Close

A total of 1736 link roads in the district under the Mahatman Gandhi NREGA scheme will be filled with earthen berms of 3329 km length.

Publish Date : 24/01/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜ਼ਿਲ੍ਹੇ ਦੀਆਂ ਕੁੱਲ 1736 ਲਿੰਕ ਸੜਕਾਂ ਲਈ 3329 ਕਿਲੋਮੀਟਰ ਲੰਬਾਈ ਦੇ ਬਰਮ ਮਿੱਟੀ ਨਾਲ ਕੀਤੇ ਜਾਣਗੇ ਪੂਰੇ-ਡਿਪਟੀ ਕਮਿਸ਼ਨਰ
ਤੇਜ਼ੀ ਨਾਲ ਚੱਲ ਰਿਹਾ, ਜ਼ਿਲ੍ਹੇ ਦੀਆਂ ਲਿੰਕ ਸੜ੍ਹਕਾਂ ਦੇ ਬਰਮਾਂ ‘ਤੇ ਮਿੱਟੀ ਪਾਊਣ ਦਾ ਕੰਮ
ਤਰਨ ਤਾਰਨ, 23 ਜਨਵਰੀ :
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜ਼ਿਲ੍ਹਾ ਤਰਨ ਤਾਰਨ ਵਿੱਚ ਲਿੰਕ ਸੜ੍ਹਕਾਂ ਦੇ ਅਧੂਰੇ ਬਰਮ ਪੂਰੇ ਕਰਨ ਲਈ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੀਆਂ 571 ਲਿੰਕ ਸੜ੍ਹਕਾਂ ਲਈ ਜਾਰੀ 9 ਕੋਰੜ 12 ਲੱਖ ਰੁਪਏ ਅਤੇ ਪੀ. ਡਬਲਯੂ. ਡੀ. ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ 1165 ਲਿੰਕ ਸੜਕਾਂ ਲਈ ਤਿਆਰ ਕੀਤੇ ਗਏ 18 ਕਰੋੜ 92 ਲੱਖ ਰੁਪਏ ਦੀ ਪ੍ਰਵਾਨਗੀ ਅਨੁਸਾਰ ਕੁੱਲ 1736 ਲਿੰਕ ਸੜਕਾਂ ਲਈ 3329 ਕਿਲੋਮੀਟਰ ਲੰਬਾਈ ਦੇ ਬਰਮ ਮਿੱਟੀ ਨਾਲ ਪੂਰੇ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 250 ਸੜਕਾਂ ਦੇ ਕੰਮਾਂ ‘ਤੇ ਕੰਮ ਸ਼ੁਰੂ ਕਰਵਾ ਕੇ ਬਰਮਾਂ ਤੇ ਮਿੱਟੀ ਪਾਊਣ ਦਾ ਕੰਮ ਕੀਤਾ ਜਾ ਰਿਹਾ ਹੈ। ਚੱਲ ਰਹੇ ਕੰਮਾਂ ਵਿੱਚੋਂ 35 ਕੰਮ ਮੁਕੰੰਮਲ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਨ੍ਹਾਂ ਕੰਮਾਂ ਨਾਲ ਮਗਨਰੇਗਾ ਸਕੀਮ ਤਹਿਤ 3,13,392 ਦਿਹਾੜ੍ਹੀਆ ਪੈਂਦਾ ਕਰਦੇ ਹੋਏ, ਜਾਬ ਕਾਰਡ ਹੋਲਡਰਾਂ ਨੂੰ ਜਿਲ੍ਹਾ ਤਰਨ ਤਾਰਨ ਵਿੱਚ ਰੁਜਗਾਰ ਮੁਹੱਈਆ ਕਰਵਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਜਿੱਥੇ ਕਿ ਜਿਮੀਦਾਰਾਂ ਵੱਲੋਂ ਸੜ੍ਹਕਾਂ ਦੇ ਬਰਮ ਕੱਟ ਲਏ ਜਾਂਦੇ ਹਨ, ਜਿਸ ਨਾਲ ਸੜ੍ਹਕਾ ਦੇ ਬਰਮ ਘੱਟ ਹੋਣ ਕਾਰਨ ਸੜਕਾਂ ਦੀ ਚੌੜਾਈ ਘੱਟ ਜਾਂਦੀ ਹੈੈ ਅਤੇ ਆਮ ਲੋਕਾਂ ਦੇ ਜਿਵੇਂ ਕਿ ਟਰੈਕਟਰ ਟਰਾਲੀ, ਕਾਰ, ਮੋਟਰਸਾਈਕਲ ਆਦਿ ਵਾਹਨਾ ਦੀ ਆਵਾਜਾਈ ਸਮੇਂ ਦਿੱਕਤ ਪੇਸ਼ ਆਉਂਦੀ ਹੈ ਅਤੇ ਐਕਸੀਡੈਂਟ ਦੀਆਂ ਦੁਰਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹਨਾ ਕੰਮਾਂ ਨਾਲ ਸੜ੍ਹਕਾਂ ਦੇ ਬਰਮ ਪੂਰੇ ਵੀ ਹੋਣਗੇ ਅਤੇ ਆਵਾਜਾਈ ਲਈ ਲੋਕਾਂ ਨੂੰ ਆਸਾਨੀ ਵੀ ਹੋਵੇਗੀ ਅਤੇ ਬਰਮ ਪੂਰੇ ਹੋਣ ਉਪਰੰਤ ਇਨ੍ਹਾਂ ਦੇ ਕੰਢਿਆ ਤੇ ਪਲਾਟੇਸ਼ਨ ਵੀ ਕੀਤੀ ਜਾਵੇਗੀ, ਜਿਸ ਨਾਲ ਹਰੇਕ ਪਿੰਡ ਅਤੇ ਕਸਬਿਆ ਨੂੰ ਜੋੜਨ ਵਾਲੀਆਂ ਇਨ੍ਹਾਂ ਲਿੰਕ ਸੜ੍ਹਕਾਂ/ਪਹੁੰਚ ਮਾਰਗਾ ਦੀ ਇੱਕ ਸੁੰਦਰ ਦਿੱਖ ਬਣੇਗੀ।
ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਕਾਰਜਕਾਰੀ ਇੰਜੀਨੀਅਰ (ਸ) ਮੰਡੀ ਬੋਰਡ ਤਰਨ ਤਾਰਨ ਅਤੇ ਸਮੂਹ ਬੀ. ਡੀ. ਪੀ. ਓ. ਜ਼ਿਲ੍ਹਾ ਤਰਨ ਤਾਰਨ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਹਨਾਂ ਬਾਕੀਆਂ ਰਹਿੰਦੀਆਂ ਸੜਕਾਂ ਦੇ ਤੁਰੰਤ ਕੰਮ ਸ਼ੁਰੂ ਕਰਵਾਏ ਜਾਣ ਅਤੇ ਸਾਰੇ ਜਿਮੀਦਾਰਾਂ ਨੂੰ ਅਪੀਲ ਕਰਦੇ ਹੋਏ ਹਦਾਇਤ ਜਾਰੀ ਕੀਤੀ ਗਈ ਕਿ ਇਨ੍ਹਾਂ ਸੜਕਾਂ ਦੇ ਬਰਮਾਂ ਨੂੰ ਪੂਰਾ ਕਰਨ ਲਈ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਬਰਮ ਬਣਨ ਉਪਰੰਤ ਇਨ੍ਹਾਂ ਨੂੰ ਬਣਾਏ ਰੱਖਣਾ ਯਕੀਨੀ ਬਣਾਇਆ ਜਾਵੇ।