Farmer awareness camp organized by Horticulture Department

ਬਾਗਬਾਨੀ ਵਿਭਾਗ ਵੱਲੋਂ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ
ਤਰਨ ਤਾਰਨ, 27 ਜੂਨ
ਮਾਨਯੋਗ ਕੈਬਨਿਟ ਮੰਤਰੀ ਰੱਖਿਆ ਸੇਵਾਵਾਂ ਭਲਾਈ, ਸੁਤੰਤਰਾ ਸੈਨਾਨੀ ਅਤੇ ਬਾਗਬਾਨੀ ਵਿਭਾਗ ਪੰਜਾਬ ਸ਼੍ਰੀ ਮਹਿੰਦਰ ਭਗਤ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੀ ਮਤੀ ਸ਼ੈਲਿੰਦਰ ਕੌਰ ਆਈ. ਐਫ. ਐਸ. ਡਾਇਰੈਕਟਰ ਬਾਗਬਾਨੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਭਾਗ ਦੀਆਂ ਸਕੀਮਾ ਤਹਿਤ ਐਮ.ਆਈ.ਡੀ.ਐਚ. ਦੀਆਂ ਸੋਧੀਆਂ ਗਾਇਡ ਲਾਇਨਜ ਨੂੰ ਵੱਧ ਤੋਂ ਵੱਧ ਜਿਮੀਦਾਰਾਂ ਤੱਕ ਪਹੁੰਚਾਉਣ ਲਈ ਇੱਕ ਰੋਜਾ ਜਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਗੌਲਡਨ ਔਰਾ, ਝਬਾਲ ਰੋਡ, ਤਰਨ ਤਾਰਨ ਵਿਖੇ ਲਗਾਇਆ ਗਿਆ।
ਡਿਪਟੀ ਡਾਇਰੈਕਟਰ ਬਾਗਬਾਨੀ ਤਰਨ ਤਾਰਨ ਸ਼੍ਰੀ ਤੇਜਿੰਦਰ ਸਿੰਘ ਵੱਲੋਂ ਆਏ ਹੋਏ ਜਿਮੀਦਾਰਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਬਾਗਬਾਨੀ ਵਿਭਾਗ ਸ਼ਹਿਦ ਦੀਆਂ ਮੱਖੀਆਂ ਤੇ ਸਬਸਿਡੀ ਦੇਣ ਦੇ ਨਾਲ–ਨਾਲ ਬਾਗਾਂ, ਸਬਜੀਆਂ, ਵਰਮੀ ਕੰਪੋਸਟ ਯੂਨਿਟ, ਪੌਲੀ/ਸ਼ੇਡ ਨੈੱਟ ਹਾਊਸ, ਮਸ਼ੀਨਰੀ, ਕੋਲਡ ਸਟੋਰ, ਫੁੱਲਾਂ, ਖੁੰਬਾਂ ਆਦਿ ਤੇ ਸਬਸਿਡੀ ਵੀ ਦੇ ਰਿਹਾ ਹੈ ਅਤੇ ਜਿਮੀਦਾਰਾਂ ਨੂੰ ਅਪੀਲ ਕੀਤੀ, ਕਿ ਵਿਭਾਗ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਸਕੀਮਾਂ ਦਾ ਫਾਇਦਾ ਉਠਾਇਆ ਜਾਵੇ।
