Labor Day celebrated by District Legal Services Authority, Tarn Taran

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਮਨਾਇਆ ਗਿਆ ਮਜ਼ਦੂਰ ਦਿਵਸ
ਤਰਨ ਤਾਰਨ : 01 ਮਈ
ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਸ਼ਿਲਪਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਅੱਜ ਤੇਨੇਜਾ ਓਵਰਸੀਜ਼ (ਭਾਰਤ ਵਿੱਚ ਬਾਸਮਤੀ ਚੌਲ ਨਿਰਮਾਤਾ ਅਤੇ ਨਿਰਯਾਤਕ) (ਚੌਲ ਫੈਕਟਰੀ ) ਜੰਡਿਆਲਾ ਰੋਡ ਤਰਨ ਤਾਰਨ ਵਿਖੇ ਮਜ਼ਦੂਰਾਂ ਨਾਲ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਸਮੇਂ ਸ਼੍ਰੀ ਅਵਤਾਰ ਸਿੰਘ ਪ੍ਰਧਾਨ, ਤੇਨੇਜਾ ਓਰਸੀਆਸ (ਭਾਰਤ ਵਿੱਚ ਬਾਸਮਤੀ ਚੌਲ ਨਿਰਮਾਤਾ ਅਤੇ ਨਿਰਯਾਤ) ਹਾਜ਼ਰ ਰਹੇ।
ਮਾਨਯੋਗ ਜੱਜ ਸਾਹਿਬ ਨੇ ਦੱਸਿਆ ਕਿ ਮਜ਼ਦੂਰਾਂ ਲਈ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀ ਰਜਿਸਟਰੇਸ਼ਨ ਵੀ ਕੀਤੀ ਜਾਂਦੀ ਹੈ, ਕਿ ਸਾਰੇ ਮਜ਼ਦੂਰਾਂ ਨੂੰ ਲੇਬਰ ਵਿਭਾਗ ਨਾਲ ਤਾਲਮੇਲ ਕਰਕੇ ਆਪਣੀ ਰਜਿਸਟਰੇਸ਼ਨ ਵੀ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਫਤਰ ਵਲੋਂ ਵੀ ਮਜ਼ਦੂਰਾਂ ਲਈ ਫਰੀ ਕਾਨੂੰਨੀ ਸਲਾਹ ਅਤੇ ਫਰੀ ਵਕੀਲ ਦਿੱਤੇ ਜਾਂਦੇ ਹਨ ਅਤੇ ਕੋਰਟ ਕੰਪਲੈਕਸ ਤਰਨ ਤਾਰਨ ਵਿਖੇ ਹਰ ਕੰਮ-ਕਾਜ ਵਾਲੇ ਦਿਨ ਪਰਮਾਨੈਂਟ ਲੋਕ ਅਦਾਲਤ ਵੀ ਲਗਾਈ ਜਾਂਦੀ ਹੈ, ਜਿਸ ਵਿੱਚ ਦੋਨਾਂ ਪਾਰਟੀਆਂ ਦੀ ਸਹਿਮਤੀ ਕਰਵਾ ਕਿ ਕੇਸ ਨੂੰ ਖਤਮ ਕਰਵਾ ਦਿੱਤਾ ਜਾਂਦਾ ਹੈ ਅਤੇ ਕੋਰਟ ਕੰਮਪੈਲਕਸ, ਤਰਨ ਤਾਰਨ ਵਿਖੇ ਮੀਡੀਏਸ਼ਨ ਸੈਂਟਰ ਵੀ ਬਣਿਆ ਹੋਇਆ ਹੈ, ਮੀਡੀਏਸ਼ਨ ਸੈਂਟਰ ਵਿੱਚ ਵੀ ਦੋਨਾਂ ਪਾਰਟੀਆਂ ਦੀ ਸਹਿਮਤੀ ਨਾਲ ਫੈਸਲਾਂ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾਂ ਸਬ ਡਿਵੀਜ਼ਨ ਖਡੂਰ ਸਾਹਿਬ ਅਤੇ ਸਬ ਡਿਵੀਜ਼ਨ ਪੱਟੀ ਵਿਖੇ ਵੀ ਫਰੰਟ ਆਫ਼ਿਸ ਬਣਿਆ ਹੋਇਆ ਹੈ, ਤੁਸੀ ਫਰੰਟ ਵਿੱਚ ਜਾ ਕੇ ਮੁਫਤ ਸਲਾਹ ਲੈ ਸਕਦੇ ਹੋ ਅਤੇ ਮੁਫਤ ਵਕੀਲ ਵੀ ਲੈ ਸਕਦੇ ਹੋ। ਸਬ ਡਿਵੀਜ਼ਨ ਖਡੂਰ ਸਾਹਿਬ ਅਤੇ ਸਬ ਡਿਵੀਜ਼ਨ ਪੱਟੀ ਵਿਖੇ ਵੀ ਮੀਡੀਏਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ, ਇਹਨਾਂ ਸੈਂਟਰਾਂ ਵਿੱਚ ਵੀ ਦੋਨਾਂ ਪਾਰਟੀਆਂ ਨੂੰ ਸਹਿਮਤੀ ਨਾਲ ਫੈਸਲੇ ਕਰਵਾਏ ਜਾਂਦੇ ਹਨ। ਮਿਤੀ 10 ਮਈ 2025 ਨੂੰ ਕੋਰਟ ਕੰਮਪਲੈਕਸ, ਤਰਨ ਤਾਰਨ, ਸਬ ਡਿਵੀਜ਼ਨ ਖਡੂਰ ਸਾਹਿਬ ਅਤੇ ਸਬ ਡਿਵੀਜ਼ਨ ਪੱਟੀ ਵਿਖੇ ਨੈਸ਼ਨਲ ਲੋਕ ਅਦਾਲਤ ਲੱਗ ਰਹੀ ਹੈ, ਸਾਰਿਆਂ ਨੂੰ ਇਸ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਅੱਜ ਇੰਟਰ-ਨੈਸ਼ਨਲ ਮਜਦੂਰ ਦਿਵਸ ਮੋਕੇ ਮਾਨਯੋਗ ਜੱਜ ਸਾਹਿਬ ਨੇ ਮਜਦੂਰਾ ਨੂੰ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਕੰਮ ਕਰਨਾ ਹੈ, ਨਸ਼ੇ ਆਪਣੇ ਘਰਾਂ ਨੂੰ ਬਰਬਾਦ ਕਰ ਦਿੰਦੇ ਹਨ, ਇਹਨਾਂ ਦਾ ਸੇਵਨ ਕਰਨਾ ਹਾਨੀਕਾਰਕ ਹੈ, ਤੁਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਵਧੀਆਂ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਹੈ। ਮਾਨਯੋਗ ਜੱਜ ਸਾਹਿਬ ਨੇ ਇੰਟਰ-ਨੈਸ਼ਨਲ ਮਜ਼ਦੂਰ ਦਿਵਸ ਮੋਕੇ ਸਾਰੇ ਮਜ਼ਦੂਰਾਂ ਨੂੰ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ। ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 15100 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।