Close

People of Punjab will never tolerate BJP’s robbery of Punjab’s water: Chairman Gurvinder Singh Beharwal

Publish Date : 08/05/2025

ਪੰਜਾਬ ਦਾ ਪਾਣੀ ਬੀਬੀਐੱਮਬੀ ਜ਼ਰੀਏ ਹਰਿਆਣੇ ਨੂੰ ਦੇਣ ਦੇ ਫੈਸਲੇ ਵਿਰੁੱਧ ਆਪ ਆਗੂਆ ਨੇ ਪੱਟੀ ਦੇ ਲਹੌਰ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਭਾਜਪਾ ਵੱਲੋਂ ਪੰਜਾਬ ਦੇ ਪਾਣੀ ‘ਤੇ ਮਾਰੇ ਡਾਕੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ-ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ

ਭਾਜਪਾ ਦਾ ਪੰਜਾਬ ਦੇ ਪਾਣੀਆਂ ‘ਤੇ ਡਾਕਾ ਬੇਹੱਦ ਨਿੰਦਣਯੋਗ -ਚੇਅਰਮੈਨ ਦਿਲਬਾਗ ਸਿੰਘ

ਪੱਟੀ 1 ਮਈ

ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ’ਤੇ ਸੂਬੇ ਭਰ ਵਿੱਚ ਆਪ ਵੱਲੋ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਤਹਿਤ ਪੱਟੀ ਸ਼ਹਿਰ ਦੇ ਲਹੌਰ ਚੌਂਕ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ ਹੇਠ ਹਲਕੇ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਵੱਲੋ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਦਿਲਬਾਗ ਸਿੰਘ ਪੀ. ਏ. ਦੀ ਅਗਵਾਈ ਹੇਠ ਭਾਜਪਾ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਖੜਾ ਤੇ ਬਿਆਸ ਮੈਨੇਜਮੈਂਟ ਬੋਰਡ ਦਾ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਖਿਆ ਕੀ ਪੰਜਾਬ ਤੇ ਪੰਜਾਬੀਆਂ ਦਾ ਹੱਕ ਪਾਣੀ ਬੀਬੀਐੱਮਬੀ ਜ਼ਰੀਏ ਹਰਿਆਣੇ ਨੂੰ ਦੇਣ ਦਾ ਫੈਸਲਾ ਪੰਜਾਬ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕੇਦਰ ਦੀ ਬੀਜੇਪੀ ਸਰਕਾਰ ਪੂਰੀ ਤਰ੍ਹਾਂ ਪੰਜਾਬ ਵਿਰੁੱਧ ਖੜ੍ਹੀ ਹੋ ਗਈ ਹੈ। ਉਹਨਾ ਆਖਿਆ ਕਿ ਭਾਜਪਾ ਦਾ ਪੰਜਾਬ ਦੇ ਹੱਕਾਂ ’ਤੇ ਡਾਕਾ ਕਿਸੀ ਵੀ ਕੀਮਤ ’ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ । ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਾਜਪਾ ਦਾ ਪੰਜਾਬ ਦੇ ਪਾਣੀਆਂ ‘ਤੇ ਡਾਕਾ ਬੇਹੱਦ ਨਿੰਦਣਯੋਗ ਹੈ, ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਟ ਬੋਰਡ ਰਾਹੀ ਪੰਜਾਬ ਤੋ ਧੱਕੇ ਨਾਲ ਪਾਣੀ ਲੈ ਕੇ ਭਾਜਪਾ ਨੇ ਪੰਜਾਬ ਵਿਰੋਧੀ ਹੋਣ ਦਾ ਸਾਬੂਤ ਦਿੱਤਾ ਹੈ। ਉਹਨਾ ਕਿਹਾ ਕਿ ਭਾਜਪਾ ਨੇ ਅਜਿਹਾ ਕਿਸਾਨਾਂ ਤੋਂ ਬਦਲਾ ਲੈਣ ਲਈ ਕੀਤਾ ਹੈ, ਜਦਕਿ ਪੰਜਾਬ ਦੇ ਕਿਸਾਨ ਬੂੰਦ ਬੂੰਦ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਪੰਜਾਬ ਤੇ ਕਿਸਾਨ ਨੂੰ ਬਰਬਾਦ ਕਰਨ ਵਾਲਾ ਹੈ।
ਇਸ ਮੌਕੇ ਚੇਅਰਮੈਨ ਗੁਰਪ੍ਰਿੰਦਰ ਸਿੰਘ, ਅਵਤਾਰ ਸਿੰਘ ਮੀਡੀਆ ਇੰਚਾਰਜ, ਸ਼ੋਸ਼ਲਮੀਡੀਆ ਇੰਚਾਰਜ ਮੋਹਿਤ ਅਰੋੜਾ, ਸਰਪੰਚ ਗੁਰਪ੍ਰੀਤ ਸਿੰਘ, ਪ੍ਰਧਾਨ ਪਲਵਿੰਦਰ ਸਿੰਘ ਰਾੜੀਆ, ਸੁਖਵੰਤ ਸਿੰਘ ਕਾਲੇਕੇ, ਪ੍ਰਧਾਨ ਸਿੰਕਦਰ ਸਿੰਘ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ ਬੁਰਜ, ਸਰਪੰਚ ਰਾਜਬੀਰ ਸਿੰਘ ਆੜ੍ਹਤੀਆ, ਮਲਕੀਤ ਸਿੰਘ ਮੱਲੂ, ਸਰਪੰਚ ਅਮਰਜੀਤ ਸਿੰਘ,
ਸਰਪੰਚ ਤਰਸੇਮ ਸਿੰਘ ਕਿਰਤੋਵਾਲ,ਸਰਪੰਚ ਜਸਬੀਰ ਸਿੰਘ, ਕੋਸਲਰ ਧਰਮਿੰਦਰ ਸਿੰਘ ਨੰਬਰਦਾਰ, ਰਾਜਨਪ੍ਰੀਤ ਸਿੰਘ, ਵਿਨੋਦ ਖੰਨਾ, ਸਰਪੰਚ ਗੁਰਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ, ਸੋਨੂੰ ਸੇਖੋ, ਪ੍ਰਧਾਨ ਰਾਹੁਲ ਕੁਮਾਰ,
ਗੁਰਪ੍ਰੀਤ ਸਿੰਘ ਲਾਲ, ਜੱਜ ਸਿੰਘ ਮਾਲੜ, ਧਰਮਵੀਰ ਸਿੰਘ ਧੰਨੋਆ,ਰਜੇਸ਼ ਸਭਰਵਾਲ ਦੇ ਸਮੇਤ ਪੱਟੀ ਤੋ ਆਪ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਸਰਪੰਚ ਅਤੇ ਵਲੰਟੀਅਰ ਹਾਜ਼ਰ ਸਨ।