Close

A medical camp was organized by the civil hospital Patti in the sub-jail Patti

Publish Date : 27/09/2023
ਸਿਵਲ ਹਸਪਤਾਲ ਪੱਟੀ ਵੱਲੋਂ ਸਬ-ਜੇਲ੍ਹ ਪੱਟੀ ਵਿਚ ਮੈਡੀਕਲ ਕੈਂਪ ਲਗਾਇਆ 
 
ਤਰਨਤਾਰਨ 22 ਸਤੰਬਰ  :
 
ਪੰਜਾਬ ਸਰਕਾਰ ਸਿਹਤ ਵਿਭਾਗ ਅਤੇ ਮਾਣਨਯੋਗ ਸਿਵਲ ਸਰਜਨ ਤਰਨ-ਤਾਰਨ ਡਾ.ਗੁਰਪ੍ਰੀਤ ਸਿੰਘ ਰਾਏ ਦੇ ਹੁਕਮਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਪੱਟੀ ਡਾ ਸਤਵਿਦਰ ਭਗਤ ਦੀ ਅਗਵਾਈ ਵਿੱਚ ਮੈਡੀਕਲ ਟੀਮ ਜਿਸ ਵਿਚ ਮੈਡੀਕਲ ਅਫਸਰ ਡਾ.ਪੰਕਜ ਅਰੋੜਾ ਡੈਟਲ,ਡਾ ਅਮ੍ਰਿਤਪਾਲ ਸਿੰਘ ਅਤੇ ਸਮੂਹ ਪੈਰਾਮੈਡੀਕਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਨੂੰ
ਨੇਪਰੇ ਚਾੜ੍ਹਿਆ ਗਿਆ ਅਤੇ  ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਟੈਸਟ ਕੀਤੇ ਗਏ ਇਸ ਮੌਕੇ ਸਬ ਜੇਲ੍ਹ ਸੁਪਰਡੰਟ  ਪੱਟੀ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਵਾਲਾਤੀਆਂ ਕੈਦੀਆਂ ਦੀ ਚੰਗੀ ਸਿਹਤ ਲਈ ਅਸੀਂ ਇਹ ਮੈਡੀਕਲ ਕੈਂਪ ਲਗਾਉਂਦੇ ਰਹਿੰਦੇ ਹਾਂ ਅਤੇ ਭਵਿੱਖ ਵਿਚ ਵੀ ਲਗਾਉਂਦੇ ਰਹਾਂਗੇ।