A district level awareness seminar was organized on World Zoonoses Day.
ਵਿਸ਼ਵ ਜੂਨੋਸਿਸ ਡੇਅ ਤੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਆਪਣੇ ਪਾਲਤੂ ਜਾਨਵਰਾਂ ਨਾਲ ਅਸੁੱਰਖਿਅਤ ਸੰਪਰਕ ਨਾਂ ਰੱਖੋ: ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ
ਤਰਨਤਾਰਨ 6 ਜੁਲਾਈ ਵਿਸ਼ਵ ਜੂਨੋਸਿਸ ਡੇਅ ਮੌਕੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਜੀ ਦੇ ਵਲੋਂ ਜਿਲਾ੍ਹ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਅਜੌਕੇ ਸਮਾਜ ਵਿਚ ਪਾਲਤੂ ਜਾਨਵਰਾਂ ਨੂੰ ਘਰਾਂ ਵਿਚ ਰਖਣਾਂ ਇਕ ਆਮ ਗਲ ਹੈ, ਪਰ ਜੂਨੋਟਿਕ ਬੀਮਾਰੀਆ ਜੋ ਕਿ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲਦਿਆਂ ਹਨ, ਇਹ ਵੀ ਹੁਣ ਆਮ ਦੇਖਣ ਨੂੰ ਮਿਲ ਰਹੀਆਂ ਹਨ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ।ਇਸੇ ਲਈ ਇਹਨਾਂ ਜੂਨੋਟਿਕ ਬੀਮਾਰੀਆਂ ਤੋਂ ਆਮ ਲੋਕਾਂ ਨੂੰ ਸੁਚੇਤ ਕਰਨ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਵਿਸ਼ਵ ਜੂਨੋਸਿਸ ਡੇਅ ਮਨਾਇਆ ਜਾਂਦਾ ਹੈ।ਜੂਨੋਸਿਸ ਜਨਿਵਰਾਂ ਤੋਂ ਮੱਨੁਖਾਂ ਵਿਚ ਫੈਲਣ ਵਾਲੀਆਂ ਗੰਭੀਰ ਬੀਮਾਰੀਆਂ ਹਨ, ਜੋ ਕਿ ਵਾਇਰਸ, ਬੈਕਟੀਰੀਆ, ਫੰਗਸ, ਪਰੀਜੀਵੀ ਅਤੇ ਕੀੜੇਆਂ ਆਦਿ ਨਾਲ ਫੈਲਦੀਆਂ ਹਨ।ਇਬੋਲਾ, ਸਵਾਈਨ ਫਲੂ, ਹਲਕਾਅ ਅਤੇ ਕਰੋਨਾਂ ਵਰਗੇ ਘਾਤਕ ਰੋਗ ਵੀ ਜੂਨੋਸਿਸ ਬੀਮਾਰੀਆਂ ਦੀਆ ਕੁਝ ਉਦਾਹਰਣਾਂ ਹਨ।ਜਾਨਵਰਾਂ ਤੋਂ ਫੈਲਣ ਵਾਲੀਆਂ ਇਹਨਾਂ ਬੀਮਾਰੀਆਂ ਤੋਂ ਬੱਚਣ ਲਈ ਸਾਰੇ ਜਾਨਵਰਾਂ ਨੂੰ ਛੁਹਣ ਤੋਂ ਬਾਦ ਤੁਰੰਤ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ ਕਰਨਾਂ ਚਾਹਿਦਾ ਹੈ ਅਤੇ ਜਾਨਵਰਾਂ ਦੇ ਨਾਲ ਅਸੁਰੱਖਿਅਤ ਸੰਪਰਕ ਤੋਂ ਬਚਣਾਂ ਚਾਹਿਦਾ ਹੈ ਅਤੇ ਆਪਣੇ ਪਾਲਤੂ ਜਾਨਵਰਾਂ ਦੀ ਸਮੇਂ ਸਮੇਂ ਤੇ ਵੈਕਸਿਨੇਸ਼ਨ, ਮਾਹਿਰ ਡਾਕਟਰਾਂ ਪਾਸੋਂ ਜਾਂਚ ਅਤੇ ਸਾਫ ਸਫਾਈ ਦਾ ਧਿਆਨ ਰਖਣਾਂ ਚਾਹੀਦਾ ਹੈ।ਇਸ ਅਵਸਰ ਤੇ ਵਿਸ਼ਵ ਜੂਨੋਸਿਸ ਡੇਅ ਤੇ ਜਾਗਰੂਕਤਾ ਬੈਨਰ ਵੀ ਜਾਰੀ ਕੀਤੇ। ਇਸ ਮੌਕੇ ਤੇ ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਜਿਲਾ੍ਹ ਸਿਹਤ ਅਫਸਰ ਡਾ ਸੁਖਦੀਪ ਕੌਰ, ਡਾ ਜੇ.ਐਸ.ਗਿਲ, ਜਿਲਾ੍ਹ ਐਪੀਡਿਮੋਲੋਜਿਸਟ ਡਾ ਸਿਮਰਨ ਕੌਰ ਕੌਰ, ਐਪੀਡਿਮੋਲੋਜਿਸਟ ਡਾ. ਅਮਨਦੀਪ ਸਿੰਘ, ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਜਿਲਾ੍ਹ ਐਮ.ਈ.ਆਈ.ਉ. ਅਮਰਦੀਪ ਸਿੰਘ,ਆਰੂਸ਼ ਭੱਲਾ ਅਤੇ ਸਮੂਹ ਸਟਾਫ ਹਾਜਰ ਸੀ।