib to provide benefits under OTS scheme issued by the government to the owners of industrial and residential plots

Publish Date : 28/04/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਸ੍ਰੀ ਗੋਇੰਦਵਾਲ ਸਾਹਿਬ ਵਿਖੇ  ਉਦਯੋਗਿਕ ਅਤੇ ਰਿਹਾਇਸ਼ੀ ਪਲਾਟਾਂ ਦੇ ਮਾਲਕਾਂ ਨੂੰ ਸਰਕਾਰ ਵਲੋ ਜਾਰੀ ੳ ਟੀ ਐਸ ਸਕੀਮ ਅਧੀਨ ਲਾਭ ਦੇਣ ਲਈ ਦੌ ਰੋਜਾ ਕੈਪ

ਤਰਨ ਤਾਰਨ, 26 ਅਪ੍ਰੈਲ

ਅੱਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਉਦਯੋਗਿਕ ਅਤੇ ਰਿਹਾਇਸ਼ੀ ਪਲਾਟਾਂ ਦੇ ਮਾਲਕਾਂ ਨੂੰ ਜ਼ੋ ਡਿਫਾਲਟਰ ਹੋ ਚੁੱਕੇ ਹਨ, ਉਨ੍ਹਾਂ ਨੂੰ ਸਰਕਾਰ ਵਲੋ ਜਾਰੀ ਵੰਨ ਟਾਂਈਮ ਸੈਟਲਮੈਟ ਸਕੀਮ ਅਧੀਨ  ਲਾਭ ਦੇਣ ਲਈ ਦਫਤਰ ਜਨਰਲ ਮੈਨੈਜਰ ਜਿਲਾ ਉਦਯੋਗ ਕੇਦਰ ਵਲੋ  ਕੈਪ ਲਗਾਇਆ ਗਿਆ, ਇਸ ਕੈਪ ਵਿਚ ਪਲਾਟ ਮਾਲਕਾ ਨੂੰ ਉਕਤ ਸਕੀਮ ਬਾਰੇ ਜਾਣੂ ਕਰਵਾਇਆ ਗਿਆ ਅਤੇ ਪਲਾਟ ਮਾਲਕਾਂ ਦੇ  ਵੇਰਵੇ ਲਏ ਗੲੈ ।

        ਸ੍ਰੀ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ ਜਿਲਾ ਉਦਯੋਗ ਕੇਦਰ ਤਰਨ ਤਾਰਨ ਵਲੋ ਦੱਸਿਆ ਗਿਆ ਹੈ, ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜ਼ੋ ਪਲਾਟ ਖਾਲੀ ਪਏ ਹਨ ਅਤੇ ਉਨਾਂ ਦੇ ਮਾਲਕ ਇਥੇ ਨਹੀ ਰਹਿ ਰਹੇ ਜਾ ਟਰੇਸ਼ ਨਹੀ ਹੋ ਰਹੇ, ਉਨਾਂ ਨੂੰ ਬੇਨਤੀ ਕੀਤੀ ਜਾਦੀ ਹੈ, ਕਿ ਆਪ ਵੰਨ ਟਾਂਈਮ ਸੈਟਲਮੈਟ ਸਕੀਮ ਅਧੀਨ  ਲਾਭ  ਲੈਣ ਲਈ ਇਸ ਦਫਤਰ ਵਿਖੇ ਮੋਬਾਇਲ ਨੰ: 9814321258 ਅਤੇ 9478011322 ਤੇ ਸੰਪਰਕ ਕੀਤਾ ਜਾਵੇ। ਅਤੇ ਇਸ ਮਿਤੀ 28 ਅਪ੍ਰੈਲ  ਨੂੰ ਵੀ ਸ੍ਰੀ ਗੋਇੰਦਵਾਲ ਸਾਹਿਬ ਇੰਡਸਟ੍ਰੀਅਲ ਕੰਪਲੈਕਸ ਫੇਜ਼- 2 ਵਿਚ ਸਵੇਰੇ 9 ਵਜੇ ਕੈਪ ਲਗਾਇਆ ਜਾ ਰਿਹਾ ਹੈ।