Close

A placement camp will be held on February 14 at District Bureau of Employment and Enterprises Tarn Taran

Publish Date : 14/02/2025
dc

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਿਖੇ 14 ਫਰਵਰੀ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਤਰਨ ਤਾਰਨ, 13 ਫਰਵਰੀ

  ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ  ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿ.) ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਮਿਤੀ 14 ਫਰਵਰੀ 2025 ਨੂੰ ਸਵੇਰੇ 10:00 ਵਜੇ ਤੋਂ 1 ਵਜੇ ਤੱਕ  ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਕਮਰਾ ਨੰਬਰ 115, ਪਹਿਲੀ ਮੰਜਿਲ, ਡੀ.ਸੀ ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ   ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਕਰਮ ਜੀਤ, ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ  ਵੱਲੋਂ ਬੇਰੋਜਗਾਰ ਉਮੀਦਵਾਰਾ ਨੂੰ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ ਹੈ, ਪਲੇਸਮੈਂਟ ਕੈਂਪ ਵਿੱਚ ਗਲੋਬਸ ਵੇਅਰ ਹਾਉਸਿੰਗ ਟ੍ਰੇਡਿੰਗ ਕੰਪਨੀ ਭਾਗ ਲੈ ਰਹੀ ਹੈ।

 ਕੰਪਨੀ ਨੂੰ ਮੇਨੈਜਰ, ਡਿਪਟੀ ਮੇਨੈਜ਼ਰ, ਕਲੱਸਟਰ ਮੇਨੈਜ਼ਰ, ਟੈਕਨੀਕਲ ਅਸਿਸਟੈਟ, ਆਈ.ਟੀ. ਅਸਿਸਟੈਟ, ਗੁਡਾਉਣ ਅਸਿਸਟੈਟ, ਗਡਾਉਣ ਕਲਰਕ, ਦੀ ਲੋੜ ਹੈ।  ਯੋਗਤਾ ਬਾਰਵੀਂ / ਗ੍ਰੇਜੂਏਟ ਪਾਸ/ ਪੋਸਟ  ਗਰੈਜੂਏਟ / ਪੀ.ਜੀ.ਡੀ.ਸੀ.ਏ,  (ਤਨਖਾਹ ਸੀ.ਟੀ.ਸੀ, 15000 -ਰੁ:) (ਉਮਰ ਹੱਦ 21 ਤੋਂ 45 ਸਾਲ) ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,  ਤਰਨ ਤਾਰਨ ਦੇ ਹੈਲਪਲਾਈਨ ਨੰਬਰ  77173-97013  ਤੇ ਸੰਪਰਕ ਕੀਤਾ ਜਾ ਸਕਦਾ ਹੈ।