Close

A special issue of ‘Dr. Jagtar’ will be published in the ‘Punjabi Duniya’ magazine published by the Language Department – ​​District Language Officer

Publish Date : 13/06/2025

ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ‘ਪੰਜਾਬੀ ਦੁਨੀਆਂ’ ਰਸਾਲੇ ਵਿੱਚ ‘ਡਾ. ਜਗਤਾਰ’ ਦਾ ਵਿਸ਼ੇਸ਼ ਅੰਕ ਕੀਤਾ ਜਾਵੇਗਾ ਪ੍ਰਕਾਸ਼ਿਤ-ਜ਼ਿਲ੍ਹਾ ਭਾਸ਼ਾ ਅਫ਼ਸਰ

ਤਰਨ ਤਾਰਨ, 13 ਜੂਨ:

ਪੰਜਾਬੀ ਸਾਹਿਤ, ਸਭਿਆਚਾਰ ਅਤੇ ਕਲਾ ਦੇ ਪ੍ਰਚਾਰ-ਪਾਸਾਰ ਦੇ ਉਦੇਸ਼ ਹਿੱਤ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਮੇਂ-ਸਮੇਂ ‘ਤੇ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਸ ਸੰਬੰਧੀ ਜ਼ਿਲ੍ਹਾ ਭਾਸ਼ਾ ਅਫ਼ਸਰ, ਤਰਨ ਤਾਰਨ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ ‘ਪੰਜਾਬੀ ਦੁਨੀਆਂ’ ਰਸਾਲੇ ਵਿੱਚ ‘ਡਾ. ਜਗਤਾਰ’ ਦਾ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾਣਾ ਹੈ।
ਇਸ ਲਈ ਸਮੂਹ ਸਾਹਿਤਕਾਰਾਂ/ਲੇਖਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਇਸ ਰਸਾਲੇ ਨੂੰ ਪ੍ਰਕਾਸ਼ਿਤ ਕੀਤੇ ਜਾਣ ਵਿੱਚ ਆਪਣੀ ਭਾਗੀਦਾਰੀ ਬਣਾਉਣ ਲਈ ‘ਪੰਜਾਬੀ ਦੁਨੀਆਂ’ ਰਸਾਲੇ ਲਈ ਖੋਜ ਪੱਤਰ ਭੇਜਿਆ ਜਾਵੇ। ਖੋਜ ਪੱਤਰ ਭੇਜਣ ਸਮੇਂ ਲੇਖਕ ਵੱਲੋਂ ਮੌਲਿਕ ਅਤੇ ਅਣ-ਪ੍ਰਕਾਸ਼ਿਤ ਰਚਨਾ ਹੋਣ ਸੰਬੰਧੀ ਤਸਦੀਕ ਕਰਵਾਉਣ ਦੇ ਨਾਲ-ਨਾਲ ਆਪਣਾ ਪੂਰਾ ਪਤਾ ਸਮੇਤ ਫੋਨ ਨੰਬਰ ਵੀ ਦਰਜ ਕੀਤਾ ਗਿਆ ਹੋਵੇ। ਇਸ ਸੰਬੰਧੀ ਹੋਰ ਕਿਸੇ ਕਿਸਮ ਦੀ ਜਾਣਕਾਰੀ ਲਈ ਰਸਾਲੇ ਦੇ ਸੰਪਾਦਕ ਦੇ ਫੋਨ ਨੰਬਰ. 98159-15902 ’ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।