Close

A three day medical camp dedicated to the 75th Independence Amrit Mahotsav

Publish Date : 17/05/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
75ਵੇਂ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਲਗਾਇਆ ਗਿਆ ਤਿੰਨ ਰੋਜ਼ਾ ਮੈਡੀਕਲ ਕੈਂਪ
600 ਤੋਂ ਵੱਧ ਮਰੀਜ਼ਾਂ ਨੂੰ ਮਿਲੀ ਮੁਫ਼ਤ ਜਾਂਚ ਅਤੇ ਡਾਕਟਰੀ ਇਲਾਜ ਦੀ ਸਹੂਲਤ
ਭਿੱਖੀਵਿੰਡ (ਤਰਨ ਤਾਰਨ), 17 ਮਈ :
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਅਤੇ ਹਲਕਾ ਵਿਧਾਇਕ ਖੇਮਕਰਨ ਸ੍ਰੀ ਸਰਵਨ ਸਿੰਘ ਧੁੰਨ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਹੋਇਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਬਲਜੀਤ ਕੌਰ ਅਤੇ ਸਿਵਲ ਸਰਜਨ ਤਰਨਤਾਰਨ ਡਾ. ਸੀਮਾ ਦੀ ਰਹਿਨੁਮਾਈ ਹੇਠ ਅਤੇ ਬਲਾਕ ਸੁਰਸਿੰਘ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਧੀਰ ਅਰੋੜਾ ਦੀ ਯੋਗ ਅਗਵਾਈ ਹੇਠ ਪਿੰਡ ਸੁੱਗਾ ਵਿਖੇ ਲੱਗਾ ਤਿੰਨ ਰੋਜ਼ਾ ਮੈਡੀਕਲ ਕੈਂਪ ਮੰਗਲਵਾਰ ਨੂੰ ਮੁਕੰਮਲ ਹੋਇਆ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦੇਸ ਰਾਜ ਵੀ ਮੌਜੂਦ ਰਹੇ।
75ਵੇਂ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਇਹ ਕੈਂਪ ਵਿਸ਼ੇਸ਼ ਤੌਰ ਤੇ ਗੈਰ ਸੰਚਾਰੀ ਰੋਗਾਂ ਜਿਵੇਂ ਕਿ ਹਾਈਪਰਟੈਂਸ਼ਨ ਅਤੇ ਡਾਇਬਟੀਜ਼ ਮੈਲਿਟਸ (ਸ਼ੂਗਰ) ਜਿਹੀ ਮਰੀਜ਼ਾਂ ਦੀ ਸ਼ਨਾਖਤ ਦੇ ਨਾਲ ਨਾਲ ਉਨ੍ਹਾਂ ਦੇ ਇਲਾਜ ਲਈ ਲਗਾਏ ਗਏ ਇਸ ਕੈਂਪ ਵਿਚ ਪਿੰਡ ਸੁੱਗਾ ਦੇ ਨਾਗਰਿਕਾਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਵਾਸੀਆਂ ਵੱਲੋਂ ਵੀ ਵੱਧ ਚੜ੍ਹ ਕੇ ਲਾਭ ਲਿਆ ਗਿਆ। ਕੈਂਪ ਦੇ ਦੂਜੇ ਦਿਨ ਹਲਕੇ ਦੇ ਵਿਧਾਇਕ ਸ੍ਰੀ ਸਰਵਨ ਸਿੰਘ ਧੁੰਨ ਵਲੋਂ ਵੀ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ।
ਸ੍ਰੀ ਸਰਵਨ ਨੇ ਵੀ ਕੈਂਪ ਚ ਪਹੁੰਚੇ ਨਾਗਰਿਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਾਸੀਆਂ ਦੀ ਚੰਗੀ ਅਤੇ ਨਰੋਈ ਸਿਹਤ ਲਈ ਵਚਨਬੱਧ ਹੈ।
ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਮੁਕੰਮਲ ਹੋਏ ਇਸ ਕੈਂਪ ਦੌਰਾਨ ਗੱਲਬਾਤ ਕਰਦਿਆਂ ਡਿਪਟੀ ਡਾਇਰੈਕਟਰ ਡਾ. ਬਲਜੀਤ ਕੌਰ ਨੇ ਕਿਹਾ ਕਿ ਪਿੰਡ ਸੁੱਗਾ ਵਿਖੇ ਲਗਾਏ ਗਏ ਗਿਆ ਤਿੰਨ ਰੋਜ਼ਾ ਮੈਡੀਕਲ ਕੈਂਪ ਸਫ਼ਲ ਰਿਹਾ ਅਤੇ ਲਗਭਗ 600 ਤੋਂ ਵੱਧ ਮਰੀਜ਼ਾਂ ਵੱਲੋਂ ਆਪਣੀ ਜਾਂਚ ਅਤੇ ਇਲਾਜ ਪੂਰੀ ਤਰ੍ਹਾਂ ਮੁਫ਼ਤ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਗੈਰ ਸੰਚਾਰੀ ਰੋਗਾਂ ਦੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਅਤੇ ਮਾਸ ਮੀਡੀਆ ਵਿੰਗ ਵੱਲੋਂ ਆਈ ਈ ਸੀ ਗਤੀਵਿਧੀਆਂ ਰਾਹੀਂ ਵੱਧ ਚਡ਼੍ਹ ਕੇ ਇਨ੍ਹਾਂ ਰੋਗਾਂ ਬਾਰੇ ਜਾਗਰੂਕਤਾ ਫੈਲਾਈ ਗਈ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਕੈਂਪ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਹੀ ਢੰਗ ਨਾਲ ਇਲਾਜ ਮਿਲ ਸਕੇ।
ਕੈਂਪ ਵਿਚ ਪਹੁੰਚੇ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਵਲੋਂ ਵੀ ਕੈਂਪ ਦੀ ਸਫਲਤਾ ‘ਤੇ ਖੁਸ਼ੀ ਪ੍ਰਗਟਾਈ ਅਤੇ ਉਨ੍ਹਾਂ ਕਿਹਾ ਕਿ ਲੋਕ ਆਪਣੀ ਚੰਗੀ ਅਤੇ ਨਰੋਈ ਸਿਹਤ ਲਈ ਹਮੇਸ਼ਾਂ ਜ਼ਿੰਮੇਵਾਰ ਬਣੇ ਰਹਿਣ। ਉਨ੍ਹਾਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਦੇ ਦੀ ਜਾਂਚ ਅਤੇ ਇਲਾਜ ਤੋਂ ਇਲਾਵਾ ਅੱਖਾਂ ਅਤੇ ਦੰਦਾਂ ਦੀਆਂ ਬਿਮਾਰੀਆਂ ਲਈ ਵੀ ਵਿਸੇਸ਼ ਤੌਰ ਤੇ ਅੱਖਾਂ ਅਤੇ ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਵੀ ਆਪਣੀ ਸੇਵਾਵਾਂ ਇਸ ਕੈਂਪ ਵਿਚ ਦਿੱਤੀਆਂ ਗਈਆਂ।
ਡਾ. ਸੀਮਾ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ. ਬੀ. ਐੱਸ. ਕੇ.) ਦੀ ਟੀਮ ਵੱਲੋਂ ਵੀ ਵਧ ਚੜ੍ਹ ਕੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਜਿਹੜੇ ਬੱਚਿਆਂ ਦਾ ਇਲਾਜ ਇਸ ਕਾਰਜਕ੍ਰਮ ਅਧੀਨ ਸੰਭਵ ਹੈ ਉਨ੍ਹਾਂ ਦੀ ਸ਼ਨਾਖਤ ਮੌਕੇ ‘ਤੇ ਹੀ ਕੀਤੀ ਗਈ।
ਡਾ. ਸੁਧੀਰ ਅਰੋੜਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਬਲਾਕ ਦੇ ਹੋਰ ਪਿੰਡਾਂ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਦਾ ਇਲਾਜ ਉਨ੍ਹਾਂ ਦੇ ਪਿੰਡਾ ਵਿੱਚ ਪਹੁੰਚ ਕੇ ਕੀਤਾ ਜਾ ਸਕੇ।
ਇਸ ਮੌਕੇ ਡਾ ਅਮਨਦੀਪ ਸਿੰਘ ਧੰਜੂ, ਡਾ. ਕਮਲਪ੍ਰੀਤ ਸਿੰਘ, ਡਾ. ਹਰਕੀਰਤ ਕੌਰ ਅਤੇ ਹਰਪ੍ਰੀਤ ਸਿੰਘ, ਡਾ. ਕਰਮਬੀਰ ਸਿੰਘ ਅਤੇ ਦਰਪਣ ਬਲਾਕ ਐਜੂਕੇਟਰ ਨਵੀਨ ਕਾਲੀਆ ਅਪਥਾਲਮਿਕ ਅਫ਼ਸਰ ਬਲਜੀਤ ਸਿੰਘ ਸੈਨੇਟਰੀ ਇੰਸਪੈਕਟਰ ਲਖਵਿੰਦਰ ਸਿੰਘ ਰਣਬੀਰ ਸਿੰਘ ਸਲਵਿੰਦਰ ਸਿੰਘ ਫਾਰਮੇਸੀ ਅਫਸਰ ਰਾਮ ਕੁਮਾਰ ਵਿਮਲਜੀਤ ਕੌਰ ਨਵਜੋਤ ਕੌਰ ਸੀਐਚਓ ਚੇਤਨ ਧਵਨ ਪ੍ਰੋਮੀ ਮਹਿਤਾ ਏਐਨਐਮ ਸੁਖਦੀਪ ਕੌਰ ਐਲਐਚਵੀ ਕਸ਼ਮੀਰ ਕੌਰ ਨਿੰਦਰਜੀਤ ਕੌਰ ਅਤੇ ਵੱਡੀ ਗਿਣਤੀ ਚ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਆਸ਼ਾ ਵਰਕਰਜ਼ ਵੱਲੋਂ ਸ਼ਮੂਲੀਅਤ ਕੀਤੀ ਗਈ।