A 10-day training course has been started in the district to provide employment under ‘Mission Sunihri’.
ਜਿਲ੍ਹੇ ਵਿਚ ‘ਮਿਸ਼ਨ ਸੁਨਿਹਰੀ’ ਤਹਿਤ ਰੋਜ਼ਗਾਰ ਮੁਹੱਇਆ ਕਰਵਾਉਣ ਲਈ 10 ਦਿਨ ਦਾ ਸਿਖਲਾਈ ਕੋਰਸ ਸ਼ੁਰੂ
-ਨੌਜਵਾਨਾਂ ਨੂੰ ਪੈਰਾਂ ਸਿਰ ਕਰਨਾ ਸਰਕਾਰ ਦੀ ਪਹਿਲੀ ਤਰਜੀਹ-ਡਿਪਟੀ ਕਮਿਸ਼ਨਰ
ਤਰਨਤਾਰਨ, 3 ਅਗਸਤ ( )-ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਲਈ ਤਿਆਰੀ ਕਰਨ ਦਾ ਸੱਦਾ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ ਨੌਜਵਾਨਾਂ ਤੇ ਲੜਕੀਆਂ ਨੂੰ ਆਪਣੇ ਪੈਰਾਂ ਸਿਰ ਕਰਨ ਲਈ ‘ਮਿਸ਼ਨ ਸੁਨਿਹਰੀ’ ਤਹਿਤ ਵਿਸੇਸ਼ ਸਿਖਲਾਈ ਮੁਫ਼ਤ ਦਿੱਤੀ ਜਾ ਰਹੀ ਹੈ। 10 ਦਿਨਾਂ ਦੇ ਇਸ ਕੋਰਸ ਦਾ ਮੁੱਖ ਮਕਸਦ 12ਵੀਂ ਅਤੇ ਗਰੈਜੂਏਟ ਪਾਸ ਬੇਰੁਜ਼ਗਾਰਾਂ ਨੂੰ ਨਿੱਜੀ ਖੇਤਰ ਵਿਚ ਕਸਟਮ ਕੇਅਰ ਐਗਜ਼ੀਕਿਊਟਵ, ਸੇਲਜ਼ ਐਗਜ਼ੀਕਿਊਟਿਵ ਅਤੇ ਹੋਰ ਦਫਤਰੀ ਕੰਮਾਂ ਵਿਚ ਰੋਜ਼ਗਾਰ ਲੈਣ ਲਈ ਤਿਆਰ ਕਰਨਾ ਹੈ। ਉਨਾਂ ਦੱਸਿਆ ਕਿ ਸਾਡੇ ਮਾਹਿਰ ਇੰਨਾ ਨੂੰ 10 ਦਿਨਾਂ ਵਿਚ ਕਮਿਊਨੀਕੇਸ਼ਨ, ਸਾਫਟ ਸਕਿਲ, ਬੋਲ-ਚਾਲ ਲਈ ਅੰਗਰੇਜ਼ੀ ਭਾਸ਼ਾ, ਵਰਤੋਂ-ਵਿਵਹਾਰ ਆਦਿ ਸਿਖਾਉਣਗੇ, ਜਿਸ ਨਾਲ ਇਹ ਅਸਾਨੀ ਨਾਲ ਵੱਖ-ਵੱਖ ਕੰਪਨੀਆਂ ਵਿਚ 10 ਤੋਂ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਦੀ ਨੌਕਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਜਿਲ੍ਹਾ ਰੋਜ਼ਗਾਰ ਬਿਊਰੋ ਦੇ ਮੁਖੀ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਸੂਬੇ ਭਰ ਵਿਚ 1000 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਆਕਰਸ਼ਕ ਤਨਖਾਹਾਂ ਉਤੇ ਮੁਹੱਇਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਤਰਨਤਾਰਨ ਜਿਲ੍ਹੇ ਦੇ ਯੋਗ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਇਸ ਮੌਕੇ ਦਾ ਲਾਭ ਮਿਲੇ। ਉਨਾਂ ਦੱਸਿਆ ਕਿ 10 ਦਿਨਾਂ ਦੀ ਇਸ ਸਿਖਲਾਈ ਤੋਂ ਬਾਅਦ 16 ਅਗਸਤ ਤੋਂ ਇੰਨਾਂ ਬੱਚਿਆਂ ਲਈ ਪਲੇਸਮੈਂਟ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨਾਂ ਜਿਲ੍ਹੇ ਦੇ 12ਵੀਂ ਪਾਸ ਤੇ ਗਰੈਜੂਏਟ ਨੌਜਵਾਨਾਂ ਤੇ ਲੜਕੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਾਡੇ ਸਿਖਲਾਈ ਕੋਰਸ ਵਿਚ ਆਉਣ। ਉਨਾਂ ਦੱਸਿਆ ਕਿ ਇਹ ਕੋਰਸ ਜਿਲ੍ਹਾ ਪ੍ਰਸਾਸ਼ਨ ਵੱਲੋ ਮੁਫ਼ਤ ਕਰਵਾਇਆ ਜਾ ਰਿਹਾ ਹੈ ਅਤੇ ਕੋਈ ਵੀ ਬੱਚਾ ਇਸ ਸਬੰਧੀ ਹੋਰ ਜਾਣਕਾਰੀ ਫੋਨ ਨੰਬਰ 77173-97013 ਜਾਂ ਜਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਦੇ ਕਮਰਾ ਨੰਬਰ 115 ਤੋਂ ਆ ਕੇ ਲੈ ਸਕਦਾ ਹੈ।