A clean survey conducted in September 2019 across India made Tarn Taran the first District in Punjab-Deputy Commissioner
Publish Date : 22/11/2019

ਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਬੰਤਰ 2019 ਵਿੱਚ ਪੂਰੇ ਭਾਰਤ ਵਿੱਚ ਕਰਵਾਏ ਗਏ ਸਵੱਛ ਸਰਵੇਖਣ ਵਿੱਚ ਜ਼ਿਲ੍ਹਾ ਤਰਨ ਤਾਰਨ ਪੰਜਾਬ ਵਿੱਚੋਂ ਪਹਿਲੇ ਸਥਾਨ ‘ਤੇ-ਡਿਪਟੀ ਕਮਿਸ਼ਨਰ
ਤਰਨ ਤਾਰਨ, 22 ਨਵੰਬਰ :
ਭਾਰਤ ਸਰਕਾਰ ਵਲੋੋ ਸਵੱਛ ਸਰਵੇਖਣ, ਸਬੰਤਰ 2019 ਵਿੱਚ ਪੂਰੇ ਭਾਰਤ ਵਿੱਚ ਕਰਵਾਇਆ ਗਿਆ ਜਿਸ ਤਹਿਤ ਪਿੰਡਾ ਵਿੱਚ ਸਾਫ ਸਫਾਈ,ਪਖਾਨਿਆ ਦੀ ਵਰਤੋੋ ਅਤੇ ਸਾਫ ਸੁਫਾਈ, ਸਕੂਲ, ਆਗਨਵਾੜੀ ਅਤੇ ਸਿਹਤ ਕੇਦਂਰਾ ਵਿੰਚ ਪਖਾਨਿਆ ਦੀ ਵਰਤੋ ਅਤੇ ਸਾਫ ਸਫਾਈ ਦਾ ਮੁਲਾਂਕਣ ਕੀਤਾ ਗਿਆ ਅਤੇ ਪਿੰਡਾਂ ਦੀ ਦਰਜਾਬੰਦੀ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਤਰਨ ਤਾਰਨ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ ‘ਤੇ ਰਿਹਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਜ਼ਿਲ੍ਹਾ ਤਰਨ ਤਾਰਨ ਦੇ 36986 ਲਾਭਪਤਾਰੀਆਂ ਦੀ ਪਹਿਚਾਣ ਕੀਤੀ ਗਈ, ਜਿਨਾਂ ਦੇ ਘਰਾਂ ਵਿੱਚ ਪਖਾਨਾ ਬਣਾਉਣ ਦੀ ਸਹੂਲਤ ਦਿੱਤੀ ਜਾਣੀ ਹੈ।ਉਹਨਾਂ ਦੱਸਿਆ ਕਿ ਹੁਣ ਤੱਕ ਯੋਗ ਲਾਭਪਤਾਰੀਆਂ ਦੇ ਖਾਤੇ ਵਿੱਚ 42 ਕਰੋੋੜ ਰੁਪਏ ਦੀ ਰਾਸ਼ੀ ਪਖਾਨੇ ਬਣਾਉਣ ਲਈ ਦਿੱਤੀ ਜਾ ਚੁੱਕੀ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 34515 ਲਾਭਪਤਾਰੀਆਂ ਵੱਲੋਂ ਪਖਾਨਾ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਰਹਿੰਦੇ ਘਰਾਂ ਵਿੱਚ ਪਾਖਨੇ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਲਾਭਪਤਾਰੀਆਂ ਨੂੰ ਇਸ ਯੋੋਜਨਾ ਅਧੀਨ 15000 ਰੁਪਏ ਪਖਾਨੇ ਦਾ ਨਿਰਮਾਣ ਕਰਨ ਲਈ 3 ਕਿਸ਼ਤਾ ਵਿੱਚ 5000 ਰੁਪਏ ਪ੍ਰਤੀ ਕਿਸਤ ਦੇ ਹਿਸਾਬ ਨਾਲ ਦਿੱਤੇ ਜਾਦੇ ਹਨ।
—————