Mr. Jasbir Singh Sur Singh, Director PSPCL, expressed grief on the demise of MLA Dr. Kashmir Singh Sohal.

ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ‘ਤੇ ਸ੍ਰੀ ਜਸਬੀਰ ਸਿੰਘ ਸੁਰ ਸਿੰਘ ਡਾਇਰੈਕਟਰ ਪੀ ਐਸ ਪੀ ਸੀ ਐਲ ਵੱਲੋਂ ਦੁੱਖ ਦਾ ਪ੍ਰਗਟਾਵਾ
ਤਰਨ ਤਾਰਨ, 27 ਜੂਨ :
ਸ੍ਰੀ ਜਸਬੀਰ ਸਿੰਘ ਸੁਰ ਸਿੰਘ ਡਾਇਰੈਕਟਰ ਪੀ ਐਸ ਪੀ ਸੀ ਐਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਤਰਨ ਤਾਰਨ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਹ ਪਿਛਲੇ ਕੁਝ ਸਮੇਂ ਤੋਂ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਉਹਨਾਂ ਕਿਹਾ ਕਿ ਡਾ. ਸੋਹਲ ਇੱਕ ਨੇਕ ਰੂਹ ਅਤੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਸਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਵੀ, ਉਹ ਇੱਕ ਅੱਖਾਂ ਦੇ ਮਾਹਿਰ ਡਾਕਟਰ ਅਤੇ ਸਮਾਜ ਸੇਵਕ ਵਜੋਂ ਆਪਣੀ ਸੇਵਾ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਸਨ। ਮੇਰੇ ਨਾਲ ਉਹਨਾ ਦੀ ਮੁਲਕਾਤ ਖੇਮਕਰਨ ਕਸਬੇ ਵਿਚ ਹੋਈ, ਜਿਥੇ ਉਹ ਮੈਡੀਕਲ ਅਫਸਰ ਦੀ ਡਿਊਟ ਨਿਭਾ ਰਹੇ ਸਨ।
ਇਸ ਦੋਰਾਨ ਉਹ ਮਿਤੀ 15 ਜੁਲਾਈ 2004 ਨੂੰ ਅਸੀ ਖੇਮਕਰਨ ਕੂਸਰ ਬਾਡਰ ਤੇ ਹਿੰਦ -ਪਾਕਿ ਦੋਸਤੀ ਮੰਚ ਵੱਲੋ ਦੋਵਾਂ ਦੇਸ਼ਾ ਵਿਚ ਸ਼ਾਤੀ ਲਈ ਸਭਿਆਚਾਰ ਤੇ ਸੈਮੀਨਾਰ ਕਰਵਾਇਆ, ਜਿਸ ਵਿਚ ਡਾ. ਕਸ਼ਮੀਰ ਸਿੰਘ ਸੋਹਲ ਨੇ ਬਹੁਤ ਵੱਡਾ ਸਾਥ ਦਿੱਤਾ ਸੀ। 66 ਸਾਲਾ ਡਾ. ਸੋਹਲ ਆਪਣੇ ਪਿੱਛੇ ਆਪਣੀ ਪਤਨੀ, ਸ਼੍ਰੀਮਤੀ ਨਵਜੋਤ ਕੌਰ ਹੁੰਦਲ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਇਹ ਮਾਣ ਵਾਲੀ ਗੱਲ ਹੈ, ਕਿ ਉਨ੍ਹਾਂ ਦੇ ਦੋਵੇਂ ਬੱਚੇ ਵੀ ਡਾਕਟਰੀ ਪੇਸ਼ੇ ਵਿੱਚ ਹੋ ਕੇ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਲੋਕਾਂ ਦੀ ਸੇਵਾ ਕਰ ਰਹੇ ਹਨ।
ਇਸ ਦੁੱਖ ਦੀ ਘੜੀ ਵਿੱਚ, ਅਸੀਂ ਡਾ. ਸੋਹਲ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਪ੍ਰਮਾਤਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ।