Close

A fine of Rs 500 will be levied for not wearing a mask and spitting in public places, Violation of home quarantine will result in a fine of Rs 2,000 Order issued by District Magistrate Tarn Taran

Publish Date : 30/05/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਨਤਕ ਸਥਾਨਾਂ ‘ਤੇ ਮਾਸਕ ਨਾ ਪਹਿਨਣ ਅਤੇ ਥੁੱਕਣ ‘ਤੇ ਲੱਗੇਗਾ 500 ਰੁਪਏ ਜੁਰਮਾਨਾ 
ਘਰ ਵਿੱਚ ਇਕਾਂਤਵਾਸ ਦੀ ਉਲੰਘਣਾ ਕਰਨ ‘ਤੇ ਹੋਵੇਗਾ 2000 ਰੁਪਏ ਦਾ ਜੁਰਮਾਨਾ
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਵੱਲੋਂ ਹੁਕਮ ਜਾਰੀ
ਤਰਨ ਤਾਰਨ, 29 ਮਈ :
ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਕੋਵਿਡ-19 ਦੀ ਰੋਕਥਾਮ ਲਈ ਜਾਰੀ ਹਦਾਇਤਾਂ/ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਜੋ ਰੋਕਾ/ ਜੁਰਮਾਨੇ ਲਗਾਏ ਗਏ ਹਨ, ਉਹਨਾਂ ਨੂੰ ਹੋਰ ਸਖਤ/ਵਧਾਇਆ ਜਾਣਾ ਜ਼ਰੂਰੀ ਹੈ।ਇਸ ਸਬੰਧੀ ਜ਼ਿਲਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤੇ ਐਪੀਡੈਮੀਕ ਡਸੀਜ ਐਕਟ 1897 ਦੈ ਸੈਕਸ਼ਨ 12 (9) ਦੇ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।
1. ਜਨਤਕ ਸਥਾਨਾਂ ‘ਤੇ ਮਾਸਕ ਨਾ ਪਹਿਨਣ ‘ਤੇ 500 ਰੁਪਏ ਦਾ ਜੁਰਮਾਨਾ।
2. ਘਰ ਵਿੱਚ ਇਕਾਂਤਵਾਸ ਦੀ ਉਲੰਘਣਾ ਕਰਨ ‘ਤੇ 2000 ਰੁਪਏ ਦਾ ਜੁਰਮਾਨਾ।
3. ਜਨਤਕ ਸਥਾਨ ‘ਤੇ ਥੁੱਕਣ ‘ਤੇ 500 ਰੁਪਏ ਦਾ ਜੁਰਮਾਨਾ।
4. ਦੁਕਾਨਾਂ/ਵਪਾਰਿਕ ਸਥਾਨਾਂ ਤੇ ਮਾਲਕਾਂ ਵੱਲੋ ਸਮਾਜਿਕ ਦੂਰੀ (ਸੋਸ਼ਲ ਡਿਸਟੈਸਿੰਗ) ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ 2000 ਰੁਪਏ ਜ਼ੁਰਮਾਨਾ।
5. ਆਵਾਜਾਈ ਦੇ ਸਾਧਨ/ਵਹੀਕਲ ਦੇ ਮਾਲਕ ਵੱਲੋ ਸਮਾਜਿਕ ਦੂਰੀ (ਸੋਸ਼ਲ ਡਿਸਟੈਸਿੰਗ) ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਹੇਠ ਲਿਖੇ ਅਨੁਸਾਰ ਜੁਰਮਾਨਾ ਹੋਵੇਗਾ।
ੳ) ਬੱਸਾਂ ਸਬੰਧੀ 3000 ਰੁਪਏ।
ਅ) ਕਾਰਾਂ ਸਬੰਧੀ 2000 ਰੁਪਏ।
ੲ) ਆਟੋ ਰਿਕਸ਼ਾ/ਦੋ ਪਹੀਆਂ ਵਾਹਨ ਸਬੰਧੀ 500 ਰੁਪਏ।
ਇਹ ਹੁਕਮ ਉਹ ਸਾਰੇ ਅਧਿਕਾਰੀ ਜੋ ਬੀ. ਡੀ. ਪੀ. ਓ., ਨਾਇਬ ਤਹਿਸੀਲਦਾਰ ਅਤੇ ਪੁਲਿਸ ਵਿਭਾਗ ਦੇ ਏ. ਐੱਸ. ਆਈ. ਦੇ ਅਹੁਦੇ ਤੋ ਘੱਟ ਨਾ ਹੋਣ ਵੱਲੋ ਐਪੀਡੈਮੀਕ ਡਸੀਜ਼ ਐਕਟ 1897 ਦੇ ਉਪਬੰਧਾਂ ਤਹਿਤ ਜਿਲ੍ਹਾ ਤਰਨ ਤਾਰਨ ਵਿੱਚ ਲਾਗੂ ਕਰਾਉਣੇ ਯਕੀਨੀ ਬਣਾਉਣਗੇ।
——————-