ਸ੍ਰੀ ਜਸਪਾਲ ਸਿੰਘ ਢਿੱਲੋ ਸਹਾਇਕ ਡਾਇਰੈਕਟਰ ਬਾਗਬਾਨੀ ਵੱਲੋਂ ਐਮ.ਆਈ.ਡੀ.ਐਚ. ਸਕੀਮ ਅਧੀਨ ਜਾਰੀ ਗਾਈਡ ਲਾਇੰਨਸ ਜਿਵੇਂ ਕਿ ਨਵਾਂ ਬਾਗ ਲਗਾਉਣ ਲਈ 50 ਹਜਾਰ ਰੁਪਏ ਪ੍ਰਤੀ ਹੈਕਟਰ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20 ਹਜਾਰ ਰੁਪਏ ਪ੍ਰਤੀ ਹੈਕਟਰ., ਫੁੱਲਾ ਦੀ ਕਾਸ਼ਤ ਲਈ 20 ਹਜਾਰ ਰੁਪਏ ਪ੍ਰਤੀ ਹੈਕਟਰ., ਪੋਲੀ ਹਾਊਸ ਲਗਾਉਣ ਲਈ 12 ਲੱਖ 50 ਹਜਾਰ ਰੁਪਏ ਪ੍ਰਤੀ ਏਕੜ, ਸ਼ੇਡਨੈਟ ਹਾਊਸ ਲਈ 8,87,500/-ਰੁਪਏ ਪ੍ਰਤੀ ਏਕੜ, ਵਰਮੀ ਕੰਪੋਸਟ ਯੂਨਿਟ ਲਈ 50 ਹਜਾਰ ਰੁਪਏ, ਖੁੰਬਾ ਦੀ ਪੈਂਦਾਵਾਰ ਅਤੇ ਕੰਪੋਸਟ ਬਣਾਉਣ ਲਈ 12 ਲੱਖ ਰੁਪਏ ਪ੍ਰਤੀ ਯੂਨਿਟ ਆਦਿ ਸਕੀਮਾਂ ਵਿਚ ਕੀਤੀ ਸੋਧ ਬਾਰੇ ਦੱਸਿਆ ਗਿਆ।
ਸ਼੍ਰੀਮਤੀ ਰਵਦੀਪ ਕੌਰ ਟੀਮ ਲੀਡਰ ਐਗਰੀ ਕਲਚਰ ਇਫੰਰਾਸ ਟਰੈਕਚਰ ਫੰਡ ਅਤੇ ਸ਼੍ਰੀ ਸੋਹਣ ਟੀਮ ਮੈਂਬਰ ਵੱਲੋਂ ਟਮਾਟਰ ਦੇ ਜਿਮੀਦਾਰਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ ਗਈ , ਜਿਸ ਵਿੱਚ ਉਹਨਾਂ ਨੇ ਟਮਾਟਰ ਅਤੇ ਹੋਰ ਫਸਲਾਂ ਲਈ ਪ੍ਰੋਸੈਸਿੰਗ ਯੂਨਿਟ, ਕੋਲਡ ਸਟੋਰ ਅਤੇ ਮੰਡੀਕਰਨ ਆਦਿ ਲਈ ਹੋਰ ਨਵੇਂ ਪ੍ਰੋਜੈਕਟ ਅਤੇ ਸਕੀਮਾਂ ਬਾਰੇ ਜਾਣੂ ਕਰਵਾਇਆ।
ਡਾ. ਪਰਵਿੰਦਰ ਸਿੰਘ ਇੰਚਾਰਜ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਵੱਲੋਂ ਜਿਮੀਦਾਰਾਂ ਨੂੰ ਪੀ.ਏ.ਯੂ. ਲੁਧਿਆਣਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ ਅਤੇ ਟਮਾਟਰ ਦੀ ਖੇਤੀ ਤੇ ਹੋਰ ਸਬਜੀਆਂ ਦੀ ਸੁਰੱਖਿਅਤ ਖੇਤੀ ਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ, ਤੇ ਜਿਮੀਦਾਰਾਂ ਨੂੰ ਵੱਧ ਤੋਂ ਵੱਧ ਰਕਬਾ ਸੁਰੱਖਿਅਤ ਖੇਤੀ ਅਧੀਨ ਲਿਆਉਣ ਬਾਰੇ ਅਪੀਲ ਕੀਤੀ। ਡਾ. ਪਰਮਿੰਦਰ ਕੌਰ ਪੌਦਾ ਰੋਗ ਮਾਹਿਰ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਵੱਲੋਂ ਜਿਮੀਦਾਰਾਂ ਨੂੰ ਸਬਜੀਆਂ ਅਤੇ ਬਾਗਾਂ ਦੀਆਂ ਬੀਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਜਿਮੀਂਦਾਰਾਂ ਨੂੰ ਜਾਣਕਾਰੀ ਦਿੱਤੀ ਗਈ। ਸ੍ਰੀ ਰਵਿੰਦਰ ਸਿੰਘ, ਜੀ.