Civil Surgeon held a special meeting with the District Drug Inspector and office bearers of the Chemist Association
Publish Date : 24/09/2025

ਸਿਵਲ ਸਰਜਨ ਨੇ ਜਿਲਾ ਡਰੱਗ ਇੰਸਪੈਕਟਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਇੱਕ ਕੀਤੀ ਵਿਸ਼ੇਸ਼ ਮੀਟਿੰਗ
ਤਰਨ ਤਾਰਨ, 18 ਸਤੰਬਰ
ਅੱਜ ਸਿਵਲ ਸਰਜਨ ਨੇ ਜਿਲਾ ਤਰਨ ਤਾਰਨ ਅਤੇ ਜਿਲਾ ਡਰੱਗ ਇੰਸਪੈਕਟਰ ਸ. ਹਰਪ੍ਰੀਤ ਸਿੰਘ ਕਲਸੀ ਅਤੇ ਜਿਲਾ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਜਿਸ ਵਿੱਚ ਕੈਮਿਸਟ ਵੀਰਾਂ ਨੂੰ ਐਮਟੀਪੀ ਕਿੱਟਾਂ ਸਬੰਧੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਕਿ ਕੋਈ ਵੀ ਕੈਮਿਸਟ ਐਮਟੀਪੀ ਕਿੱਟਾਂ ਦੀ ਦੁਰਵਰਤੋਂ ਕਰਦਾ ਨਾ ਪਾਇਆ ਜਾਵੇ ਅਤੇ ਬਿਨਾਂ ਬਿੱਲ ਅਤੇ ਡਾਕਟਰ ਦੀ ਪਰਚੀ ਤੋਂ ਬਿਨਾਂ ਐਮਟੀਪੀ ਕਿੱਟਾਂ ਦੀ ਵਿਕਰੀ ਗੈਰ ਕਾਨੂੰਨੀ ਮੰਨੀ ਜਾਵੇਗੀ ਅਤੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।