A country whose women are empowered will be stronger – S. Manjinder Singh Lalpura

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਤਰਨ ਤਾਰਨ
ਜਿਸ ਦੇਸ਼ ਦੀ ਔਰਤ ਸ਼ਸ਼ਕਤ ਹੋਵੇਗੀ, ਉਹ ਦੇਸ਼ ਉਨ੍ਹਾਂ ਹੀ ਮਜਬੂਤ ਹੋਵੇਗਾ-ਸ. ਮਨਜਿੰਦਰ ਸਿੰਘ ਲਾਲਪੁਰਾ
ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਔਰਤਾਂ ਦੀ ਸਿਹਤ ਤੇ ਰੋਜ਼ਗਾਰ ਲਈ ਲਗਾਏ ਗਏ ਮੈਗਾ ਕੈਂਪ ਦੌਰਾਨ ਵਿਧਾਇਕ ਸ. ਮਨਜਿੰਦਰ ਸਿੰਘ ਲਾਲਪੁਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਜਿਲ੍ਹੇ ਦੀਆਂ ਹੋਣਹਾਰ ਬੇਟੀਆਂ ਅਤੇ ਮਹਿਲਾਵਾਂ ਨੂੰ ਵੀ ਕੀਤਾ ਗਿਆ ਸਨਮਾਨਿਤ
ਤਰਨ ਤਾਰਨ, 07 ਮਾਰਚ:
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ. ਐਸ. ਦੇ ਦਿਸ਼ਾ ਨਰਦੇਸ਼ਾਂ ਹੇਠ ਅਤੇ ਸ਼੍ਰੀ ਰਾਹੁਲ ਅਰੋੜਾ ਜਿਲ੍ਹਾ ਪ੍ਰੋਗਰਾਮ ਅਫ਼ਸਰ ਤਰਨ ਤਾਰਨ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲਾਦੀਨਪੁਰ ਵਿਖੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਅਧੀਨ ਜਿਲ੍ਹਾ ਪੱਧਰੀ ਔਰਤਾਂ ਦੀ ਸਿਹਤ ਅਤੇ ਰੋਜ਼ਗਾਰ ਲਈ ਮੈਗਾ ਕੈਂਪ ਲਗਾਇਆ ਗਿਆ, ਜਿਸ ਵਿੱਚ ਸ. ਮਨਜਿੰਦਰ ਸਿੰਘ ਲਾਲਪੁਰਾ ਐਮ. ਐਲ. ਏ. ਹਲਕਾ ਖਡੂਰ ਸਾਹਿਬ ਮੁੱਖ ਮਹਿਮਾਨ ਵਜੋਂ ‘ਤੇ ਸ਼ਾਮਿਲ ਹੋਏ।
ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮਹਿਲਾਵਾਂ ਦੇ ਸ਼ਸਕਤੀ-ਕਰਨ ਲਈ ਸ਼ੈਲਫ਼ ਹੈਲਪ ਗਰੁੱਪ, ਰੋਜ਼ਗਾਰ ਦਫ਼ਤਰ, ਬੈਂਕਾਂ ਵੱਲੋਂ ਸਟਾਲ ਵੀ ਲਗਾਈਆਂ ਗਈਆਂ।
ਇਸ ਤੋਂ ਇਲਾਵਾਂ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਵਲੋਂ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀਮਤੀ ਅਨੀਤਾ ਰੰਜਨ ਵਲੋਂ ਔਰਤਾਂ ਅਤੇ ਲੜਕੀਆਂ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਨੂੰ ਵਨ ਸਟਾਪ ਸੈਂਟਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਕੈਂਪ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਿਹਤ ਵਿਭਾਗ, ਮੁੱਖ ਮੰਤਰੀ ਯੋਗਸ਼ਾਲਾ, ਜ਼ਿਲ੍ਹਾ ਰੋਜਗਾਰ ਦਫ਼ਤਰ, ਪੋਸਟ ਆਫਿਸ, ਜਰਨਲ ਮੈਨਜਰ ਜ਼ਿਲ੍ਹਾ ਉਦਯੋਗ ਤਰਨ ਤਾਰਨ ਵਲੋਂ ਵੀ ਸਟਾਲ ਲਗਾਈ ਗਈ। ਇਸ ਮੈਗਾ ਕੈਂਪ ਵਿੱਚ ਸਿਹਤ ਵਿਭਾਗ ਵਲੋਂ ਫ੍ਰੀ ਕੈਂਸਰ ਸਕੇਨਿੰਗ, ਬਲਡ ਚੈੱਕਅੱਪ, ਬਲਡ ਪ੍ਰੇਸ਼ਰ, ਸ਼ੂਗਰ ਟੈਸਟ ਅਤੇ ਹੋਰ ਲੋੜੀਂਦਾ ਚੈੱਕ-ਅੱਪ ਗਰਭ ਨਿਰੋਧਕ ਢੰਗ, ਬਾਂਝਪਨ, ਮਾਹਵਾਰੀ, ਕਿਸ਼ੋਰੀ ਸ਼ਕਤੀ, ਸਬੰਧੀ ਜਾਣਕਾਰੀ ਦਿੱਤੀ ਗਈ। ਔਰਤਾਂ ਦੇ ਰੋਜਗਾਰ ਉਪਲੱਬਧ ਕਰਾਉਣ ਲਈ ਬੈਂਕਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਲੋੜੀਂਦਾ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੈਗਾ ਕੈਂਪ ਵਿੱਚ ਜਿਲ੍ਹੇ ਦੀ ਹੋਣਹਾਰ ਬੇਟੀਆਂ ਅਤੇ ਮਹਿਲਾਵਾਂ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਦੇ ਮੱਲ੍ਹਾ ਮਾਰੀਆਂ ਅਤੇ ਉੱਚ ਅਹੁਦਿਆਂ ਤੇ ਆਪਣੀ ਸੇਵਾਵਾਂ ਨਿਭਾ ਰਹੀਆਂ ਹਨ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਮਨਜਿੰਦਰ ਸਿੰਘ ਲਾਲਪੁਰਾ ਐਮ. ਐਲ. ਏ. ਹਲਕਾ ਖਡੂਰ ਸਾਹਿਬ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਸ ਦੇਸ਼ ਦੀ ਔਰਤ ਸ਼ਸ਼ਕਤ ਹੋਵੇਗੀ, ਉਹ ਦੇਸ਼ ਉਨ੍ਹਾਂ ਹੀ ਮਜਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ, ਸਿੱਖਿਆ ਅਤੇ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਨਾਲ ਹੀ ਦੇਸ਼ ਅਤੇ ਸਮਾਜ ਤਰੱਕੀ ਕਰ ਸਕਦਾ ਹੈ। ਇਸ ਮੌਕੇ ਉਨ੍ਹਾਂ ਔਰਤਾਂ ਅਤੇ ਲੜਕੀਆਂ ਨੂੰ ਇਸ ਕੈਂਪ ਰਾਹੀ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਔਰਤਾਂ ਅਤੇ ਲੜਕੀਆਂ ਨੂੰ ਪਹਿਲ ਦੇ ਆਧਾਰ ਤੇ ਸੁਰੱਖਿਆ, ਸਿੱਖਿਆ ਅਤੇ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਮੇਸ਼ਾ ਪਹਿਲ ਕਦਮੀ ਕੀਤੀ ਹੈ ਅਤੇ ਇਸੇ ਤਰ੍ਹਾਂ ਦੇ ਕੈਂਪ ਲਗਾਤਾਰ ਲਗਾਏ ਜਾਣਗੇ ਅਤੇ ਮੌਕੇ ‘ਤੇ ਹੀ ਸਹਾਇਤਾ ਮੁਹੱਈਆ ਕਰਵਾਈਆ ਜਾਣਗੀਆਂ।
ਸ਼੍ਰੀ ਰਾਹੁਲ ਅਰੋੜਾ ਜਿਲ੍ਹਾ ਪ੍ਰੋਗਰਾਮ ਅਫ਼ਸਰ ਤਰਨ ਤਾਰਨ ਨੇ ਦੱਸਿਆ ਕਿ ਡਾ. ਬਲਜੀਤ ਕੌਰ ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਵਿੱਚ ਔਰਤਾਂ ਅਤੇ ਲੜਕੀਆਂ ਦੀ ਸਿਹਤ ਸੁਰੱਖਿਆ ਅਤੇ ਰੋਜ਼ਗਾਰ ਲਈ ਇਸ ਤਰ੍ਹਾਂ ਦੇ ਮੈਗਾ ਕੈਂਪ ਲਗਾਏ ਜਾ ਰਹੇ ਹਨ, ਜਿਸ ਦਾ ਲਾਭ ਹਰ ਕੋਈ ਔਰਤ ਅਤੇ ਲੜਕੀ ਪ੍ਰਾਪਤ ਕਰ ਸਕਦੀ ਹੈ । ਜਿਲ੍ਹੇ ਵਿੱਚ ਔਰਤਾਂ ਅਤੇ ਲੜਕੀਆਂ 0 ਤੋਂ 18 ਸਾਲ ਦੇ ਬੱਚਿਆਂ ਲਈ ਚਲਾਈ ਜਾ ਰਹੀ ਸਕੀਮਾਂ ਬਾਰੇ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰ 318 ਤੀਜੀ ਮੰਜ਼ਿਲ ਤੇ ਸਥਾਪਿਤ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
———