Close

A placement camp is being organized at District Bureau of Employment and Enterprises , Tarn Taran to provide employment to the unemployed youth aspirants.

Publish Date : 21/07/2023

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਆ ਕਰਵਾਉਣ ਲਈ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ       

        ਤਰਨਤਾਰਨ 19 ਜੁਲਾਈ : ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ(ਵਿ.)-ਕਮ-ਸੀ.ਈ.ੳ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਜੀ ਦੀ ਰਹਿਨੁਮਾਈ ਹੇਠ ਮਿਤੀ 21 ਜੁਲਾਈ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸ਼੍ਰੀ ਪ੍ਰਭਜੋਤ ਸਿੰਘ, ਵਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ  SLO Technologies Private Ltd. ਕੰਪਨੀ ਅਤੇ ਐਚ.ਡੀ.ਐਫ.ਸੀ.ਲਾਈਫ ਕੰਪਨੀ ਭਾਗ ਲੇ ਰਹੀ ਹੈ।  ਪਲੇਸਮੈਂਟ ਲਈ  SLO  Technologies Private Ltd.  ਕੰਪਨੀ ਨੂੰ  Operations  Associate  (ਡਾਟਾ ਐਂਟਰੀ ਉਪਰੇਟਰ)  ਦੀਆਂ ਅਸਾਮੀਆਂ ਲਈ ਯੋਗਤਾ ਘੱਟੋ-ਘੱਟ ਬਾਰਵੀਂ ਪਾਸ + ਕੰਪਿਊਟਰ ਤੇ ਪੰਜਾਬੀ / ਇੰਗਲਿਸ਼ ਟਾਈਪਿੰਗ ਆਂਉਦੀ ਹੋਵੇ। (ਲੜਕੇ ਅਤੇ ਲੜਕੀਆਂ ਦੋਨੋ ਹੀ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ)  ਤਨਖਾਹ  12000-15500/- ਰੁ: ਤੱਕ ਇਨ੍ਹਾਂ ਅਸਾਮੀਆਂ ਲਈ ਉਮਰ ਹੱਦ ਘੱਟੋ-ਘੱਟ 18 ਸਾਲ  ਹੈ।  ਅਤੇ ਪਲੇਸਮੈਂਟ ਲਈ  ਐਚ.ਡੀ.ਐਫ.ਸੀ. ਲਾਈਫ ਨੂੰ  Financial  Consultant ਅਤੇ ਸੈਲਜ਼ਮੇਨ ਦੀ ਅਸਾਮੀਆਂ ਲਈ ਯੋਗਤਾ ਘੱਟੋ-ਘੱਟ ਬਾਰਵੀਂ ਅਤੇ ਗਰੈਜੂਏਸ਼ਨ ਪਾਸ (ਲੜਕੇ ਅਤੇ ਲੜਕੀਆਂ) ਤਨਖਾਹ 10000/- ਤੋਂ 40000/-ਰੁ:+ਕਮਿਸ਼ਨ ਤੱਕ ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 18 ਤੋਂ 40 ਸਾਲ  ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਨਾਲ ਆਪਣਾ ਬਾਇਉਡਾਟਾ, ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਮਿਤੀ 21-07-2023 ਨੂੰ ਸਵੇਰੇ  10.00 ਵੱਜੇ ਤੋਂ ਦੁਪਿਹਰ  2.00  ਵੱਜੇ ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ, ਵਿੱਖੇ ਇੰਟਰਵਿਉ ਲਈ ਪਹੁੰਚ ਸਕਦੇ ਹਨ। ਜਿਲਾ ਰੋਜਗਾਰ ਅਧਿਕਾਰੀ ਵੱਲੋ ਬੇਰੋਜ਼ਗਾਰ ਉਮੀਦਵਾਰਾਂ ਨੂੰ ਲਾਭ ਲੈਣ ਲਈ ਇਸ ਪਲੇਸਪੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ।  ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।