Close

A special camp will be held on February 03 at Civil Hospital Tarn Taran to make Unique Disability Identity Card-Deputy Commissioner

Publish Date : 02/02/2024
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” ਬਣਾਉਣ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ 03 ਫਰਵਰੀ ਨੂੰ ਲੱਗੇਗਾ ਵਿਸ਼ੇਸ ਕੈਂਪ-ਡਿਪਟੀ ਕਮਿਸ਼ਨਰ
ਸਿਹਤ ਵਿਭਾਗ ਰਾਹੀਂ ਦਿਵਿਆਂਗਜਨਾਂ ਨੂੰ ਜਾਰੀ ਕੀਤੇ ਗਏ ਮੈਡੀਕਲ ਸਰਟੀਫਿਕੇਟਾਂ ਦੀ ਜਗ੍ਹਾ ‘ਤੇ ਜਾਰੀ ਕੀਤੇ ਜਾ ਰਹੇ ਹਨ ਨਵੇਂ ਡਿਜ਼ੀਟਲ ਕਾਰਡ
ਤਰਨ ਤਾਰਨ, 31 ਜਨਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਯੂ. ਡੀ. ਆਈ. ਡੀ. ਪ੍ਰੋਜੈਕਟ ਅਧੀਨ ਵਿਸ਼ੇਸ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਦਿਵਿਆਂਗਜਨਾਂ ਨੂੰ ਜਾਰੀ ਕੀਤੇ ਗਏ ਮੈਡੀਕਲ ਸਰਟੀਫਿਕੇਟਾਂ ਦੀ ਜਗ੍ਹਾ ‘ਤੇ ਨਵੇਂ ਡਿਜ਼ੀਟਲ ਕਾਰਡ ਜਾਰੀ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਿੰਨ੍ਹਾਂ ਵਿਅਕਤੀਆਂ ਦੇ ਕਿਸੇ ਕਾਰਨ ਵੱਸ ਅਜੇ ਤੱਕ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” (ਯੂ. ਡੀ. ਆਈ. ਡੀ. ) ਨਹੀਂ ਬਣੇ, ਉਹਨਾਂ ਲਈ ਮਿਤੀ 03 ਫਰਵਰੀ, 2024 ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜਿੰਨ੍ਹਾਂ ਵਿਅਕਤੀਆਂ ਦੇ ਅਜੇ ਤੱਕ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” (ਯੂ. ਡੀ. ਆਈ. ਡੀ.) ਨਹੀਂ ਬਣੇ, ਉਹ ਇਸ ਕੈਂਪ ਵਿੱਚ ਆ ਕੇ ਆਪਣਾ ਕਾਰਡ ਬਣਾ ਸਕਦਾ ਹੈ।ਉਹਨਾਂ ਦੱਸਿਆ ਕਿ ਯੂ. ਡੀ. ਆਈ. ਡੀ. ਕਾਰਡ ਅਨੇਕਾਂ ਲਾਭ ਲੈਣ ਲਈ ਦਿਵਿਆਂਗਜਨਾਂ ਦੀ ਪਛਾਣ ਅਤੇ ਤਸਦੀਕ ਕਰਨ ਦਾ ਇੱਕੋ ਇੱਕ ਦਸਤਾਵੇਜ਼ ਹੈ। ਯੂ. ਡੀ. ਆਈ. ਡੀ. ਕਾਰਡ ਰਾਸ਼ਟਰੀ ਪੱਧਰ ‘ਤੇ ਲਾਭਪਾਤਰੀਆਂ ਦੀ ਸਰੀਰਕ ਅਤੇ ਵਿੱਤੀ ਪ੍ਰਗਤੀ ਦੀ ਨਜ਼ਰਸਾਨੀ ਕਰਨ ਵਿੱਚ ਸਹਾਇਤਾ ਕਰਦਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਲੋੜਵੰਦ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਦਿਵਿਆਂਗਜਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਸਿਰਫ਼ ਲੋੜਵੰਦ ਵਿਅਕਤੀਆਂ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” (ਯੂ. ਡੀ. ਆਈ. ਡੀ.) ਹੀ ਬਣਾਏ ਜਾਣਗੇ, ਉਹਨਾਂ ਅਪੀਲ ਕੀਤੀ ਕਿ “ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ” ਬਣਾਉਣ ਵਾਲੇ ਲਾਭਪਾਤਰੀ ਹੀ ਇਸ ਕੈਂਪ ਵਿੱਚ ਪਹੁੰਚਣ।