Close

Tarn Taran District continues series of meetings with school heads – DEO Elementary

Publish Date : 08/05/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜਿਲ੍ਹਾ ਤਰਨਤਾਰਨ ਵੱਲੋਂ ਸਕੂਲ ਮੁੱਖੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ- ਡੀ ਈ ਓ ਐਲੀਮੈਟਰੀ
ਪੱਟੀ,05 ਮਈ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਦੇ ਮੁਲਾਂਕਣ ਕਰਨ ਹਿੱਤ ਡੀ ਈ ਓ ਐਲੀਮੈਂਟਰੀ ਤਰਨਤਾਰਨ ਜਗਵਿੰਦਰ ਸਿੰਘ ਲਹਿਰੀ ਦੀ ਅਗਵਾਈ ਹੇਠ ਜ਼ਿਲੇ ਦੇ ਨੌਂ ਬਲਾਕਾਂ ਵਿੱਚ ਸਕੂਲ ਮੁੱਖੀਆਂ ਨਾਲ ਵਨ ਟੂ ਵਨ ਮੀਟਿੰਗਾਂ ਰੱਖੀਆਂ ਹੋਈਆਂ ਹਨ, ਜਿਸ ਤਹਿਤ ਬਲਾਕ ਪੱਟੀ ਅਤੇ ਵਲਟੋਹਾ ਦੇ ਸਮੂਹ ਸਕੂਲ ਮੁੱਖੀਆਂ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਜਗਵਿੰਦਰ ਸਿੰਘ ਲਹਿਰੀ ਅਤੇ ਡਿਪਟੀ ਡੀ ਈ ਓ ਐਲੀਮੈਂਟਰੀ ਸ੍ਰੀ ਸੁਰਿੰਦਰ ਕੁਮਾਰ ਵੱਲੋਂ ਬਲਾਕ ਪੱਟੀ ਅਤੇ ਵਲਟੋਹਾ ਵਿਖੇ ਰੱਖੀ ਗਈ ਸੀ।
ਇਸ ਦੌਰਾਨ ਡੀ ਈ ਓ ਐਲੀਮੈਂਟਰੀ ਤਰਨਤਾਰਨ ਵੱਲੋਂ ਹਰ ਸਕੂਲ ਮੁੱਖੀ ਨਾਲ ਦਾਖ਼ਲਾ ਮੁਹਿੰਮ ਸਬੰਧੀ ਵਿਸਥਾਰਿਤ ਚਰਚਾ ਕੀਤੀ ਗਈ। ਇਸ ਮੌਕੇ ਬੀ ਪੀ ਈ ਓ ਸ੍ਰੀ ਮਨਜਿੰਦਰ ਸਿੰਘ ਬਲਾਕ ਪੱਟੀ ਅਤੇ ਸ੍ਰੀ ਪਾਰਸ ਖੁੱਲਰ ਬੀ ਪੀ ਈ ਓ ਵਲਟੋਹਾ ਵੱਲੋਂ ਆਏ ਡੀ ਈ ਓ ਸਾਹਿਬਾਨ ਦਾ ਪਹੁੰਚਣ ‘ਤੇ ਜੀ ਆਇਆਂ ਨੂੰ ਕਿਹਾ ਅਤੇ ਬਲਾਕ ਪੱਟੀ ਅਤੇ ਵਲਟੋਹਾ ਵਿੱਚ ਸਕੂਲ ਵਾਇਜ਼ ਦਾਖ਼ਲਾ ਵਧਾਉਣ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਸੁਰਿੰਦਰ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਇਸ ਮੌਕੇ ਸਕੂਲ ਮੁੱਖੀਆਂ ਨੂੰ ਘਰ-ਘਰ ਪਹੁੰਚ ਕੇ ਅਤੇ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖ਼ਲਾ ਵਧਾਇਆ ਜਾਵੇ।
ਉਹਨਾਂ ਕਿਹਾ ਕਿ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਛੱਤਾਂ ਦੀ ਸਫ਼ਾਈ ਅਤੇ ਸਕੂਲ ਦੇ ਆਲੇ-ਦੁਆਲੇ ਘਾਹ ਤੇ ਗਾਜਰ ਬੂਟੀ ਦੀ ਰੋਕਥਾਮ ਯਕੀਨੀ ਬਣਾਈ ਜਾਵੇ ਅਤੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਡੇਂਗੂ ਬੁਖਾਰ ਪ੍ਰਤੀ ਜਾਗਰੂਕ ਕਰਕੇ ਉਸ ਤੋਂ ਬਚਣ ਲਈ ਸਾਵਧਾਨੀਆਂ ਸਬੰਧੀ ਦੱਸਿਆ ਜਾਵੇ। ਡੀ ਈ ਓ ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਸਕੂਲਾਂ ਵਿੱਚ ਹੋ ਰਹੇ ਵਧੀਆ ਉਪਰਾਲਿਆਂ ਨੂੰ ਆਪਣੇ ਪਿੰਡ ਦੇ ਲੋਕਾਂ ਤੱਕ ਲਿਜਾਇਆ ਜਾਵੇ, ਤਾਂ ਜੋ ਉਹ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਵਾਕਿਫ਼ ਹੋਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ।
ਡੀ ਈ ਓ ਐਲੀਮੈਂਟਰੀ ਤਰਨਤਾਰਨ ਜਗਵਿੰਦਰ ਸਿੰਘ ਲਹਿਰੀ ਨੇ ਮਿਸ਼ਨ ਸਮਰੱਥ 3.0 ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮਿਸ਼ਨ ਸਮਰੱਥ ਨਹੀਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦਿੱਤੀ ਸਮਾਂ ਸਾਰਣੀ ਅਨੁਸਾਰ ਲੈਵਲ ਅਨੁਸਾਰ ਚਲਾਇਆ ਜਾਵੇ ਅਤੇ ਨਾਲ ਹੀ ਉਹਨਾਂ ਤੀਸਰੀ ਤੋਂ ਪੰਜਵੀਂ ਜਮਾਤ ਤੱਕ ਹਰ ਵਿਦਿਆਰਥੀ ਦੀ ਮਿਡ ਲਾਈਨ ਟੈਸਟਿੰਗ ਕਰਨ ਉਪਰੰਤ ਈ-ਪੰਜਾਬ ਪੋਰਟਲ ਤੇ ਅਪਡੇਟ ਕੀਤਾ ਜਾਵੇ।
ਸਮੂਹ ਸਕੂਲ ਮੁੱਖੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਧੀਨ ਅਧਿਆਪਕਾਂ ਨਾਲ ਨਿਰੰਤਰ ਤਾਲਮੇਲ ਰੱਖਦਿਆਂ ਮੀਟਿੰਗ ਦੌਰਾਨ ਵਿਚਾਰੇ ਗਏ ਐਨਰੋਲਮੈਂਟ ਵਧਾਉਣ ਅਤੇ ਹੋਰ ਮੁੱਦਿਆਂ ਤੇ ਖਰਾ ਉਤਰਨ ਲਈ ਅਤੇ ਜ਼ਿਲ੍ਹਾ ਤਰਨਤਾਰਨ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਲਿਜਾਣ ਲਈ ਭਰਪੂਰ ਯਤਨ ਕਰਨਗੇ।
ਫੋਟੋ – 1)ਸ਼੍ਰੀ ਸੁਰਿੰਦਰ ਕੁਮਾਰ ਸਕੂਲ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ।
ਫੋਟੋ -2) ਮੀਟਿੰਗ ਦੌਰਾਨ ਸਕੂਲ ਮੁਖੀ।