• Social Media Links
  • Site Map
  • Accessibility Links
  • English
Close

Two-week dairy training program to begin from July 21 – Deputy Director Dairy

Publish Date : 16/07/2025

ਦੋ ਹਫਤੇ ਦੀ ਡੇਅਰੀ ਸਿਖਲਾਈ ਪ੍ਰੋਗਰਾਮ 21 ਜੁਲਾਈ ਤੋਂ ਸ਼ੁਰੂ-ਡਿਪਟੀ ਡਾਇਰੈਕਟਰ ਡੇਅਰੀ

ਟ੍ਰੇਨਿੰਗ ਕਰਨ ਉਪਰੰਤ ਸਿਖਿਆਰਥੀਆਂ ਨੂੰ ਬੈਂਕਾਂ ਤੋਂ ਸਸਤੇ ਦਰਾਂ ‘ਤੇ  ਮੁਹੱਈਆ ਕਰਵਾਇਆ ਜਾਵੇਗਾ ਕਰਜ਼ਾ

ਤਰਨ ਤਾਰਨ, 16 ਜੁਲਾਈ:

ਮਾਨਯੋਗ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਸ਼੍ਰੀ ਗੁਰਮੀਤ ਸਿੰਘ ਖੁੱਡੀਆ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਸ਼੍ਰੀ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਵਰਿਆਮ ਸਿੰਘ ਦੀ ਰਹਿਨੁਮਾਈ ਹੇਠ ਡੇਅਰੀ ਫਾਰਮਰਾਂ ਨੂੰ ਸਵੈ ਰੋਜਗਾਰ ਸਕੀਮ ਅਧੀਨ ਡੇਅਰੀ ਦਾ ਧੰਦਾ ਸ਼ੁਰੂ ਕਰਨ ਲਈ ਦੋ ਹਫਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ ਮਿਤੀ 21 ਜੁਲਾਈ 2025 ਤੋਂ ਡੇਅਰੀ ਟ੍ਰੇਨਿੰਗ ਸੈਂਟਰ, ਤਰਨ ਤਾਰਨ ਵਿਖੇ ਚਲਾਇਆ ਜਾ ਰਿਹਾ ਹੈ ।
ਇਸ ਸਿਖਲਾਈ ਦੀ ਯੋਗਤਾ ਪੰਜਵੀ ਪਾਸ ਰੱਖੀ ਗਈ ਹੈ, ਸਿਖਿਆਰਥੀ ਦੀ ਉਮਰ 18 ਤੋਂ 55 ਸਾਲ ਦੇ ਦਰਮਿਆਨ ਹੋਵੇ ਅਤੇ ਸਿਖਿਆਰਥੀ ਪੇਂਡੂ ਇਲਾਕੇ ਦਾ ਵਸਨੀਕ ਹੋਵੇ । ਇਸ ਟ੍ਰੇਨਿੰਗ ਵਿੱਚ ਸਿਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਖਾਦ-ਖੁਰਾਕ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਦੀ ਜਾਣਕਾਰੀ ਦਿੱਤੀ ਜਾਵੇਗੀ । ਇਸ ਟ੍ਰੇਨਿੰਗ ਦੀ ਫੀਸ ਜਨਰਲ ਵਰਗ ਲਈ 1000/- ਰੁਪਏ ਅਤੇ ਅਨੁਸੂਚਿਤ ਜਾਤੀ ਲਈ 750/- ਰੁਪਏ ਰੱਖੀ ਗਈ ਹੈ । ਚਾਹਵਾਨ ਸਿਖਿਆਰਥੀ ਪੜਾਈ ਦਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ ਫੋਟੋ ਅਤੇ ਅਨੁਸੂਚਿਤ ਜਾਤੀ ਸਰਟੀਫਿਕੇਟ ਨਾਲ ਲੈ ਕੇ ਸਬੰਧਿਤ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹਨ ।
ਟ੍ਰੇਨਿੰਗ ਕਰਨ ਉਪਰੰਤ ਸਿਖਿਆਰਥੀਆਂ ਨੂੰ ਬੈਂਕਾਂ ਤੋਂ ਸਸਤੇ ਦਰਾਂ ਤੇ ਕਰਜਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਰਕਾਰ ਵੱਲੋਂ ਜਨਰਲ ਕੈਟਾਗਰੀ ਲਈ 25% ਸਬਸਿਡੀ ਅਤੇ ਅਨੁਸੂਚਿਤ ਵਰਗ ਲਈ 33% ਸਬਸਿਡੀ ਦਵਾਈ ਜਾਵੇਗੀ । ਵਧੇਰੇ ਜਾਣਕਾਰੀ ਲਈ ਚਾਹਵਾਨ ਮੋਬਾਈਲ ਨੰ. 83609-06797, 94177-66062 ਅਤੇ 83609-06797  ਤੇ ਸੰਪਰਕ ਕਰ ਸਕਦੇ ਹਨ