Close

A meeting of the district level society formed to prevent cruelty to animals was held under the chairmanship of the Deputy Commissioner

Publish Date : 12/05/2023

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਾਨਵਰਾਂ ਤੇ ਅੱਤਿਆਚਾਰ ਰੋਕਣ ਹਿੱਤ ਬਣੀ ਜ਼ਿਲ਼੍ਹਾ ਪੱਧਰੀ ਸੁਸਾਇਟੀ ਦੀ ਹੋਈ ਮੀਟਿੰਗ
ਤਰਨ ਤਾਰਨ, 12 ਮਈ :
ਜਾਨਵਰਾਂ ਤੇ ਅੱਤਿਆਚਾਰ ਰੋਕਣ ਲਈ ਬਣੀ ਜਿ਼ਲ੍ਹਾ ਪੱਧਰੀ ਸੁਸਾਇਟੀ ਦੀ ਵਿਸ਼ੇਸ ਮੀਟਿੰਗ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਰਾਜ ਕੁਮਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਗੁਰਬਚਨ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ੍ਰੀ ਪਰਮਜੀਤ ਸਿੰਘ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜਿ਼ਲ੍ਹੇ ਵਿੱਚ ਜਾਨਵਰਾਂ ਖਿਲਾਫ ਅੱਤਿਆਚਾਰ ਰੋਕਣ ਲਈ ਉਪਰਾਲਿਆਂ ‘ਤੇ ਚਰਚਾ ਕੀਤੀ । ਉਹਨਾਂ ਦੱਸਿਆ ਕਿ ਜਾਨਵਰਾਂ ਤੇ ਅੱਤਿਆਚਾਰ ਰੋਕਣ ਲਈ ਬਣੀ ਜਿ਼ਲ੍ਹਾ ਪੱਧਰੀ ਸੁਸਾਇਟੀ ਦੀ ਜਨਰਲ ਬਾਡੀ ਦੇ ਪੁਨਰਗਠਨ ਕੀਤਾ ਗਿਆ ਹੈ।ਉਹਨਾਂ ਹਦਾਇਤ ਕੀਤੀ ਕਿ ਸੁਸਾਇਟੀ ਵਿੱਚ ਵੱਧ ਤੋਂ ਵੱਧ ਲਾਈਫ਼ ਮੈਂਬਰ ਅਤੇ ਸਾਲਾਨਾ ਮੈਂਬਰ ਲਏ ਜਾਣ ਅਤੇ ਲੋਕਾਂ ਨੂੰ ਜਾਨਵਰਾਂ ਵਿਰੱੁਧ ਹੋਣ ਵਾਲੇ ਅੱਤਿਆਚਾਰਾਂ ਸਬੰਧੀ ਜਾਗਰੂਕ ਕੀਤਾ ਜਾਵੇ। ਉਹਨਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਜਾਨਵਰਾਂ ਦੀ ਸਾਂਭ-ਸੰਭਾਲ ਲਈ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਜਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਇੱਕ ਸੁਸਾਇਟੀ ਦੀ ਦੇਖ-ਰੇਖ ਵਿੱਚ ਪਿੰਡ ਦੁੱਬਲੀ ਵਿਖੇ ਗਊਸ਼ਾਲਾ ਚੱਲ ਰਹੀ ਹੈ, ਜੋ ਬੇਸਹਾਰਾ ਗਾਂਵਾਂ ਅਤੇ ਨੰਦੀਆਂ ਦੀ ਦੇਖਭਾਲ ਕਰਦੀ ਹੈ ਜਦ ਕਿ ਇਹ ਸੁਸਾਇਟੀ ਉਸ ਤੋਂ ਵੱਖਰੀ ਹੋਵੇਗੀ ਜੋ ਕਿ ਹਰ ਪ੍ਰਕਾਰ ਦੇ ਜਾਨਵਰਾਂ ਤੇ ਅੱਤਿਆਚਾਰ ਰੋਕਣ ਅਤੇ ਉਨ੍ਹਾਂ ਦੀ ਸੰਭਾਲ ਲਈ ਕੰਮ ਕਰੇਗੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਖਮੀ ਜਾਨਵਰਾਂ ਨੂੰ ਲਿਆਉਣ ਲਈ ਸੋਸਾਇਟੀ ਵੱਲੋਂ ਇਕ ਐਂਬੂਲੈਂਸ ਦੀ ਖਰੀਦ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਇਹ ਖਰੀਦ ਜਲਦ ਕਰਨ ਲਈ ਕਿਹਾ। ਇਸੇ ਤਰਾਂ ਦੁੱਬਲੀ ਦੀ ਗਊਸ਼ਾਲਾ ਦੇ ਨਾਲ ਹੀ ਜਖਮੀ ਜਾਨਵਰਾਂ ਦੀ ਸੰਭਾਲ ਲਈ ਅਲੱਗ ਤੋਂ ਸ਼ੈੱਡ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ।
ਉਨ੍ਹਾਂ ਨੇ ਪਸ਼ੁ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਦੁੱਬਲੀ ਗਊਸ਼ਾਲਾ ਅਤੇ ਸੁਸਾਇਟੀ ਦੇ ਬਣਨ ਵਾਲੇ ਸ਼ੈੱਡਾਂ ਵਿੱਚ ਰੋਜ਼ਾਨਾ ਦੇ ਅਧਾਰ ‘ਤੇ ਵੈਟਰਟਨਰੀ ਡਾਕਟਰ ਭੇਜੇ ਜਾਣ।ਉਹਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੰੁ ਕਿਹਾ ਕਿ ਜ਼ਿਲ੍ਹੇ ਵਿੱਚ ਜੇਕਰ ਕੋਈ ਵਿਅਕਤੀ ਜਾਨਵਰਾਂ ‘ਤੇ ਅੱਤਿਆਚਾਰ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅੰਲ ਵਿੱਚ ਲਿਆਂਦੀ ਜਾਵੇ।