Close

ਵੋਟਰ ਸੂਚੀਆਂ ਵਿੱਚ ਸੁਧਾਈ ਸਬੰਧੀ ਦਾਅਵੇ ਤੇ ਇਤਰਾਜ਼ ਲੈਣ ਲਈ 20 ਅਤੇ 21 ਨਵੰਬਰ ਨੂੰ ਦਫਤਰ ਨਗਰ ਪੰਚਾਇਤ ਭਿੱਖੀਵਿੰਡ ਅਤੇ ਖੇਮਕਰਨ ਵਿੱਚ ਲਗਾਇਆ ਜਾਵੇਗਾ ਵਿਸ਼ੇਸ ਕੈਂਪ

Publish Date : 20/11/2024

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਵੋਟਰ ਸੂਚੀਆਂ ਵਿੱਚ ਸੁਧਾਈ ਸਬੰਧੀ ਦਾਅਵੇ ਤੇ ਇਤਰਾਜ਼ ਲੈਣ ਲਈ 20 ਅਤੇ 21 ਨਵੰਬਰ ਨੂੰ ਦਫਤਰ ਨਗਰ ਪੰਚਾਇਤ ਭਿੱਖੀਵਿੰਡ ਅਤੇ ਖੇਮਕਰਨ ਵਿੱਚ ਲਗਾਇਆ ਜਾਵੇਗਾ ਵਿਸ਼ੇਸ ਕੈਂਪ

ਭਿੱਖੀਵਿੰਡ, ( ਤਰਨ ਤਾਰਨ 19 ਨਵੰਬਰ 🙂

ਮਾਣਯੋਗ ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਗਰ ਪੰਚਾਇਤ ਭਿੱਖੀਵਿੰਡ ਦੇ ਵਾਰਡ ਨੰਬਰ 13 ਅਤੇ ਨਗਰ ਪੰਚਾਇਤ ਖੇਮਕਰਨ ਦੇ ਸਾਰੇ ਵਾਰਡਾਂ ਵਿੱਚ ਵੋਟਰ ਸੂਚੀਆਂ ਵਿੱਚ ਸੁਧਾਈ ਸਬੰਧੀ ਦਾਅਵੇ ਅਤੇ ਇਤਰਾਜ਼ ਲੈਣ ਲਈ ਵਿਸ਼ੇਸ ਕੈਂਪ 20 ਅਤੇ 21 ਨਵੰਬਰ, 2024 ਨੂੰ ਦਫਤਰ ਨਗਰ ਪੰਚਾਇਤ ਭਿੱਖੀਵਿੰਡ ਅਤੇ ਖੇਮਕਰਨ ਵਿੱਚ ਲਗਾਇਆ ਜਾਵੇਗਾ। ਇਸ ਦੌਰਾਨ ਆਮ ਲੋਕ ਆਪਣੇ ਦਾਅਵੇ ਅਤੇ ਇਤਰਾਜ ਫਾਰਮ ਨੰਬਰ 07, 08 ਅਤੇ 09 ਵਿੱਚ ਦੇ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਭਿੱਖੀਵਿੰਡ ਸ੍ਰੀ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ  ਦੀ ਨਗਰ ਪੰਚਾਇਤ ਖੇਮਕਰਨ ਆਮ ਚੋਣਾਂ 2024 ਅਤੇ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 (ਔਰਤਾਂ ਲਈ ਰਾਖਵਾਂ)  ਦੀ ਉੱਪ ਚੋਣ ਦੀਆ ਹੋਣ ਵਾਲੀਆ ਚੋਣਾਂ ਲਈ ਮਾਨਯੋਗ ਰਾਜ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਸੁਧਾਈ ਦੇ ਪ੍ਰੋਗਰਾਮ ਨੂੰ ਉਲੀਕਿਆ ਗਿਆ ਹੈ।

ਜਾਰੀ ਪੋ੍ਗਰਾਮ ਅਨੁਸਾਰ 14 ਨਵੰਬਰ, 2024 ਤੱਕ ਇਲੈਕਟ੍ਰੋਲਰ ਰੋਲਜ਼ ਦੀ ਤਿਆਰੀ ਡਰਾਫਟ ਪਬਲੀਕੇਸ਼ਨ ਆਫ ਇਲੈਕਟ੍ਰੋਲਰ ਰੋਲਜ਼ ਦਾਅਵੇ ਇਤਰਾਜ ਮਿਤੀ 25  ਨਵੰਬਰ, 2024 ਤੱਕ ਲਏ ਜਾਣਗੇ। ਦਾਅਵੇ ਇਤਰਾਜਾ ਦਾ ਨਿਪਟਾਰਾ ਮਿਤੀ 03 ਦਸੰਬਰ, 2024 ਤੱਕ ਕੀਤਾ ਜਾਵੇਗਾ ਅਤੇ ਫਾਈਨਲ ਪ੍ਰਕਾਸ਼ਨ 07 ਦਸੰਬਰ, 2024 (ਦਿਨ ਸ਼ਨੀਵਾਰ) ਨੂੰ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਇਸ ਲਈ ਜੇਕਰ ਕਿਸੇ ਵੀ ਨਗਰ ਨਿਵਾਸੀ ਵਲੋਂ ਆਪਣੇ ਕਲੇਮ ਜਾ ਆਬਜੈਕਸ਼ਨ ਦਾਇਰ ਕਰਨਾ ਹੈ ਤਾਂ ਉਹ 25 ਨਵੰਬਰ, 2024 ਤੱਕ ਨਗਰ ਪੰਚਾਇਤ ਖੇਮਕਰਨ ਲਈ ਈ. ਆਰ. ਓ.-ਕਮ-ਸਬ ਡਵੀਜਨਲ ਮੈਜਿਟ੍ਰੇਟ ਪੱਟੀ ਪਾਸ ਅਤੇ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 (ਔਰਤਾਂ ਲਈ ਰਾਖਵਾਂ) ਲਈ ਈ. ਆਰ. ਓ. -ਕਮ- ਸਬ ਡਵੀਜਨਲ ਮੈਜਿਟ੍ਰੇਟ ਭਿੱਖੀਵਿੰਡ ਕੋਲ ਦਾਇਰ ਕਰਨਗੇ। ਕਿਸੇ ਕਿਸਮ ਦੀ ਹੋਰ ਜਾਣਕਾਰੀ ਲਈ ਸਬੰਧਤ ਇਲੈਕਟ੍ਰੋਲਰ ਅਫਸਰ-ਕਮ-ਸਬ ਡਵੀਜਨਲ ਮੈਜਿਸਟ੍ਰੇਟ ਪੱਟੀ ਨਗਰ ਪੰਚਾਇਤ ਖੇਮਕਰਨ ਦੀਆ ਆਮ ਚੋਣਾਂ ਲਈ ਅਤੇ ਈ. ਆਰ. ਓ.-ਕਮ-ਸਬ ਡਵੀਜਨਲ ਮੈਜਿਟ੍ਰੇਟ ਭਿੱਖੀਵਿੰਡ ਕੋਲ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 (ਔਰਤਾਂ ਲਈ ਰਾਖਵਾਂ) ਲਈ ਉਨ੍ਹਾ ਦੇ ਦਫਤਰ ਸੰਪਰਕ ਕਰ ਸਕਦੇ ਹਨ।