ਡੀ. ਫੂਡਸ ਖਡੂਰ ਸਾਹਿਬ ਵੱਲੋਂ ਟਮਾਟਰਾਂ, ਮਿਰਚਾਂ, ਗਾਜਰਾਂ, ਨਾਖਾਂ ਆਦਿ ਦੀ ਪ੍ਰੋਸੈਸਿੰਗ ਬਾਰੇ ਦੱਸਿਆ ਗਿਆ ਅਤੇ ਇਹਨਾਂ ਫਸਲਾਂ ਦੀ ਫਰਮ ਵੱਲੋਂ ਕੀਤੀ ਗਈ ਖਰੀਦ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਕਵਲ ਜਗਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ ਵੱਲੋਂ ਨਰਸਰੀ ਪੈਦਾਵਾਰ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਜਸਪਾਲ ਸਿੰਘ ਢਿੱਲੌਂ ਸਹਾਇਕ ਡਾਇਰੈਕਟਰ ਬਾਗਬਾਨੀ ਵੱਲੋਂ ਆਏ ਹੋਏ ਮਹਿਮਾਨਾਂ ਤੇ ਜਿਮੀਦਾਰਾਂ ਦਾ ਧੰਨਵਾਦ ਕੀਤਾ ਗਿਆ। ਸ਼੍ਰੀ ਬਿਕਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਵੱਲੋਂ ਸਟੇਜ ਦਾ ਸੰਚਾਲਣ ਕੀਤਾ ਗਿਆ।
ਇਸ ਸਮੇਂ ਜਿਲੇ ਦੇ ਅਗਾਹਵਧੂ ਜਿਮੀਦਾਰ ਸ੍ਰੀ ਹਰਜਾਪ ਸਿੰਘ, ਸੇਵਾ ਸਿੰਘ ਉਬੋਕੇ, ਤਰਸੇਮ ਸਿੰਘ ਨੱਥੂਚੱਕ, ਅਮਰੀਕ ਸਿੰਘ ਖੱਬੇ ਡੋਗਰਾ, ਗੁਰ ਵਰਿਆਮ ਸਿੰਘ, ਗੁਰਜੰਟ ਸਿੰਘ, ਮਲਕੀਅਤ ਸਿੰਘ ਛਾਪਾ, ਬਲਜੀਤ ਸਿੰਘ ਮੱਲਾ, ਨਿਰਮਲ ਸਿੰਘ, ਹਰਦਿਆਲ ਸਿੰਘ ਖਾਰਾ, ਪੁਸ਼ਪਿੰਦਰ ਸਿੰਘ, ਕਰਮਜੀਤ ਸਿੰਘ, ਰਣਜੀਤ ਸਿੰਘ ਗੰਡੀਵਿੰਡ ਆਦਿ ਹਾਜਰ ਸਨ ਅਤੇ ਵਿਭਾਗ ਦੇ ਕਰਮਚਾਰੀ ਉਪ-ਨਿਰੀਖਕ ਖੁਸ਼ਹਾਲ ਸਿੰਘ, ਗੁਰਨਾਮ ਸਿੰਘ, ਰਾਜਬੀਰ ਸਿੰਘ, ਮਨਦੀਪ ਸਿੰਘ ਐਫ.ਸੀ, ਰਘਬੀਰ ਸਿੰਘ ਐਫ.ਸੀ, ਗੁਰਿੰਦਰਪਾਲ ਸਿੰਘ ਰੰਧਾਵਾ, ਜਪਜੀਤ ਸਿੰਘ, ਇੰਦਰਪਾਲ, ਮੈਡਮ ਸਨੇਹ ਲਤਾ, ਬਲਜੀਤ ਸਿੰਘ ਆਦਿ ਨੇ ਇਸ ਸੈਮੀਨਾਰ ਨੂੰ ਕਾਮਯਾਬ ਕਰਨ ਵਿੱਚ ਅਹਿਮ ਯੋਗਦਾਨ ਪਾਇਆ।