A visit to Thakarpura Church by the Chairman of the Minorities Commission
ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਠਕਰਪੁਰਾ ਚਰਚ ਦਾ ਦੌਰਾ
ਜਿਲ੍ਹਾ ਮੁਖੀ ਨਾਲ ਵੀ ਕੀਤੀ ਘਟਨਾ ਦੀ ਪੜਤਾਲ ਨੂੰ ਲੈ ਕੇ ਮੀਟਿੰਗ
ਤਰਨਤਾਰਨ, 4 ਸਤੰਬਰ ( )-ਬੀਤੇ ਦਿਨੀਂ ਪੱਟੀ ਨੇੜੇ ਪਿੰਡ ਠੱਕਰਪੁਰਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਦੀ ਕੀਤੀ ਭੰਨਤੋੜ ਦੇ ਮਾਮਲੇ ਉਤੇ ਹੁਣ ਤੱਕ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਵੇਰਵਾ ਲੈਣ ਤੇ ਇਸਾਈ ਭਾਈਚਾਰੇ ਦੇ ਆਗੂਆਂ ਨੂੰ ਮਿਲਣ ਲਈ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇੰਮੈਨੂੰਏਲ ਨਾਹਰ ਵੱਲੋਂ ਚਰਚ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਜਿਲ੍ਹਾ ਪੁਲਿਸ ਮੁਖੀ ਸ. ਰਣਜੀਤ ਸਿੰਘ ਢਿਲੋਂ ਨਾਲ ਵਿਸਥਾਰ ਵਿਚ ਗੱਲਬਾਤ ਕੀਤੀ ਅਤੇ ਪੁਲਿਸ ਜਾਂਚ ਬਾਰੇ ਵੇਰਵੇ ਲਏ। ਇਸ ਮੌਕੇ ਉਨਾਂ ਨਾਲ ਐਸ ਪੀ ਸ. ਵਿਸ਼ਾਲਜੀਤ ਸਿੰਘ, ਐਸ ਪੀ ਅਭਿਨਵ ਰਾਣਾ, ਡੀ ਐਸ ਪੀ ਸਤਨਾਮ ਸਿੰਘ, ਸ੍ਰੀ ਸੁਭਾਸ਼ ਥੋਬਾ ਤੇ ਇਸਾਈ ਭਾਈਚਾਰੇ ਦੇ ਹੋਰ ਆਗੂ ਹਾਜ਼ਰ ਸਨ। ਫਾਦਰ ਥੋਮਸ ਨਾਲ ਗੱਲਬਾਤ ਕਰਦੇ ਸ੍ਰੀ ਨਾਹਰ ਨੇ ਘਟਨਾ ਦੀ ਸਖਤ ਸਬਦਾਂ ਵਿਚ ਨਿੰਦਾ ਕਰਦੇ ਪੁਲਿਸ ਵੱਲੋਂ ਭਰੋਸਾ ਦਿੱਤਾ ਕਿ ਦੋਸ਼ੀ ਜਲਦ ਹੀ ਗਿ੍ਰਫਤਾਰ ਕਰ ਲਏ ਜਾਣਗੇ। ਉਨਾਂ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਭੰਨਤੋੜ ਦੀ ਕਾਰਵਾਈ ਨੂੰ ਪੰਜਾਬ ਦੀ ਸਾਂਤੀ ਵਿਚ ਖਲਲ ਪਾਉਣ ਦੀ ਕੋਸ਼ਿਸ਼ ਦੱਸਦੇ ਕਿਹਾ ਕਿ ਇਸਾਈ ਭਾਈਚਾਰੇ ਨੇ ਇਸ ਮੌਕੇ ਸਾਂਤੀ ਦਾ ਉਪਦੇਸ਼ ਦੇ ਕੇ ਇਨਸਾਨੀਅਤ ਨੂੰ ਦੱਸ ਦਿੱਤਾ ਹੈ ਕਿ ਇਸਾਈ ਭਾਈਚਾਰਾ ਹਮੇਸ਼ਾ ਪੰਜਾਬ ਦੇ ਭਾਈਚਾਰੇ ਨਾਲ ਖੜਾ ਹੈ। ਉਨਾਂ ਕਿਹਾ ਕਿ ਸਾਰੇ ਧਾਰਮਿਕ ਆਗੂਆਂ ਨੇ ਚਰਚ ਉਤੇ ਹੋਈ ਹਮਲੇ ਦੀ ਨਿੰਦਾ ਕੀਤੀ ਹੈ। ਉਨਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਚਾਈ ਸਾਹਮਣੇ ਲਿਆਉਣ ਲਈ ਕੰਮ ਕਰਨ ਅਤੇ ਇਹ ਦੋਸ਼ੀਆਂ ਦੀ ਗਿ੍ਰਫਤਾਰੀ ਨਾਲ ਹੀ ਸੰਭਵ ਹੋਣੀ ਹੈ।
ਕੈਪਸ਼ਨ
ਠਕਰਪੁਰਾ ਚਰਚ ਵਿਖੇ ਜਿਲ੍ਹਾ ਪੁਲਿਸ ਮੁਖੀ ਰਣਜੀਤ ਸਿੰਘ ਢਿਲੋਂ ਨਾਲ ਗੱਲਬਾਤ ਕਰਦੇ ਚੇਅਰਮੈਨ ਸ੍ਰੀ ਇੰਮੈਨੂੰਏਲ ਨਾਹਰ।