Important meeting regarding ‘Khedan Watan Punjab 2025’ Season 04 under the chairmanship of Additional Deputy Commissioner Development

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਪ੍ਰਧਾਨਗੀ ਹੇਠ ‘ਖੇਡਾਂ ਵਤਨ ਪੰਜਾਬ ਦੀਆਂ 2025’ ਸੀਜਨ 04 ਸਬੰਧੀ ਅਹਿਮ ਮੀਟਿੰਗ
ਤਰਨ ਤਾਰਨ, 25 ਅਗਸਤ:
ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ 2025’ ਸੀਜਨ 04 ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਲ੍ਹਾ ਤਰਨ ਤਾਰਨ ਦੀਆਂ ਬਲਾਕ ਪੱਧਰੀ ਖੇਡਾਂ ਦੀਆਂ ਤਿਆਰੀਆਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਆਰ. ਡੀ) ਤਰਨ ਤਾਰਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਪੇਂਡੂ ਵਿਕਾਸ ਭਵਨ ਦੇ ਮੀਟਿੰਗ ਹਾਲ ਤਰਨ ਤਾਰਨ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਵੱਲੋਂ ਖੇਡਾਂ ਵਿੱਚ ਵੱਧ ਤੋ ਵੱਧ ਭਾਗ ਲੈਣ ਲਈ ਖਿਡਾਰੀ ਖਿਡਾਰਨਾਂ ਨੂੰ ਉਤਸ਼ਾਹਿਤ ਕਰਨ ਲਈ ਸਮੂਹ ਖੇਡ ਕਨਵੀਨਰ ਨੂੰ ਕਿਹਾ ਗਿਆ। ਬਲਾਕ ਪੱਧਰੀ ਖੇਡਾਂ ਮਿਤੀ 05 ਸੰਤਬਰ ਤੋਂ 13 ਸਤੰਬਰ 2025 ਤੱਕ ਕਰਵਾਈਆਂ ਜਾਣਗੀਆਂ।
ਜਿਸ ਵਿੱਚ ਐਥਲੈਟਿਕਸ, ਕਬੱਡੀ ਨੈਸ਼ਨਲ, ਕਬੱਡੀ ਸਰਕਲ ਸਟਾਇਲ, ਖੋਹ-ਖੋਹ ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸਿੰਗ, ਫੁੱਟਬਾਲ ਗੇਮਾਂ ਹੋਣਗੀਆਂ। ਇਹਨਾਂ ਖੇਡਾਂ ਵਿੱਚ ਉਮਰ ਵਰਗ ਇਸ ਪ੍ਰਕਾਰ ਹੋਣਗੇ, ਐਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ ਗੇਮਾਂ ਵਿੱਚ ਅੰਡਰ 14 ਸਾਲ ਤੋਂ 70 ਸਾਲ ਤੋਂ ਉੱਪਰ ਤੱਕ ਦੇ ਸਾਰੇ ਐਥਲੀਟ ਭਾਗ ਲੈ ਸਕਣਗੇ।
ਫੁੱਟਬਾਲ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ ਅਤੇ ਖੋਹ-ਖੋਹ ਖੇਡ ਵਿੱਚ ਅੰਡਰ 14 ਸਾਲ ਤੋਂ 40 ਸਾਲ ਤੱਕ ਦੇ ਖਿਡਾਰੀ/ਖਿਡਾਰਨ ਭਾਗ ਲੈ ਸਕਦੇ ਹਨ। ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਆਨਲਾਈਨ https:/sports.punjab.gov.in ਪੋਰਟਲ ‘ਤੇ ਆਪਣੇ ਆਪ ਨੂੰ ਇਸ ਲਿੰਕ ‘ਤੇ ਰਜਿਸਟਰਡ ਕਰ ਸਕਦੇ ਹਨ।
ਖੇਡਾਂ ਵੈਨਿਊ ਉੱਪਰ ਖਿਡਾਰੀ ਆਪਣੇ ਰਜਿਸਟ੍ਰੇਸ਼ਨ ਦਾ ਪਰੂਫ ਨਾਲ ਲੈ ਕੇ ਆਉਣਗੇ। ਬਲਾਕ ਪੱਟੀ ਦਾ ਖੇਡ ਵੈਨਿਊ ਮਲਟੀ ਪਰਪਜ਼ ਸਪੋਰਟਸ ਸਟੇਡੀਅਮ ਪੱਟੀ, ਬਲਾਕ ਚੋਹਲਾ ਸਾਹਿਬ ਦਾ ਖੇਡ ਵੈਨਿਊ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ, ਬਲਾਕ ਵਲਟੋਹਾ ਦਾ ਖੇਡ ਵੈਨਿਊ ਸ਼ਹੀਦ ਹਵਾਲਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ, ਬਲਾਕ ਨੌਸ਼ਹਿਰਾ ਪੰਨੂਆਂ ਦਾ ਖੇਡ ਵੈਨਿਊ ਸ. ਬਲਬੀਰ ਸਿੰਘ ਸਪੋਰਟਸ ਸਟੇਡੀਅਮ ਨੌਸ਼ਹਿਰਾ ਪੰਨੂਆਂ, ਬਲਾਕ ਗੰਡੀਵਿੰਡ ਖਾਲਸਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ, ਬਲਾਕ ਤਰਨ ਤਾਰਨ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਸਟੇਡੀਅਮ ਤਰਨ ਤਾਰਨ, ਬਲਾਕ ਖਡੂਰ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ, ਬਲਾਕ ਭਿੱਖੀਵਿੰਡ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਹੂਵਿੰਡ ਵਿੱਚ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾਣਗੀਆਂ।